ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਪੰਜਾਬੀ ਭਾਈਚਾਰੇ ਵੱਲੋਂ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਸੁਣੀ ਜਾਏਗੀ ਕਿ 1977 ਵਿਚ ਫ਼ਿਲੌਰ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ ਮੈਂਬਰ ਅਤੇ ਪਿਛਲੇ ਲੰਮੇਂ ਸਮੇਂ ਤੋਂ ਬਰੈਂਪਟਨ ਵਿਚ ਵਿਚਰ ਰਹੇ ਮਾਸਟਰ ਭਗਤ ਰਾਮ ਹੁਰਾਂ ਦੀ ਜੀਵਨ-ਸਾਥਣ ਸੱਤਿਆ ਦੇਵੀ ਮਹਿਮੀ ਪ੍ਰਲੋਕ ਸੁਧਾਰ ਗਏ ਹਨ। ਉਹ ਲੱਗਭੱਗ 80 ਵਰ੍ਹਿਆਂ ਦੇ ਸਨ ਅਤੇ ਕਰੋਨਾ ਬੀਮਾਰੀ ਤੋਂ ਪੀੜਤ ਹੋ ਜਾਣ ਕਾਰਨ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ 12 ਫ਼ਰਵਰੀ ਨੂੰ ਕਰ ਦਿੱਤਾ ਗਿਆ ਹੈ। ਕਰੋਨਾ ਮਹਾਂਮਾਰੀ ਦੇ ਚੱਲ ਰਹੇ ਪ੍ਰਕੋਪ ਕਾਰਨ ਪਰਿਵਾਰ ਦੇ ਮੈਂਬਰ ਅਤੇ ਕੁਝ ਕੁ ਨਿਕਟ ਸਬੰਧੀ ਹੀ ਸਸਕਾਰ ਵਿਚ ਸ਼ਾਮਲ ਹੋ ਸਕੇ ਸਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਮਾਸਟਰ ਜੀ ਲੰਮਾ ਸਮਾਂ ਪੰਜਾਬ ਦੀ ਅਧਿਆਪਕ ਲਹਿਰ ਦੇ ਵੱਡੇ ਆਗੂ ਰਹੇ ਅਤੇ ਫਿਰ ਫ਼ਿਲੌਰ ਤੋਂ ਪਾਰਲੀਮੈਂਟ ਮੈਂਬਰ ਚੁਣੇ ਗਏ।
ਕੈਨੇਡਾ ਆ ਕੇ ਵੀ ਮਾਸਟਰ ਜੀ ਸਮਾਜਿਕ, ਸੱਭਿਆਚਾਰਕ ਅਤੇ ਟਰੇਡ ਯੂਨੀਅਨ ਸਰਗ਼ਰਮੀਆਂ ਵਿਚ ਕਾਫ਼ੀ ਸਰਗਰਮ ਰਹੇ। ਜੀਵਨ ਦੇ ਹਰ ਮੁਸ਼ਕਲ ਸਮੇਂ ਵਿਚ ਬੀਬੀ ਸੱਤਿਆ ਦੇਵੀ ਉਨ੍ਹਾਂ ਦਾ ਭਰਪੂਰ ਸਾਥ ਦਿੰਦੇ ਰਹੇ। ਪਰਿਵਾਰ ਨਾਲ ਬਰੈਂਪਟਨ ਦੇ ਪੰਜਾਬੀ-ਭਾਈਚਾਰੇ ਵੱਲੋਂ ਦੁੱਖ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਦੇਵ ਸਿੰਘ ਢੀਂਡਸਾ, ਕੁਲਦੀਪ ਸਿੰਘ ਰੰਧਾਵਾ ਅਤੇ ਸੁਰਜੀਤ ਸਿੰਘ ਸਹੋਤਾ, ਪਰਵਾਸੀ ਪੰਜਾਬੀ ਪੈੱਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਇੰਜੀ. ਬਲਦੇਵ ਸਿੰਘ ਬਰਾੜ, ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਇੰਜੀ. ਹਰਜੀਤ ਸਿੰਘ ਗਿੱਲ, ਨਾਰੀ ਸੰਸਥਾ ‘ਦਿਸ਼ਾ’ ਦੀ ਸਰਪ੍ਰਸਤ ਡਾ. ਕੰਵਲਜੀਤ ਕੌਰ ਢਿੱਲੋਂ ਅਤੇ ਮੈਂਬਰ ਸੁਰਜੀਤ ਕੌਰ ਤੇ ਸਰਬਜੀਤ ਕੌਰ ਕਾਹਲੋਂ, ਬਰੈਂਪਟਨ ਦੀ ਜਾਣੀ-ਪਛਾਣੀ ਸ਼ਖ਼ਸੀਅਤ ਨਿਰਮਲ ਸਿੰਘ ਢੀਂਡਸਾ, ਮਾਸਟਰ ਹੁਰਾਂ ਦੇ ਸਾਥੀ ਲਹਿੰਬਰ ਸਿੰਘ ਪੂਨੀਆ, ਪਿਆਰਾ ਸਿੰਘ ਤੱਗੜ, ਜਸਵਿੰਦਰ ਸਿੰਘ ਹਜਾਰਾ, ਕਵਿੱਤਰੀ ਸੁਰਿੰਦਰਜੀਤ ਕੌਰ ਗਿੱਲ, ਪੰਜਾਬ ਦੇ ਸਾਬਕਾ ਬਿਜਲੀ ਮੁਲਾਜ਼ਮ ਆਗੂ ਬਰੈਂਪਟਨ-ਵਾਸੀ ਐੱਚ.ਐੱਸ. ਮਿਨਹਾਸ, ਜੀਟੀਏ ਵੈੱਸਟ ਕਲੱਬ ਦੇ ਹਰਿੰਦਰ ਹੁੰਦਲ ਅਤੇ ਮੀਡੀਆਕਾਰ ਚਰਨਜੀਤ ਸਿੰਘ ਬਰਾੜ ਸ਼ਾਮਲ ਸਨ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਤੇਜਿੰਦਰ ਨਾਲ 416-768-9907 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …