ਮਿਸੀਸਾਗਾ : ਮਿਸੀਸਾਗਾ ਪੂਰਬੀ-ਕੁਕਸਵਿਲੇ ਤੋਂ ਐੱਮਪੀਪੀ ਖਲੀਦ ਰਸ਼ੀਦ ਨੇ ਉਨਟਾਰੀਓ ਦੇ ਵਿੱਤ ਮੰਤਰੀ ਵਿਕ ਫੇਡਲੀ ਵੱਲੋਂ ਬਜਟ ਦਾ ਐਲਾਨ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਸੇਵਾਵਾਂ ਦੀ ਸੁਰੱਖਿਆ ਕਰਦੇ ਹੋਏ ਲੋਕਾਂ ਲਈ ਇੱਕ ਟਿਕਾਊ ਭਵਿੱਖ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨਟਾਰੀਓ ਦਾ ਬਜਟ ਸਭ ਦਾ ਧਿਆਨ ਰੱਖਦਾ ਹੈ ਜੋ ਅਗਲੇ ਛੇ ਸਾਲਾਂ ਲਈ ਨਿੱਜੀ, ਪਰਿਵਾਰ ਅਤੇ ਕਾਰੋਬਾਰਾਂ ਨੂੰ 26 ਬਿਲੀਅਨ ਮੁਹੱਈਆ ਕਰਾਉਂਦੇ ਹੋਏ ਕੋਈ ਨਵਾਂ ਟੈਕਸ ਵਾਧਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਉਨਟਾਰੀਓ ਬਜਟ ਵਿਆਪਕ ਅਤੇ ਸਥਿਰ ਯੋਜਨਾ ਹੈ ਜੋ ਪੰਜ ਸਾਲ ਵਿੱਚ ਬਜਟ ਨੂੰ ਸਤੁੰਲਿਤ ਕਰਦੀ ਹੈ, ਰੁਜ਼ਗਾਰ ਸਿਰਜਣਾ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਮਹੱਤਵਪੂਰਨ ਜਨਤਕ ਸੇਵਾਵਾਂ ਨੂੰ ਸੁਰੱਖਿਅਤ ਰੱਖਦੀ ਹੈ ਜਿਨ੍ਹਾਂ ‘ਤੇ ਲੋਕ ਰੋਜ਼ਾਨਾ ਨਿਰਭਰ ਕਰਦੇ ਹਨ। ਉਨ੍ਹਾਂ ਨੇ ਕੇਅਰ ਟੈਕਸ ਕਰੈਡਿਟ, ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਡੈਂਟਲ ਕੇਅਰ, ਰੁਜ਼ਗਾਰ ਸਿਰਜਣ ਨਿਵੇਸ਼ ਰਿਆਇਤ, ਵਿੱਤੀ ਸਥਿਰਤਾ ਆਦਿ ਦਾ ਜ਼ਿਕਰ ਕੀਤਾ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …