![](https://parvasinewspaper.com/wp-content/uploads/2020/09/2018_12image_21_13_398040000indian-passport-mahima-ll-300x172.jpg)
ਓ ਸੀ ਆਈ ਕਾਰਡ ਅਤੇ ਪੁਰਾਣੇ ਵੀਜ਼ੇ ਮੁੜ ਬਹਾਲ
ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਓ ਸੀ ਆਈ ਕਾਰਡ ਹੋਲਡਰਾਂ ਅਤੇ ਭਾਰਤ ਆਉਣ ਦੇ ਇੱਛੁਕ ਵਿਦੇਸ਼ੀ ਨਾਗਰਿਕਾਂ ਨੂੰ ਇਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ।
1 . ਭਾਰਤ ਸਰਕਾਰ ਦੇ ਟੋਰਾਂਟੋ ਸਥਿਤ ਕੌਂਸਲੇਟ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਸਾਰੇ ਓ ਸੀ ਆਈ ਕਾਰਡ ਅਤੇ ਪੀ ਆਈ ਓ ਕਾਰਡ ਹੋਲਡਰ ਭਾਰਤ ਜਾ ਸਕਣਗੇ।
2. ਸਾਰੇ ਵਿਦੇਸ਼ੀ ਨਾਗਰਿਕ ਜੋ ਕਿਸੇ ਵੀ ਮੰਤਵ ਲਈ ਭਾਰਤ ਜਾਣਾ ਚਾਹੁੰਦੇ ਹਨ (ਸਿਵਾਏ ਟੂਰਿਸਟ ਵੀਜ਼ਾ)।
3. ਪਿਛਲੇ ਜਾਰੀ ਕੀਤੇ ਸਾਰੇ ਵੀਜ਼ੇ ਹੁਣ ਸਵੀਕਾਰ ਹੋਣਗੇ ਸਿਵਾਏ ਇਲੈਕਟ੍ਰੌਨਿਕ ਵੀਜ਼ਾ, ਟੂਰਿਸਟ ਵੀਜ਼ਾ ਅਤੇ ਮੈਡੀਕਲ ਵੀਜ਼ਾ। ਕਿਉਂਕਿ ਪਿਛਲੇ ਜਾਰੀ ਕੀਤੇ ਮੈਡੀਕਲ ਵੀਜ਼ੇ ਫ਼ਿਲਹਾਲ ਰੱਦ ਹਨ ਇਸ ਲਈ ਮੈਡੀਕਲ ਵੀਜ਼ੇ ਲਈ ਨਵੇਂ ਸਿਰੇ ਤੋਂ ਅਪਲਾਈ ਕਰਨਾ ਪਵੇਗਾ।
4. ਜੇ ਕੋਈ ਵਿਅਕਤੀ ਉਪਰੋਕਤ ਕੈਟਾਗਿਰੀ ਵਿਚ ਕਵਰ ਨਾ ਹੁੰਦਾ ਹੋਵੇ ਪ੍ਰੰਤੂ ਉਸ ਨੂੰ ਇੰਡੀਆ ਜਾਣ ਲਈ ਐਮਰਜੈਂਸੀ ਵੀਜ਼ਾ ਚਾਹੀਦਾ ਹੋਵੇ ਤਾਂ ਉਹ ਭਾਰਤੀ ਦੂਤਾਵਾਸ ਕੋਲ ਐਂਟਰੀ ਵੀਜ਼ਾ ਅਪਲਾਈ ਕਰ ਸਕਦਾ ਹੈ, ਜੋ ਵੱਧ ਤੋਂ ਵੱਧ ਤਿੰਨ ਮਹੀਨਿਆਂ ਲਈ ਦਿੱਤਾ ਜਾਵੇਗਾ। ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਲਾਗੂ ਕੀਤੀਆਂ ਇਕਾਂਤਵਾਸ ਦੀਆਂ ਸ਼ਰਤਾਂ ਲਾਗੂ ਰਹਿਣਗੀਆਂ।