Breaking News
Home / ਕੈਨੇਡਾ / ਉਨਟਾਰੀਓ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਅਗਲੇਰੇ ਯਤਨਾਂ ਲਈ ਸਾਂਝੀ ਕਮੇਟੀ ਦੇ ਗਠਨ ਲਈ ਹੋਇਆ ਵਿਚਾਰ-ਵਟਾਂਦਰਾ

ਉਨਟਾਰੀਓ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਅਗਲੇਰੇ ਯਤਨਾਂ ਲਈ ਸਾਂਝੀ ਕਮੇਟੀ ਦੇ ਗਠਨ ਲਈ ਹੋਇਆ ਵਿਚਾਰ-ਵਟਾਂਦਰਾ

ਲਹਿੰਦੇ ਪੰਜਾਬ ਵਿੱਚ ਸਕੂਲਾਂ ‘ਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ÷ ਾਏ ਜਾਣ ‘ਤੇ ਸਮੂਹਿਕ ਖੁਸ਼ੀ ਦਾ ਪ੍ਰਗਟਾਵਾ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਨੂੰ ਕਰਵਾਏ ਗਏ ਸੈਮੀਨਾਰ ਵਿੱਚ ਪੰਜਾਬੀ ਭਾਸ਼ਾ ਨੂੰ ਓਨਟਾਰੀਓ ਖਿੱਤੇ ਵਿਚ ਪ੍ਰਫੁੱਲਤ ਕਰਨ ਲਈ ਵੱਖ-ਵੱਖ ਬੁਲਾਰਿਆਂ ਵੱਲੋਂ ਆਏ ਵਿਚਾਰਾਂ ਵਿੱਚੋਂ ਇੱਕ ਅਹਿਮ ਇਸ ਦੇ ਲਈ ਅੱਗੋਂ ਯਤਨ ਕਰਨ ਲਈ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੀ ਸਾਂਝੀ ਕਮੇਟੀ ਬਨਾਉਣ ਬਾਰੇ ਸੀ। ਸੈਮੀਨਾਰ ਵਿਚ ਪਾਸ ਹੋਏ ਸੱਤ ਮਤਿਆਂ ਵਿੱਚ ਇੱਕ ਮਤਾ ਇਸ ਦੇ ਬਾਰੇ ਵੀ ਸੀ। ਇਸ ਵਿਚਾਰ ਨੂੰ ਅੱਗੇ ਤੋਰਨ ਲਈ ਲੰਘੇ ਐਤਵਾਰ 3 ਨਵੰਬਰ ਨੂੰ ਵੱਖ-ਵੱਖ ਸਭਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ÷ ਾਈ ਲਾਜ਼ਮੀ ਵਿਸ਼ੇ ਵਜੋਂ ਪੜ÷ ਾਏ ਜਾਣ ਬਾਰੇ ਹੋਏ ਫ਼ੈਸਲੇ ‘ਤੇ ਬੇਹੱਦ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਾਕਿਸਤਾਨੀ ਪੰਜਾਬੀਆਂ ਨੂੰ ਇਸ ਦੀ ਹਾਰਦਿਕ ਮੁਬਾਰਕਬਾਦ ਦਿੱਤੀ ਗਈ। ਮੀਟਿੰਗ ਆਰੰਭ ਕਰਦਿਆਂ ਕਿਰਪਾਲ ਸਿੰਘ ਪੰਨੂੰ ਨੇ ਇਸ ਦੀ ਲੋੜ ਤੇ ਇਸਦੇ ਉਦੇਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਵੱਖ-ਵੱਖ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸਭਾਵਾਂ ਤੇ ਸੰਸਥਾਵਾਂ ਦੀ ਇਕ ਸਾਂਝੀ ਕਮੇਟੀ ਬਨਾਉਣ ਦੀ ਲੋੜ ਹੈ ਜੋ ਪੰਜਾਬੀ ਭਾਸ਼ਾ ਨੂੰ ਓਨਟਾਰੀਓ ਵਿੱਚ ਹੋਰ ਅੱਗੇ ਲਿਜਾਣ ਲਈ ਕੰਮ ਕਰੇ। ਇਸ ਕਮੇਟੀ ਦੇ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ ਅਤੇ ਅੱਗੋਂ ਇਸ ਦੀਆਂ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਜਾਣ। ਉਨ÷ ਾਂ ਕਿਹਾ ਕਿ ਇਸ ਕਮੇਟੀ ਨੂੰ ਫ਼ੰਡਾਂ ਦੀ ਵੀ ਲੋੜ ਪਵੇਗੀ ਅਤੇ ਇਸ ਦੇ ਲਈ ਇਕ ਸਾਂਝਾ ਫ਼ੰਡ ਕਾਇਮ ਕੀਤਾ ਜਾਣਾ ਚਾਹੀਦਾ ਹੈ। ਉਨ÷ ਾਂ ਕਿਹਾ ਕਿ ਵੱਖ-ਵੱਖ ਸਭਾਵਾਂ ਦੇ ਨਾਲ ਅਹਿਮ ਪੰਜਾਬੀ ਸ਼ਖ਼ਸੀਅਤਾਂ ਤੇ ਵਿਦਵਾਨਾਂ ਦੀ ਵੀ ਇਸ ਸਾਂਝੀ ਕਮੇਟੀ ਵਿਚ ਸ਼ਮੂਲੀਅਤ ਕੀਤੀ ਜਾਵੇ। ਮੀਟਿੰਗ ਦੀ ਕਾਰਵਾਈ ਚਲਾਉਣ ਲਈ ਉਨ÷ ਾਂ ਨੇ ਡਾ. ਸੁਖਦੇਵ ਸਿੰਘ ਝੰਡ ਦੀ ਡਿਊਟੀ ਲਗਾ ਦਿੱਤੀ ਜਿਨ÷ ਾਂ ਵੱਲੋਂ ਸਾਰੇ ਮੈਂਬਰਾਂ ਨੂੰ ਵਾਰੀ ਸਿਰ ਬੋਲ ਕੇ ਆਪਣੇ ਸੁਝਾਅ ਦੇਣ ਲਈ ਬੇਨਤੀ ਕੀਤੀ ਗਈ।
ਮੀਟਿੰਗ ਦੇ ਪਹਿਲੇ ਬੁਲਾਰੇ ਡਾ. ਦਲਬੀਰ ਸਿੰਘ ਕਥੂਰੀਆ ਦਾ ਵਿਚਾਰ ਸੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਆਪਣੇ ਤੌਰ ‘ਤੇ ਵੱਖ-ਵੱਖ ਕਾਨਫ਼ਰੰਸਾਂ ਤੇ ਸੈਮੀਨਾਰ ਕਰਵਾ ਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਉਨ÷ ਾਂ ਕਿਹਾ ਕਿ ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਇਕੱਠੇ ਹੋ ਕੇ ਹੰਭਲਾ ਮਾਰਿਆ ਹੈ ਅਤੇ ਉਨ÷ ਾਂ ਨੇ ਉੱਥੇ ਮਿਲ਼ ਕੇ ਪੰਜਾਬ ਅਸੈਂਬਲੀ ਵਿੱਚ ਪੰਜਾਬੀ ਵਿਚ ਬੋਲਣ ਅਤੇ ਸਕੂਲਾਂ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵੱਲੋਂ ਪੜ÷ ਾਈ ਜਾਣ ਵਾਲਾ ਵੱਡਾ ਮੋਰਚਾ ਫ਼ਤਿਹ ਕਰ ਲਿਆ ਹੈ। ਉਨ÷ ਾਂ ਤੋਂ ਬਾਅਦ ਡਾ. ਦਰਸ਼ਨਦੀਪ ਅਰੋੜਾ ਨੇ ਕਿਹਾ ਕਿ ਇੱਕ ਪਲੇਟਫ਼ਾਰਮ ‘ਤੇ ਇਕੱਠੇ ਹੋ ਕੇ ਸਾਨੂੰ ਆਪਸ ਵਿੱਚ ਵੱਖ-ਵੱਖ ਡਿਊਟੀਆਂ ਵੰਡ ਕੇ ਚੱਲਣਾ ਚਾਹੀਦਾ ਹੈ। ਉਨ÷ ਾਂ ਦਾ ਕਹਿਣਾ ਸੀ ਕਿ ਮਾਤ-ਭਾਸ਼ਾ ਸਿੱਖਣੀ ਤੇ ਬੋਲਣੀ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਪਰ ਇਸ ਦੇ ਨਾਲ ਸਾਨੂੰ ਦੂਸਰੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ।
ਡਾ. ਜੋਗਾ ਸਿੰਘ ਵਿਰਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਖਿੱਤੇ ਵਿੱਚ ਭਾਸ਼ਾ ਦੀ ਪ੍ਰਫੁੱਲਤਾ ਲਈ ਦੋ ਪੱਖ ਜ਼ਰੂਰੀ ਹਨ, ਇਕ ਸਰਕਾਰੀ ਤੇ ਦੂਸਰਾ ਲੋਕਾਂ ਦਾ। ਸਰਕਾਰ ਦਾ ਪੱਖ ਤਾਂ ਬਾਅਦ ਵਿਚ ਆਉਂਦਾ ਹੈ, ਪਹਿਲਾਂ ਲੋਕਾਂ ਦਾ ਹੀ ਆਉਂਦਾ ਹੈ ਜਿਸ ਵਿਚ ਸੱਭ ਤੋਂ ਅਹਿਮ ਗੱਲ ਹੈ ਕਿ ਸਕੂਲਾਂ ਵਿਚ ਬੱਚੇ ਲਿਆਂਦੇ ਕਿਵੇਂ ਜਾਣ? ਉਨ÷ ਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਮਾਂ-ਬੋਲੀ ਸਿੱਖਣ ਦੇ ਕੀ ਲਾਭ ਹਨ। ਗਲੋਬਲ ਪੱਧਰ ‘ਤੇ ਆਰਥਿਕ ਮੰਡੀ ਦੀ ਗੱਲ ਕਰਦਿਆਂ ਉਨ÷ ਾਂ ਵਿਦਿਆਰਥੀਆਂ ਨੂੰ ਅਜੋਕੇ ਯੁੱਗ ਵਿਚ ‘ਬਹੁ-ਭਾਸ਼ੀਏ’ (ਮਲਟੀ-ਲਿੰਗੂਅਲ) ਬਣਨ ਦੀ ਗੱਲ ਕੀਤੀ। ਉਨ÷ ਾ ਕਿਹਾ ਕਿ ਪੰਜਾਬੀ ਬੋਲੀ ਨੂੰ ਕਿੱਤਾ-ਮੁਖੀ ਬਣਾਇਆ ਜਾਏ। ਪੰਜਾਬ ਦਾ ਇਤਿਹਾਸ ਜਾਣਨ ਲਈ ਪੰਜਾਬੀ ਭਾਸ਼ਾ ਦਾ ਗਿਆਨ ਜ਼ਰੂਰੀ ਹੈ। ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਕਰੈਡਿਟ ਕੋਰਸ ਸ਼ੁਰੂ ਕੀਤੇ ਜਾਣ ਅਤੇ ਅਕਾਦਮਿਕ ਪੱਧਰ ‘ਤੇ ਇਸ ਨੂੰ ਮਜ਼ਬੂਤ ਕੀਤਾ ਜਾਵੇ। ਉਨ÷ ਾਂ ਕਿਹਾ ਕਿ ਇਹ ਵੀ ਜਾਨਣ ਦੀ ਲੋੜ ਹੈ ਕਿ ਕੈਨੇਡਾ ਵਾਲੇ ਬੱਚੇ ਪੰਜਾਬੀ ਕਿਉਂ ਪੜ÷ ਨ? ਉਨ÷ ਾਂ ਹੋਰ ਕਿਹਾ ਕਿ ਪੰਜਾਬੀ ਕੇਵਲ ਸਿੱਖਾਂ ਦੀ ਭਾਸ਼ਾ ਨਹੀਂ ਹੈ ਅਤੇ ਦੂਸਰੀਆਂ ਜਾਤਾਂ/ਬਰਾਦਰੀਆਂ ਤੇ ਕਮਿਊਨਿਟੀਆਂ ਨੂੰ ਵੀ ਇਸ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਡਾ. ਜਗਮੋਹਨ ਸਿੰਘ ਸੰਘਾ ਨੇ ਸਾਰੀਆਂ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸਭਾਵਾਂ ਵਿੱਚੋਂ ਦੋ-ਦੋ ਮੈਂਬਰ ਲੈ ਕੇ ਇੱਕ ਸਾਂਝੀ ਕਮੇਟੀ ਬਨਾਉਣ ਤੋਂ ਪਹਿਲਾਂ ਇਸ ਦੇ ਉਦੇਸ਼ (ਔਬਜੈੱਕਟਿਵ) ਪ੍ਰੀਭਾਸ਼ਿਤ ਕਰਨ ਅਤੇ ਉਨ÷ ਾਂ ਨੂੰ ਅਮਲ ਵਿੱਚ ਲਿਆਉਣ ‘ਤੇ ਜ਼ੋਰ ਦਿੱਤਾ। ਉਨ÷ ਾਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ 20 ਅਕਤੂਬਰ ਨੂੰ ਹੋਏ ਸੈਮੀਨਾਰ ਵਿਚ ਪਾਸ ਹੋਏ ਮਤਿਆਂ ਨੂੰ ਅੱਗੇ ਵਧਾਉਣ, ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਪੜ÷ ਾਉਣ ਲਈ ਉਤਸ਼ਾਹਿਤ ਕਰਨ, ਸਾਰੀਆਂ ਸਾਹਿਤਕ ਤੇ ਸੱਭਿਆਚਾਰਕ ਸਭਾਵਾਂ ਦੇ ਮੈਂਬਰਾਂ ਲਈ ਮੀਟਿੰਗਾਂ ਕਰਨ ਲਈ ਕੋਈ ਸਾਂਝੀ ਜਗ÷ ਾ ਮੁਹੱਈਆ ਕਰਵਾਉਣ, ਰਾਜਸੀ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਅਤੇ ਵੱਖ-ਵੱਖ ਪੱਧਰ ‘ਤੇ ਸਰਕਾਰਾਂ ਨੂੰ ਆਪਣੀਆਂ ਮੰਗਾਂ ਪਹੁੰਚਾਉਣ ਤੇ ਇਨ÷ ਾਂ ਉੱਪਰ ਅਮਲ ਕਰਵਾਉਣ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਲਦੇਵ ਸਿੰਘ ਰਹਿਪਾ ਨੇ ਇਸ ਮੁੱਦੇ ਨੂੰ ਅੱਗੇ ਤੋਰਨ ਲਈ ਪੰਜਾਬੀ ਕਮਿਊਨਿਟੀ ਨਾਲ ਮਿਲ਼ ਕੇ ਕੰਮ ਕਰਨ, ਪੰਜਾਬੀ ਅਧਿਆਪਕਾਂ ਦੇ ਮਹੱਤਵਪੂਰਨ ਰੋਲ, ਰਾਜਸੀ ਨੇਤਾਵਾਂ ਵੱਲੋਂ ਇਸ ਦੇ ਲਈ ਅਮਲੀ ਤੌਰ ‘ਤੇ ਨਾਲ ਮਿਲ ਕੇ ਚੱਲਣ, ਸਮਾਜਿਕ, ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ (ਧਾਰਮਿਕ ਨਹੀਂ) ਨੂੰ ਨਾਲ ਮਿਲਾਉਣ ਲਈ ਕਿਹਾ। ਉਨ÷ ਾਂ ਕਿਹਾ ਕਿ ਕੰਮ ਕਰਕੇ ਵਿਖਾਉਣ ਦੀ ਲੋੜ ਹੈ। ਇਸ ਦੇ ਲਈ ਸਾਨੂੰ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਦਾ ਅਧਾਰ ਸਕੂਲਾਂ ਤੋਂ ਆਰੰਭ ਹੁੰਦਾ ਹੈ। ਕਰਨ ਅਜਾਇਬ ਸਿੰਘ ਸੰਘਾ ਨੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਪੰਜਾਬੀ ਬੋਲੀ ਦੇ ਹਿਤੈਸ਼ੀਆਂ, ਵਿਦਵਾਨਾਂ ਅਤੇ ਸਾਹਿਤਕਾਰਾਂ ਦੀਆਂ ਵੱਖ-ਵੱਖ ਟੀਮਾਂ ਬਨਾਉਣੀਆਂ ਚਾਹੀਦੀਆਂ ਹਨ ਜੋ ਆਪਣੇ ਪੱਧਰ ‘ਤੇ ਕੰਮ ਕਰਨ। ਦੋ-ਦੋ ਮੈਂਬਰ ਹਰੇਕ ਸਭਾ ਤੋਂ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਅਤੇ ਇਸ ਦਾ ਨਾਂ ਵੀ ਕੋਈ ਵੱਖਰਾ ਜਾਣਾ ਚਾਹੀਦਾ ਹੈ। ਉਨ÷ ਾਂ ਕਿਹਾ ਕਿ ਤਜਰਬਾਕਾਰ ਸਰਪ੍ਰਸਤ ਇਸ ਕਮੇਟੀ ਨੂੰ ਗਾਈਡ ਕਰਨ ਅਤੇ ਮਾਹਿਰ ਵਕੀਲ ਇਸ ਦਾ ਕਾਨੂੰਨੀ ਪੱਖ ਵੇਖਣ। ਵੱਖ-ਵੱਖ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਸਭਾਵਾਂ ਆਪੋ-ਆਪਣਾ ਕੰਮ ਜਾਰੀ ਰੱਖਣ ਅਤੇ ਇਹ ਸਾਂਝੀ ਕਮੇਟੀ ਇੱਕ ‘ਫੈੱਡਰੇਸ਼ਨ’ ਵਾਂਗ ਕੰਮ ਕਰੇ ਜੋ ਸਾਂਝੇ ਮੁੱਦਿਆਂ ਤੇ ਮਸਲਿਆਂ ਵਿੱਚ ਸਾਰੀਆਂ ਸਭਾਵਾਂ ਨੂੰ ਨਾਲ ਲੈ ਕੇ ਚੱਲੇ। ਇਸ ਕਮੇਟੀ ਦਾ ਕੋਈ ਪ੍ਰਧਾਨ ਜਾਂ ਸਕੱਤਰ ਨਹੀਂ ਹੋਣਾ ਚਾਹੀਦਾ, ਬਲਕਿ ਇੱਕ ‘ਕੋਆਰਡੀਨੇਟਰ’ ਹੋਣਾ ਚਾਹੀਦਾ ਹੈ, ਕਿਉਂਕਿ ਪ੍ਰਧਾਨਗੀਆਂ/ਸਕੱਤਰੀਆਂ ਵਿਚ ਉਲਝ ਕੇ ਕੰਮ ਸਗੋਂ ਉਲਝ ਜਾਂਦਾ ਹੈ।
ਡਾ. ਦਵਿੰਦਰ ਸਿੰਘ ਲੱਧੜ ਨੇ ਵਾਲੰਟੀਅਰਾਂ ਦੀ ਇੱਕ ਕਮੇਟੀ ਬਨਾਉਣ ਦੀ ਗੱਲ ਕੀਤੀ। ਉਨ÷ ਾਂ ਕਿਹਾ ਕਿ ਵਾਲੰਟੀਅਰ ਪੱਧਰ ‘ਤੇ ਹੀ ਨਿਰਸਵਾਰਥ ਹੋ ਕੇ ਕੰਮ ਕੀਤਾ ਜਾ ਸਕਦਾ ਹੈ। ਹਰਦਿਆਲ ਸਿੰਘ ਝੀਤਾ ਨੇ ਕਿਹਾ ਕਿ ਇਹ ਸਾਂਝੀ ਕਮੇਟੀ ਕਿਸੇ ਲਾਲਚ, ਅਹੰਮ ਅਤੇ ਈਗੋ ਤੋਂ ਦੂਰ ਹੋਣੀ ਚਾਹੀਦੀ ਹੈ। ਉਨ÷ ਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਕੈਨੇਡਾ ਵਿਚ ਲੋੜ ਉੱਪਰ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਇਹ ਵੀ ਕਿ ਇਹ ਲੋੜ ਕਿਵੇਂ ਪੂਰੀ ਕੀਤੀ ਜਾਵੇ। ਡਾ. ਸੋਹਣ ਸਿੰਘ ਪਰਮਾਰ ਨੇ ਪੰਜਾਬੀ ਬੱਚਿਆਂ ਦੇ ਨਾਲ ਨਾਲ ਗ਼ੈਰ-ਪੰਜਾਬੀਆਂ ਨੂੰ ਵੀ ਪੰਜਾਬੀ ਪੜ÷ ਾਏ ਜਾਣ ਬਾਰੇ ਕਿਹਾ। ਉਨ÷ ਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਪੜ÷ ਨ ਲਈ ਪ੍ਰੇਰਨ ਲਈ ਉਨ÷ ਾਂ ਨੂੰ ਖ਼ੁਦ ਮਿਲਿਆ ਜਾਏ ਅਤੇ ਪੰਜਾਬੀ ਪੜ÷ ਨ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਮਿਲਣਾ ਜ਼ਰੂਰੀ ਹੈ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਸ ਬਾਰੇ ਬੋਲਦਿਆਂ ਪੰਜਾਬੀ ਭਾਸ਼ਾ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ÷ ਾਂ ਇਸ ਦੇ ਲਈ ਪੜ÷ ਨ-ਸਮੱਗਰੀ ਦੀ ਵੀ ਗੱਲ ਕੀਤੀ। ਮੈਡਮ ਗੁਰਕੀਰਤ ਬਟਾਲਵੀ ਨੇ ਬੱਚਿਆਂ ਨੂੰ ਸਕੂਲਾਂ ਵਿਚ ਪੰਜਾਬੀ ਪੜ÷ ਣ ਦਾ ਸ਼ੌਕ ਪੈਦਾ ਕਰਨ ਲਈ ਛੋਟੀਆਂ-ਛੋਟੀਆਂ ਕਵਿਤਾਵਾਂ ਰਾਹੀਂ ਇਸ ਦੀ ਸ਼ੁਰੂਆਤ ਕਰਨ ਦੀ ਗੱਲ ਕਹੀ। ਰਮਿੰਦਰ ਵਾਲੀਆ ਵੱਲੋਂ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਗੱਲ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਸਮੇਟਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਇਸ ਇਕੱਤਰਤਾ ਵਿਚ ਇਹ ਨੁਕਤੇ ਅਤੇ ਸੁਝਾਅ ਸਾਹਮਣੇ ਆਏ ਹਨ :
1. ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸਭਾਵਾਂ ਤੇ ਸੰਸਥਾਵਾਂ ਵਿੱਚੋਂ ਉਨ÷ ਾਂ ਦੇ ਦੋ-ਦੋ ਨੁਮਾਇੰਦੇ ਲੈ ਕੇ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇ।
2. ਇਹ ਕਮੇਟੀ ‘ਫ਼ੈੱਡਰੇਸ਼ਨ’ ਵਾਂਗ ਕੰਮ ਕਰੇ ਜਿਸ ਦਾ ਇੱਕ ‘ਕੋਆਰਡੀਨੇਟਰ’ ਹੋਵੇ ਜੋ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਉਨ÷ ਾਂ ਵਿਚਕਾਰ ਤਾਲਮੇਲ ਬਣਾ ਕੇ ਇਸਦੀਆਂ ਇਕੱਤਰਤਾਵਾਂ ਦਾ ਪ੍ਰਬੰਧ ਕਰੇ।
3. ਇਸ ਫ਼ੈੱਡਰੇਸ਼ ਦਾ ਪ੍ਰਧਾਨ, ਸਕੱਤਰ ਜਾਂ ਕੋਈ ਹੋਰ ਅਹੁਦੇਦਾਰ ਬਨਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਨਾਲ ਕੰਮ ਦੇ ਉਲਝਣ ਦੀ ਸੰਭਾਵਨਾ ਬਣ ਸਕਦੀ ਹੈ।
4. ਇਹ ਸਾਂਝੀ ਕਮੇਟੀ ਦੀਆਂ ਅੱਗੋਂ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਜਾਣ ਜੋ ਆਪੋ ਆਪਣੀਆਂ ਡਿਊਟੀਆਂ ਸੰਭਾਲਣ।
5. ਸਾਂਝੀ ਕਮੇਟੀ ਲਈ ਇੱਕ ਸਾਂਝਾ ਫ਼ੰਡ ਕਾਇਮ ਕਰਨ ਦੀ ਲੋੜ ਹੈ ਜੋ ਵੱਖ-ਵੱਖ ਸਭਾਵਾਂ, ਸੰਸਥਾਵਾਂ ਅਤੇ ਵਿਅੱਕਤੀਆਂ ਵੱਲੋਂ ਆਵੇ।
6. ਸਾਂਝੀ ਕਮੇਟੀ ਅਤੇ ਹੋਰ ਸੰਸਥਾਵਾਂ ਤੇ ਸਭਾਵਾਂ ਦੀਆਂ ਵੱਖ-ਵੱਖ ਮੀਟਿੰਗਾਂ ਕਰਨ ਲਈ ਕਿਸੇ ਸਾਂਝੀ ਜਗ÷ ਾ/ਇਮਾਰਤ ਦੀ ਲੋੜ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸਥਾਨਕ ਤੇ ਪ੍ਰੋਵਿੰਸ਼ਿਅਲ ਪੱਧਰ ‘ਤੇ ਯਤਨ ਕੀਤੇ ਜਾਣ।
7. ਬੱਚਿਆਂ ਨੂੰ ਪੰਜਾਬੀ ਪੜ÷ ਨ ਲਈ ਪ੍ਰੇਰਿਤ ਕਰਨ ਲਈ ਉਨ÷ ਾਂ ਕੋਲ ਅਤੇ ਉਨ÷ ਾਂ ਦੇ ਮਾਪਿਆਂ ਤੱਕ ਨਿੱਜੀ ਤੌਰ ‘ਤੇ ਪਹੁੰਚ ਕੀਤੀ ਜਾਵੇ।
8. ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਕਰੈਡਿਟ ਕੋਰਸ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾਣ।
