ਰਮਿੰਦਰ ਰੰਮੀ ਦੀ ਪੁਸਤਕ ‘ઑਤੇਰੀ ਚਾਹਤ’਼ ਤੇ ਇਕਬਾਲ ਬਰਾੜ ਦਾ ਗੀਤ ‘ઑਪੁੱਤਾਂ ਪਰਦੇਸੀਆਂ ਨੂੰ ਤਰਸਣ ਮਾਵਾਂ਼’ ਹੋਏ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ ઑਬਿਰਹਾ ਦੇ ਸੁਲਤਾਨ਼ ਸ਼ਿਵ ਕੁਮਾਰ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗ਼ਮ ਨੂੰ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ। ਪਹਿਲੇ ਸੈਸ਼ਨ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ઑਮਦਰਜ਼ ਡੇਅ਼ ਬਾਰੇ ਆਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ। ਸਾਰੀ ਦੁਨੀਆਂ ਵਿੱਚ ਮਨਾਏ ਜਾਂਦੇ ਇਸ ਮਹਾਨ ਦਿਨ ਦੀ ਸ਼ੁਰੂਆਤ ਅਤੇ ਅਜੋਕੇ ਸਮੇਂ ਵਿਚ ਇਸ ਦੀ ਅਹਿਮੀਅਤ ਨੂੰ ਚੀਮਾ ਹੋਰਾਂ ਵੱਲੋਂ ਵਿਸਥਾਰ ਸਹਿਤ ਬਿਆਨਿਆ ਗਿਆ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਉਪਰੰਤ, ਇਸ ਦੇ ਬਾਰੇ ਹੋਈ ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਹੋਇਆਂ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ, ਡਾ. ਪ੍ਰਗਟ ਸਿੰਘ ਬੱਗਾ ਅਤੇ ਗੁਰਮੇਲ ਸਿੰਘ ਸੰਧੂ ਨੇ ਵੀ ਮਾਂ-ਦਿਵਸ ਸਬੰਧੀ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਤੋਂ ਪਹਿਲਾਂ ਸੈਸ਼ਨ ਦੇ ਆਰੰਭ ਵਿਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਸਮੂਹ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਜੀ-ਆਇਆਂ ਕਿਹਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਬਲਰਾਜ ਚੀਮਾ, ਨਰਿੰਦਰ ਕੌਰ ਚੋਪੜਾ, ਇਕਬਾਲ ਬਰਾੜ, ਗੁਰਮੇਲ ਸਿੰਘ ਸੰਧੂ ਅਤੇ ਡਾ. ਸੁੱਚਾ ਸਿੰਘ ਗਿੱਲ ਸ਼ਾਮਲ ਸਨ। ਸੈਸ਼ਨ ਦਾ ਸੰਚਾਲਨ ਪ੍ਰੋ. ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਕੀਤਾ ਗਿਆ।
ਦੂਸਰੇ ਸੈਸ਼ਨ ਦਾ ਸੰਚਾਲਨ ਪਰਮਜੀਤ ਢਿੱਲੋਂ ਕੀਤਾ ਗਿਆ ਅਤੇ ਇਸ ਪ੍ਰਧਾਨਗੀ-ਮੰਡਲ ਵਿਚ ਪ੍ਰੋ. ਰਾਮ ਸਿੰਘ, ਬਲਦੇਵ ਦੂਹੜਾ, ਵਰਿਆਮ ਮਸਤ, ਬਲਰਾਜ ਚੀਮਾ ਅਤੇ ਪ੍ਰਗਟ ਸਿੰਘ ਬੱਗਾ ਸ਼ਾਮਲ ਹੋਏ। ਸੈਸ਼ਨ ਦੀ ਸ਼ੁਰੂਆਤ ਬਰੈਂਪਟਨ ਦੇ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਗਾਏ ਗਏ ਸ਼ਿਵ ਕੁਮਾਰ ਦੇ ਦੋ ਗੀਤਾਂ ਨਾਲ ਕੀਤੀ ਗਈ। ਪ੍ਰੋ. ਰਾਮ ਸਿੰਘ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ ਪੰਜਾਬੀ ਸਾਹਿਤ ਨੂੰ ਮਹਾਨ ਦੇਣ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਅਤੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਫ਼ੀ ਹਾਊਸ ਵਿਚ ਸ਼ਿਵ ਕੁਮਾਰ ਨਾਲ ਹੋਈਆਂ ਮੁਲਾਕਾਤਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਗੁਰਮੇਲ ਸਿੰਘ ਸੰਧੂ ਨੇ ਸ਼ਿਵ ਦੀ ਰੁੱਖਾਂ ਬਾਰੇ ਹਰਮਨ-ਪਿਆਰੀ ਕਵਿਤਾ ”ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁੱਝ ਰੁੱਖ ਲੱਗਣ ਮਾਵਾਂ” ਸੁਣਾਈ। ਕਰਨ ਅਜਾਇਬ ਸਿੰਘ ਸੰਘਾ ਨੇ ਸ਼ਿਵ ਕੁਮਾਰ ਬਾਰੇ ਲਿਖੀ ਆਪਣੀ ਕਵਿਤਾ ਪੇਸ਼ ਕੀਤੀ। ਕੁਲਦੀਪ ਦੀਪ ਅਤੇ ਉਪਕਾਰ ਸਿੰਘ ਨੇ ਸ਼ਿਵ ਦੀਆਂ ਕਵਿਤਾਵਾਂ ਤਰੰਨਮ ਵਿਚ ਗਾਈਆਂ। ਪਰਮਜੀਤ ਸਿੰਘ ਗਿੱਲ ਵੱਲੋਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸ਼ਿਵ ਕੁਮਾਰ ਦਾ ਇਕ ਗੀਤ ਗਾਇਆ ਗਿਆ। ਚੱਲ ਰਹੇ ਕਵੀ-ਦਰਬਾਰ ਦੌਰਾਨ ਹਰਮੇਸ਼ ਜੀਂਦੋਵਾਲ ਵੱਲੋਂ ਇੱਕ ਪਾਕਿਸਤਾਨੀ ਗੀਤ ਪੇਸ਼ ਕੀਤਾ ਗਿਆ ਜਿਸ ਦੀ ਖ਼ੂਬ ਸਰਾਹਨਾ ਹੋਈ। ਇਸ ਦੌਰਾਨ ਗੁਰਦੇਵ ਚੌਹਾਨ, ਹਰਜੀਤ ਬਾਜਵਾ, ਸੁਰਜੀਤ ਕੌਰ, ਗਿਆਨ ਸਿੰਘ ਦਰਦੀ, ਜੱਸੀ ਭੁੱਲਰ, ਮਨਜਿੰਦਰ ਸੋਨੀਆ, ਹਰਜਸਪ੍ਰੀਤ ਗਿੱਲ ਅਤੇ ਕਈ ਹੋਰਨਾਂ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆ ਗਈਆਂ। ਸਮਾਗਮ ਨੂੰ ਅੱਗੇ ਵਧਾਉਂਦਿਆਂ ਮੰਚ-ਸੰਚਾਲਕ ਦੀ ਬੇਨਤੀ ઑਤੇ ਸਭਾ ਦੇ ਮੁੱਢਲੇ ਮੈਂਬਰਾਂ ਵਿੱਚ ਸ਼ਾਮਲ ਮਲੂਕ ਸਿੰਘ ਕਾਹਲੋਂ ਨੇ ਇਕਬਾਲ ਬਰਾੜ ਅਤੇ ਰਮਿੰਦਰ ਵਾਲੀਆ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਇਨ੍ਹਾਂ ਦੋਹਾਂ ਦੇ ਕ੍ਰਮਵਾਰ ਨਵਾਂ ਗੀਤ ઑਪੁੱਤਾਂ ਪਰਦੇਸੀਆਂ ਨੂੰ ਤਰਸਣ ਮਾਵਾਂ਼ ਅਤੇ ਪੁਸਤਕ ઑਤੇਰੀ ਚਾਹਤ਼ ਇਸ ਸਮਾਗ਼ਮ ਵਿੱਚ ਲੋਕ-ਅਰਪਤ ਕੀਤੇ ਗਏ। ਵੱਡੀ ਗਿਣਤੀ ਵਿੱਚ ਸਰੋਤੇ ਸਮਾਗ਼ਮ ਵਿਚ ਹਾਜ਼ਰ ਸਨ।