5.9 C
Toronto
Wednesday, May 13, 2026
spot_img
Homeਕੈਨੇਡਾ16 ਜੁਲਾਈ ਨੂੰ ਇੰਸਪੀਰੇਸ਼ਨਲ ਸਟੈੱਪਸ 2023 ਵਿੱਚ ਹੋਵੇਗਾ ਰੱਨ ਐਂਡ ਫਨ਼

16 ਜੁਲਾਈ ਨੂੰ ਇੰਸਪੀਰੇਸ਼ਨਲ ਸਟੈੱਪਸ 2023 ਵਿੱਚ ਹੋਵੇਗਾ ਰੱਨ ਐਂਡ ਫਨ਼

ਬਰੈਂਪਟਨ ਦੀਆਂ ਅੱਠ ਪ੍ਰਮੁੱਖ ਜੱਥੇਬੰਦੀਆਂ ਲੈ ਰਹੀਆਂ ਨੇ ਹਿੱਸਾ, 700 ਦੇ ਲੱਗਭੱਗ ਦੌੜਾਕਾਂ ਤੇ ਵਾੱਕਰਾਂ ਨੇ ਕਰਵਾਈ ਰਜਿਸਟ੍ਰੇਸ਼ਨ
ਰਜਿਸਟ੍ਰੇਸ਼ਨ 16 ਜੁਲਾਈ ਨੂੰ ਸਵੇਰੇ ਅੱਠ ਵਜੇ ਤੱਕ ਕਰਵਾਈ ਜਾ ਸਕਦੀ ਹੈ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਸਥਿਤ ઑਟੈਰੀਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ਼ ਵਿੱਚ 16 ਜੁਲਾਈ ਨੂੰ ਹੋ ਰਹੀ ઑਇੰਸਪੀਰੇਸ਼ਨਲ ਸਟੈੱਪਸ-2023਼ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਹੁਣ ਤੀਕ 700 ਦੇ ਲੱਗਭੱਗ ਦੌੜਾਕ ਅਤੇ ਵਾੱਕਰ ਇਸ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਕਈ ਹੋਰ ਅਜੇ ਆਪਣੇ ਨਾਂ ਰਜਿਸਟਰ ਕਰਵਾ ਰਹੇ ਹਨ। ਇਹ ਰਜਿਸਟ੍ਰੇਸ਼ਨ 16 ਜੁਲਾਈ ਨੂੰ ਸਵੇਰੇ ਅੱਠ ਵਜੇ ਤੱਕ ਕਰਵਾਈ ਜਾ ਸਕਦੀ ਹੈ। ਇਸ ਈਵੈਂਟ ਦਾ ਮਕਸਦ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ, ਉਚੇਰੀ ਸਿੱਖਿਆ ਲਈ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ, ਵਾਤਾਵਰਣ ਸਬੰਧੀ ਜਾਣਕਾਰੀ ਫੈਲਾਉਣਾ ਅਤੇ ਗ਼ਰੀਬ ਤੇ ਲੋੜਵੰਦ ਵਿਅੱਕਤੀਆਂ ਦੀ ਮਦਦ ਕਰਨਾ ਹੈ।
ઑਰੱਨ ਐਂਡ ਫ਼ਨ਼ ਦੇ ਇਸ ਦਿਲਚਸਪ ਈਵੈਂਟ ਵਿੱਚ ਬਰੈਂਪਟਨ ਦੀਆਂ ਅੱਠ ਪ੍ਰਮੁੱਖ ਜੱਥੇਬੰਦੀਆਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ, ਟੀ.ਪੀ.ਏ.ਆਰ. ਕਲੱਬ, ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ, ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼, ਸਹਾਇਤਾ, ਡਰੱਗਜ਼ ਅਵੇਅਰਨੈੱਸ ਸੋਸਾਇਟੀ, ਪਿੰਗਲਵਾੜਾ ਮਿਲ ਕੇ ਕਰਵਾ ਰਹੀਆਂ ਹਨ। ਇਸ ਦੌਰਾਨ ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ઑਤੇ ਆਉਣ ਵਾਲਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੀ 400 ਮੀਟਰ ਦੌੜ ਅਤੇ ਨੌਜੁਆਨਾਂ ਤੇ ਬਜ਼ੁਰਗਾਂ ਦੀ ਇੱਕ ਕਿਲੋਮੀਟਰ ਦੌੜ ਹੋਵੇਗੀ ਜਿਨ੍ਹਾਂ ਵਿਚ ਭਾਗ ਲੈਣ ਵਾਲਿਆਂ ਨੂੰ ਵੀ ਇਨਾਮ ਦਿੱਤੇ ਜਾਣਗੇ।
ਛੋਟੇ ਬੱਚਿਆਂ ਦੀ 400 ਮੀਟਰ ਦੌੜ 11.00 ਵਜੇ ਅਤੇ ਨੌਜੁਆਨਾਂ ਤੇ ਸੀਨੀਅਰਾਂ ਦੀ ਇੱਕ ਕਿਲੋਮੀਟਰ ਦੌੜ 11.45 ਵਜੇ ਸ਼ੁਰੂ ਹੋਵੇਗੀ। ਦੌੜ ਦੇ ਇਸ ਈਵੈਂਟ ਵਿੱਚ ਭਾਗ ਲੈਣ ਵਾਲੇ ਨੌਜੁਆਨ ਦੌੜਾਕਾਂ ਦੀ ਪੰਜ ਕਿਲੋਮੀਟਰ ਮੁਕਾਬਲੇ ਦੀ ਦੌੜ ਸਵੇਰੇ 9.30 ਵਜੇ ਅਤੇ 10 ਕਿਲੋਮੀਟਰ ਦੌੜ 9.00 ਵਜੇ ਆਰੰਭ ਹੋਵੇਗੀ, ਜਦਕਿ ਹਾਫ਼-ਮੈਰਾਥਨ ਦੌੜ ਜਿਸ ਨੂੰ ਪੂਰਾ ਹੋਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ, ਸਵੇਰੇ 8.25 ਵਜੇ ਹੀ ਸ਼ੁਰੂ ਹੋ ਜਾਏਗੀ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਸਿਟੀ ਕੌਂਸਲ ਦੇ ਮੈਂਬਰ ਅਤੇ ਹੋਰ ਮਹੱਤਵਪੂਰਤ ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਇਸ ਮੌਕੇ ਦੌੜਾਕਾਂ ਅਤੇ ਵਾੱਕਰਾਂ ਦੀ ਹੌਸਲਾ ਅਫ਼ਜ਼ਾਈ ਕਰਨਗੀਆਂ। ઑਰੱਨ ਐਂਡ ਫ਼ਨ਼ ਦਾ ਇਹ ਈਵੈਂਟ ਮਨੋਰੰਜਨ ਭਰਪੂਰ ਹੋਵੇਗਾ ਜਿਸ ਵਿਚ ਲੋਕਾਂ ਵੱਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾ ਰਹੀ ਹੈ। ਲੋਕਾਂ ਦੇ ਮਨ-ਪ੍ਰਚਾਵੇ ਲਈ ਪ੍ਰਬੰਧਕਾਂ ਵੱਲੋਂ ਸੰਗੀਤ ਅਤੇ ਬੱਚਿਆਂ ਲਈ ਫੇਸ-ਪੇਂਟਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਈਵੈਂਟ ਸਬੰਧੀ ਸਬੰਧੀ ਵਧੇਰੇ ਜਾਣਕਾਰੀ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ (416-275-9337), ਐੱਨਲਾਈਟ ਕਿੱਡਜ਼ ਦੇ ਸੰਚਾਲਕ ਨਰਿੰਦਰਪਾਲ ਬੈਂਸ (647-893-3656), ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਦੇ ਮੁੱਖ-ਸੇਵਾਦਾਰ ਪਰਮਜੀਤ ਸਿੰਘ ਢਿੱਲੋਂ (416-500-1124), ਤਰਕਸ਼ੀਲ ਸੋਸਾਇਟੀ ਦੇ ਪ੍ਰਬੰਧਕ ਬਲਦੇਵ ਸਿੰਘ ਰਹਿਪਾ (416-881-7202) ਜਾਂ ਟੀਪੀਏਆਰ ਦੇ ਸਰਗ਼ਰਮ ਮੈਂਬਰ ਮਨਜੀਤ ਨੌਟਾ (416-301-1968) ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

RELATED ARTICLES
POPULAR POSTS