9. ਪੰਜਾਬੀ ਭਾਸ਼ਾ ਨੂੰ ਕੈਨੇਡਾ ਨੂੰ ਕਿੱਤਾ-ਮੁਖੀ ਬਣਾਏ ਜਾਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਜੋ ਵਿਦਿਆਰਥੀਆਂ ਵਿਚ ਇਸ ਦੇ ਲਈ ਉਤਸ਼ਾਹ ਪੈਦਾ ਹੋ ਸਕੇ।
10. ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਬਹੁ-ਭਾਸ਼ੀਏ ਬਣਨ ਦੀ ਲੋੜ ਹੈ। ਹੋਰ ਭਾਸ਼ਾਵਾਂ ਸਿੱਖਣ ਸਮੇਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਵੱਲ ਪ੍ਰੇਰਿਤ ਕੀਤਾ ਜਾਵੇ।
11. ਰਾਜਸੀ ਨੇਤਾਵਾਂ ਨੂੰ ਨਾਲ ਲੈ ਕੇ ਸਰਕਾਰੀ ਪੱਧਰ ‘ਤੇ ਪੰਜਾਬੀ ਭਾਸ਼ਾ ਨੂੰ ਉਚੇਰਾ ਦਰਜਾ ਦਿਵਾਉਣ ਲਈ ਯਤਨ ਕੀਤੇ ਜਾਣ।
12. ਪੰਜਾਬੀ ਕੇਵਲ ਸਿੱਖਾਂ ਦੀ ਹੀ ਭਾਸ਼ਾ ਨਹੀਂ ਹੈ। ਹੋਰ ਜਾਤਾਂ/ਬਰਾਦਰੀਆਂ ਅਤੇ ਕਮਿਊਨਿਟੀਆਂ ਦੇ ਲੋਕਾਂ ਨੂੰ ਪੰਜਾਬੀ ਪੜ÷ ਨ, ਬੋਲਣ ਅਤੇ ਇਸ ਨੂੰ ਅੱਗੇ ਵਧਾਉਣ ਲਈ ਕਿਹਾ ਜਾਣਾ ਚਾਹੀਦਾ ਹੈ।
13. ਪੰਜਾਬੀਆਂ ਦੇ ਨਾਲ-ਨਾਲ ਗ਼ੈਰ-ਪੰਜਾਬੀਆਂ ਨੂੰ ਵੀ ਪੰਜਾਬੀ ਸਿੱਖਣ ਲਈ ਪ੍ਰੇਰਿਆ ਜਾਵੇ।
14. ਪੰਜਾਬੀ ਭਾਸ਼ਾ ਨੂੰ ਅੱਗੋਂ ਹੋਰ ਪ੍ਰਫੁੱਲਤ ਕਰਨ ਲਈ ਇਸ ਵਿਚ ਪੜ÷ ਨ ਸਮੱਗਰੀ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ।
15. ਕੈਨੇਡਾ ਬਹੁ-ਭਾਸ਼ਾਈ ਦੇਸ਼ ਹੈ ਅਤੇ ਇਸ ਵਿਚ ਦੋ-ਭਾਸ਼ੀਆਂ ਦੀ ਕਾਫ਼ੀ ਜ਼ਰੂਰਤ ਹੈ ਅਤੇ ਇਹ ਅੱਗੋਂ ਵੀ ਰਹੇਗੀ। ਭਾਸ਼ਾ ਦੀ ਇਸ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਪ੍ਰੇਰਿਤ ਕਰਨ ਦੇ ਯਤਨ ਕੀਤੇ ਜਾਣ।
ਅਖ਼ੀਰ ਵਿਚ ਕਿਰਪਾਲ ਸਿੰਘ ਪੰਨੂੰ ਅਤੇ ਡਾ. ਝੰਡ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੀ ਮੀਟਿੰਗ ਲਈ ਸ਼ੁਭ-ਇੱਛਾਵਾਂ ਨਾਲ ਇਸ ਮੀਟਿੰਗ ਦੀ ਸਮਾਪਤੀ ਹੋਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …