Breaking News
Home / ਹਫ਼ਤਾਵਾਰੀ ਫੇਰੀ / ਹੁਣ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ

ਹੁਣ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ

ਚੱਢਾ ਦੀ ਨੀਲੀ ਫ਼ਿਲਮ ਜਾਰੀ
ਅਸਤੀਫੇ ਲਈ ਦਬਾਅ, ਚੱਢਾ ਨੇ ਕਿਹਾ-ਸਾਜਿਸ਼ ਕਰਾਂਗਾ ਬੇਨਕਾਬੲ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰਦੇ ਵੀਡੀਓ ‘ਚ ਕੈਦ
ਅੰਮ੍ਰਿਤਸਰ : ਸਿੱਖਾਂ ਦੀ ਸਭ ਤੋਂ ਪੁਰਾਣੀ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਕਥਿਤ ਅਸ਼ਲੀਲ ਵੀਡੀਓ ਤੋਂ ਬਾਅਦ ਪੰਥਕ ਅਤੇ ਅਕਾਦਮਿਕ ਹਲਕਿਆਂ ਵਿਚ ਹਲਚਲ ਪੈਦਾ ਹੋ ਗਈ ਹੈ। ਸੁੱਚਾ ਸਿੰਘ ਲੰਗਾਹ ਤੋਂ ਬਾਅਦ ਕਿਸੇ ਸਿੱਖ ਧਾਰਮਿਕ ਸ਼ਖ਼ਸੀਅਤ ਦੀ ਇਹ ਸਭ ਤੋਂ ਵੱਧ ਵਾਇਰਲ ਹੋਣ ਵਾਲੀ ਵੀਡੀਓ ਹੈ।
ਚੱਢਾ ਨੇ ਇਸ ਵੀਡੀਓ ਨੂੰ ਜਾਅਲੀ ਦੱਸਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਬਜਾਏ ‘ਸਾਜਿਸ਼ਕਾਰਾਂ’ ਨੂੰ ‘ਬੇਨਕਾਬ’ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 7 ਜਨਵਰੀ ਨੂੰ ਮੁੰਬਈ ਵਿਚ ਚੀਫ ਖਾਲਸਾ ਦੀਵਾਨ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਇਸ ਬਾਰੇ ਅਗਲੀ ਰਣਨੀਤੀ ਘੜੀ ਜਾਵੇਗੀ।
ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਇਕ ਬਜ਼ੁਰਗ (ਜੋ ਚਰਨਜੀਤ ਸਿੰਘ ਜਾਪ ਰਿਹਾ ਹੈ) ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਨਾਲ ਇਤਰਾਜ਼ਯੋਗ ਹਰਕਤਾਂ ਕਰ ਰਿਹਾ ਹੈ। 2.06 ਮਿੰਟਹਰਕਤਾਂ ਕਰ ਰਿਹਾ ਹੈ। 2.06 ਮਿੰਟ ਦੀ ਵੀਡੀਓ ਵਿਚ ਬਜ਼ੁਰਗ ਉਸ ਔਰਤ ਨੂੰ ਕਈ ਵਾਰ ਗਲਵੱਕੜੀ ਵਿਚ ਲੈਂਦਾ ਹੈ। ਇਸ ਪਿੱਛੋਂ ਉਹ ਔਰਤ ਆਪਣਾ ਪਰਸ ਸਮੇਟ ਕੇ ਦਰਵਾਜ਼ੇ ਵੱਲ ਚਲੀ ਜਾਂਦੀ ਹੈ, ਪ੍ਰੰਤੂ ਬਜ਼ੁਰਗ ਉਸ ਨੂੰ ਵਾਪਸ ਆਉਣ ਲਈ ਕਹਿੰਦਾ ਹੈ। ਉਹ ਆਪਣੇ ਮੋਬਾਇਲ ਨਾਲ ਉਸਦੀ ਵੀਡੀਓ ਵੀ ਬਣਾਉਂਦਾ ਹੈ। ਫਿਰ ਉਹ ਔਰਤ ਦਰਵਾਜ਼ੇ ਤੋਂ ਪਰਤ ਕੇ ਬਜ਼ੁਰਗ ਨੂੰ ਹੱਸ ਕੇ ਕੁਝ ਜਵਾਬ ਦਿੰਦੀ ਹੈ। ਉਹ ਦੁਬਾਰਾ ਕੁਰਸੀ ‘ਤੇ ਬੈਠਦੀ ਹੈ ਅਤੇ ਬਜ਼ੁਰਗ ਉਸ ਨੂੰ ਆਪਣੇ ