19.2 C
Toronto
Monday, August 24, 2026
spot_img
Homeਹਫ਼ਤਾਵਾਰੀ ਫੇਰੀਡੋਨਲਡ ਟਰੰਪ ਨੇ ਟਰੂਡੋ ਦਾ ਮੁੜ ਮਖੌਲ ਉਡਾਇਆ

ਡੋਨਲਡ ਟਰੰਪ ਨੇ ਟਰੂਡੋ ਦਾ ਮੁੜ ਮਖੌਲ ਉਡਾਇਆ

ਡੋਨਲਡ ਟਰੰਪ ਨੇ ਟਰੂਡੋ ਦਾ ਮੁੜ ਮਖੌਲ ਉਡਾਇਆਸੋਸ਼ਲ ਮੀਡੀਆ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ‘ਕੈਨੇਡਾ ਦਾ ਗਵਰਨਰ’ ਆਖਿਆ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ ਸੋਸ਼ਲ’ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁੜ ਮਖੌਲ ਉਡਾਉਂਦਿਆਂ ਉਨ੍ਹਾਂ ਨੂੰ ‘ਕੈਨੇਡਾ ਦਾ ਗਵਰਨਰ’ ਆਖਿਆ। ਟਰੂਡੋ ਪਿਛਲੇ ਹਫਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਉਨ੍ਹਾਂ ਦੇ ਨਿੱਜੀ ਕਲੱਬ ‘ਮਾਰ-ਏ-ਲਾਗੋ’ ਗਏ ਸਨ ਜਿਥੇ ਉਨ੍ਹਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਇਸ ਚਿਤਾਵਨੀ ‘ਤੇ ਚਰਚਾ ਕੀਤੀ ਸੀ ਕਿ ਜੇ ਕੈਨੇਡਾ ਸਰਕਾਰ ਉਥੋਂ ਅਮਰੀਕਾ ਆਉਣ ਵਾਲੇ ਗੈਰਕਾਨੂੰਨੀ ਪਰਵਾਸੀਆਂ ਅਤੇ ਨਸ਼ਿਆਂ ਦੀ ਆਮਦ ਨੂੰ ਰੋਕਣ ‘ਚ ਨਾਕਾਮ ਰਹਿੰਦੀ ਹੈ ਤਾਂ ਕੈਨੇਡਾ ‘ਤੇ 25 ਫੀਸਦੀ ਟੈਕਸ ਲਗਾਇਆ ਜਾਵੇਗਾ। ‘ਟਰੁੱਥ ਸੋਸ਼ਲ’ ‘ਤੇ ਪੋਸਟ ‘ਚ ਟਰੰਪ ਨੇ ਕਿਹਾ, ”ਮਹਾਨ ਮੁਲਕ ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਖੁਸ਼ੀ ਹੋਈ।” ਰਾਤ ਦੇ ਖਾਣੇ ਦੌਰਾਨ ਟਰੂਡੋ ਨੇ ਚਿੰਤਾ ਜਤਾਉਂਦਿਆਂ ਕਿਹਾ ਸੀ ਕਿ ਵਾਧੂ ਦੇ ਟੈਕਸ ਨਾਲ ਕੈਨੇਡਾ ਦਾ ਅਰਥਚਾਰਾ ਤਬਾਹ ਹੋ ਜਾਵੇਗਾ। ਇਸ ‘ਤੇ ਟਰੰਪ ਨੇ ਕਥਿਤ ਤੌਰ ‘ਤੇ ਟਰੂਡੋ ਅੱਗੇ ਕੈਨੇਡਾ ਨੂੰ ਅਮਰੀਕਾ ਦਾ 52ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ। ਟਰੰਪ ਨੇ ‘ਐੱਨਬੀਸੀ ਨਿਊਜ਼’ ਨਾਲ ਇੰਟਰਵਿਊ ਅਤੇ ਮੰਗਲਵਾਰ ਨੂੰ ਮੁੜ ਤੋਂ ਪੋਸਟ ‘ਚ ਇਹ ਗੱਲ ਦੁਹਰਾਈ। ਟਰੰਪ ਨੇ ਆਪਣੀ ਪੋਸਟ ‘ਚ ਕਿਹਾ, ”ਮੈਂ ਗਵਰਨਰ ਨਾਲ ਛੇਤੀ ਮਿਲਣ ਦੀ ਆਸ ਕਰਦਾ ਹਾਂ ਤਾਂ ਜੋ ਅਸੀਂ ਟੈਕਸ ਤੇ ਵਪਾਰ ਬਾਰੇ ਆਪਣੀ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰਿਆਂ ਲਈ ਸ਼ਾਨਦਾਰ ਹੋਣਗੇ।”
ਟਰੰਪ ਗੈਰਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ‘ਚੋਂ ਕੱਢਣ ਲਈ ਦਿੜ੍ਹ
ਡੋਨਾਲਡ ਟਰੰਪ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦੇ ਆਪਣੇ ਏਜੰਡੇ ਦਾ ਖੁਲਾਸਾ ਕੀਤਾ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਵਿਚ ਰਹਿ ਰਹੇ ਗੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦਾ ਪਲਾਨ ਦੁਹਰਾਇਆ। ਨਾਲ ਹੀ ਉਨ੍ਹਾਂ ਨੇ ਡ੍ਰੀਮਰਸ ਅਪਰਵਾਸੀਆਂ ਦੀ ਸੁਰੱਖਿਆ ਦੇ ਲਈ ਕਦਮ ਉਠਾਉਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਡ੍ਰੀਮਰਸ ਅਪਰਵਾਸੀ ਉਹ ਅਪਰਵਾਸੀ ਹਨ, ਜੋ ਬਚਪਨ ਵਿਚ ਅਮਰੀਕਾ ਪਹੁੰਚ ਗਏ ਸਨ ਅਤੇ ਉਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ, ਪਹਿਲੇ ਦਿਨ ਹੀ ਪੈਦਾ ਹੁੰਦੇ ਸਾਰ ਅਮਰੀਕੀ ਨਾਗਰਿਕਤਾ ਮਿਲਣ ਦਾ ਅਧਿਕਾਰ ਖਤਮ ਕਰ ਦੇਣਗੇ। ਜ਼ਿਕਰਯੋਗ ਹੈ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਮੁਤਾਬਕ ਜੋ ਵੀ ਬੱਚਾ ਅਮਰੀਕਾ ਵਿਚ ਪੈਦਾ ਹੁੰਦਾ ਹੈ, ਉਸ ਨੂੰ ਉਸੇ ਸਮੇਂ ਹੀ ਅਮਰੀਕਾ ਦੀ ਨਾਗਰਿਕਤਾ ਮਿਲ ਜਾਂਦੀ ਹੈ। ਭਾਵੇਂ ਉਸਦੇ ਮਾਤਾ-ਪਿਤਾ ਕੋਲ ਕਿਸੇ ਵੀ ਦੇਸ਼ ਦੀ ਨਾਗਰਿਕਤਾ ਹੋਵੇ।

RELATED ARTICLES
POPULAR POSTS