ਨਿਊਯਾਰਕ ਨੇੜੇ ਜੀਨੇਵਾ ਵਿਖੇ ਹੋਏ ਮੁਕਾਬਲੇ ਵਿਚ ਦਿੱਤਾ ਗਿਆ ਜੇਤੂ ਕਰਾਰ
ਬਰੈਂਪਟਨ/ਡਾ. ਝੰਡ : ઑਹਾਫ-ਆਇਰਨਮੈਨ਼, ਭਾਵ ਅੱਧਾ ઑਲੋਹੇ ਦਾ ਆਦਮੀ਼। ਕਿੰਨਾ ਵਚਿੱਤਰ ਲੱਗਦਾ ਹੈ, ਇਹ ਵੇਖਣਾ ਤੇ ਸੁਣਨਾ। ਜੀ ਹਾਂ, ਇਹ ਬਿਲਕੁਲ ਵੱਖਰਾ ਅਤੇ ਅਜੀਬ ਜਿਹਾ ਹੀ ਲੱਗਦਾ ਹੈ। ਇਹ ਇੱਕ ਸਖ਼ਤ ਮੁਕਾਬਲੇ ਦਾ ਨਾਂ ਹੈ ਜਿਸ ਦੇ ਤਿੰਨ ਵੱਖੋ-ਵੱਖਰੇ ਪੜਾਅ ਹਨ ਅਤੇ ਇਸ ਵਿਚ ਭਾਗ ਲੈਣ ਵਾਲਿਆਂ ਨੂੰ ਕੁਲ 70.3 ਮੀਲ (106 ਕਿਲੋਮੀਟਰ) ਦਾ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ।
ਪਹਿਲਾ ਪੜਾਅ ਨਦੀ ਵਿੱਚ 1.2 ਮੀਲ (1.9 ਕਿਲੋਮੀਟਰ) ਤੈਰਨ ਦਾ, ਦੂਸਰਾ 56 ਮੀਲ (91.1 ਕਿਲੋਮੀਟਰ) ਤੇਜ਼ ਬਾਈਸਾਈਕਲ ਚਲਾਉਣ ਦਾ ਅਤੇ ਤੀਸਰਾ 13.1 ਮੀਲ (21.1 ਕਿਲੋਮੀਟਰ) ਤੇਜ਼ ਦੌੜਨ ਦਾ ਹੁੰਦਾ ਹੈ। ਤੈਰਨ ਵਾਲੇ ਪਹਿਲੇ ਮਰਹਲੇ ਲਈ ਸਮਾਂ ਨਿਸਚਿਤ ਹੈ ਅਤੇ ਜਿਹੜੇ ਸ਼ਖ਼ਸ ਇਸ ਸਮੇਂ ਦੇ ਅੰਦਰ-ਅੰਦਰ ਨਦੀ ਪਾਰ ਕਰ ਲੈਂਦੇ ਹਨ, ਓਹੀ ਦੂਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ। ਏਸੇ ਤਰ੍ਹਾਂ ਤੀਸਰੇ ਪੜਾਅ ਵਿੱਚ ਦਾਖ਼ਲ ਹੋਣ ਲਈ ਸਾਈਕਲਿੰਗ ਵਾਲੇ ਦੂਸਰੇ ਮਰਹਲੇ ਨੂੰ ਵੀ ਨਿਸਚਿਤ ਸਮੇਂ ਵਿੱਚ ਪਾਰ ਕਰਨਾ ਜ਼ਰੂਰੀ ਹੁੰਦਾ ਹੈ।
ਅਮਰੀਕਾ ਦੇ ਮਹਾਂਨਗਰ ਨਿਊਯਾਰਕ ਦੇ ਨੇੜੇ ਜੀਨੇਵਾ ਵਿਖੇ ਐਤਵਾਰ 9 ਜੁਲਾਈ ਨੂੰ ਹੋਏ ਇਸ ઑਹਾਫ਼ ਆਇਰਨਮੈਨ਼ ਦੇ ਸਖ਼ਤ ਮੁਕਾਬਲੇ ਵਿੱਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਦੇ ਸਰਗ਼ਰਮ ਮੈਂਬਰ ਹਰਜੀਤ ਸਿੰਘ ਲੋਚਮ ਨੇ ਲੱਗਭੱਗ 3,000 ਲੋਹੇ ਵਾਂਗ ਸਖ਼ਤ ਜਿਸਮਾਂ ਵਾਲੇ ਵਿਅੱਕਤੀਆਂ ਦੇ ਨਾਲ ਭਾਗ ਲਿਆ ਅਤੇ ਉਹ ਇਸ ਦੇ ਤਿੰਨੇ ਪੜਾਅ ਸਫ਼ਲਤਾ ਪੂਰਵਕ ਪਾਰ ਕਰਕੇ ਈਵੈਂਟ ਦੇ ਪ੍ਰਬੰਧਕਾਂ ਵੱਲੋਂ ઑਹਾਫ਼-ਆਇਰਨਮੈਨ਼ ਗਰਦਾਨਿਆਂ ਗਿਆ।
ਇਸ ਪੱਤਰਕਾਰ ਨਾਲ ਫ਼ੋਨ ‘ઑਤੇ ਗੱਲਬਾਤ ਕਰਦੇ ਹੋਏ ਹਰਜੀਤ ਲੋਚਮ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ ਸਵਾ ਛੇ ਵਜੇ ਆਰੰਭ ਹੋਇਆ ਇਸ ਦੇ ਤਿੰਨੇ ਪੜਾਅ ਪਾਰ ਕਰਦਿਆਂ ਉਸ ਨੂੰ ਲੱਗਭੱਗ ਸਾਢੇ ਅੱਠ ਘੰਟੇ ਲੱਗ ਗਏ। ਤੈਰਨ ਵਾਲਾ ਪਹਿਲਾ ਪੜਾਅ ਉਸ ਨੇ ਇੱਕ ਘੰਟਾ 4 ਮਿੰਟ 42 ਸਕਿੰਟਾਂ ਵਿਚ ਪਾਰ ਕੀਤਾ, ਸਾਈਕਲਿੰਗ ਵਾਲੇ ਦੂਸਰੇ ਪੜਾਅ ਨੇ 3 ਘੰਟੇ 53 ਮਿੰਟ 56 ਸਕਿੰਟ ਦਾ ਸਮਾਂ ਲਿਆ ਅਤੇ ਅਖੀਰਲਾ ਦੌੜਨ ਵਾਲਾ ਉਸ ਦਾ ਤੀਸਰਾ ਪੜਾਅ 2 ਘੰਟੇ 55 ਮਿੰਟ 11 ਸਕਿੰਟ ਦਾ ਸੀ। ਹਰਜੀਤ ਸਿੰਘ ਦੀ ਇੱਛਾ ਹੈ ਕਿ ਟੀ.ਪੀ.ਏ.ਆਰ. ਕਲੱਬ ਅਤੇ ਹੋਰ ਖੇਡ ਕਲੱਬਾਂ ਦੇ ਨੌਜੁਆਨ ਇਸ ઑਹਾਫ਼-ਆਇਰਨਮੈਨ਼ ਮੁਕਾਬਲੇ ਲਈ ਆਪਣੇ ਆਪ ਨੂੰ ਤਿਆਰ ਕਰਨ ਅਤੇ ਇਸ ਵਿਚ ਸਰਗ਼ਰਮੀ ਨਾਲ ਭਾਗ ਲੈ ਕੇ ਕਮਿਊਨਿਟੀ ਦਾ ਨਾਂ ਰੌਸ਼ਨ ਕਰਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਉਸ ਨੇ ਆਪਣੇ ਸਾਥੀ ਕੁਲਦੀਪ ਗਰੇਵਾਲ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਪਰ ਉਹ ਇਸ ਵਿਚ ਸਫ਼ਲ ਨਹੀਂ ਹੋ ਸਕੇ ਸਨ। ਇਸ ਵਾਰ ਪ੍ਰਮਾਤਮਾ ਨੇ ਉਸ ਨੂੰ ਸਫ਼ਲਤਾ ਬਖ਼ਸ਼ੀ ਹੈ ਅਤੇ ਇਸ ਦੇ ਲਈ ਉਹ ਉਸ ਮਾਲਕ ਦਾ ਧੰਨਵਾਦ ਅਤੇ ਸ਼ੁਕਰਾਨਾ ਕਰਦਾ ਹੈ।
ਟੀ.ਪੀ.ਏ.ਆਰ. ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਹਰਜੀਤ ਸਿੰਘ ਨੂੰ ਉਸ ਦੀ ਇਸ ਵੱਡੀ ਸਫ਼ਲਤਾ ઑਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੁਲਦੀਪ ਗਰੇਵਾਲ ਨੂੰ ਅਗਲੀ ਵਾਰ ਇਸ ਮੁਕਾਬਲੇ ਵਿੱਚ ਕਾਮਯਾਬ ਹੋਣ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਆਉਂਦੇ ਐਤਵਾਰ 16 ਜੁਲਾਈ ਨੂੰ ਚਿੰਗੂਆਕੂਜ਼ੀ ਪਾਰਕ ਦੇ ਟੈਰੀਫ਼ਾਕਸ ਟਰੈਕ ਵਿੱਚ ਹੋ ਰਹੇ ઑਇੰਸਪੀਰੇਸ਼ਨਲ ਸਟੈੱਪਸ-2023 ਦੌਰਾਨ ਇਸ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਸਖ਼ਤ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਇਨ੍ਹਾਂ ਦੋਹਾਂ ઑਲੋਹ-ਪੁਰਸ਼ਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …