Breaking News
Home / ਹਫ਼ਤਾਵਾਰੀ ਫੇਰੀ / ਰਾਜ ਸਭਾ ‘ਚ ਉਪ ਸਭਾਪਤੀ ਦੀ ਚੋਣ ਐਨਡੀਏ ਨੇ ਜਿੱਤੀ

ਰਾਜ ਸਭਾ ‘ਚ ਉਪ ਸਭਾਪਤੀ ਦੀ ਚੋਣ ਐਨਡੀਏ ਨੇ ਜਿੱਤੀ

ਨਵੀਂ ਦਿੱਲੀ : ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਵੀ ਸੱਤਾਧਾਰੀ ਭਾਜਪਾ ਨੇ 25 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਅੱਜ ਪਈਆਂ ਵੋਟਾਂ ਵਿਚ ਐਨਡੀਏ ਦੇ ਉਮੀਦਵਾਰ ਹਰਿਵੰਸ਼ ਨਾਰਾਇਣ ਨੂੰ 125 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਉਮੀਦਵਾਰ ਬੀਕੇ ਹਰਿਪ੍ਰਸਾਦ ਨੂੰ ਮਹਿਜ਼ 105 ਵੋਟਾਂ ਹੀ ਮਿਲੀਆਂ। ਰਾਜ ਸਭਾ ਵਿੱਚ ਮੌਜੂਦਾ 244 ਸੰਸਦ ਮੈਂਬਰ ਹਨ, ਪਰ ਇਨ੍ਹਾਂ ਵਿੱਚੋਂ 230 ਮੈਂਬਰਾਂ ਨੇ ਹੀ ਵੋਟਿੰਗ ਵਿੱਚ ਹਿੱਸਾ ਲਿਆ। ਚੇਤੇ ਰਹੇ ਕਿ 1977 ਤੋਂ ਲਗਾਤਾਰ ਕਾਂਗਰਸ ਦੇ ਉਮੀਦਵਾਰ ਹੀ ਉਪ ਸਭਾਪਤੀ ਬਣਦੇ ਆ ਰਹੇ ਸਨ। ਇਸ ਲਿਹਾਜ਼ ਨਾਲ ਇਹ ਤਬਦੀਲੀ ਬਹੁਤ ਅਹਿਮ ਮੰਨੀ ਜਾ ਰਹੀ ਹੈ। ਹਰਿਵੰਸ਼ ਦੀ ਇਸ ਜਿੱਤ ਵਿੱਚ ਭਾਜਪਾ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਵੰਸ਼ ਨਰਾਇਣ ਨੂੰ ਰਾਜ ਸਭਾ ਦਾ ਉਪ ਸਭਾਪਤੀ ਬਣਨ ‘ਤੇ ਵਧਾਈਆਂ ਦਿੱਤੀਆਂ ਹਨ।

Check Also

ਇਕ ਨਵੇਂ ਸਰਵੇਖਣ ਅਨੁਸਾਰ

ਦੋ ਤਿਹਾਈ ਕੈਨੇਡੀਅਨਾਂ ਨੂੰ ਵਿਆਜ਼ ਦਰਾਂ ਵਿਚ ਕਟੌਤੀ ਦੀ ਹੈ ਜ਼ਰੂਰਤ ਕੈਲਗਰੀ/ਬਿਊਰੋ ਨਿਊਜ਼ : ਇੱਕ …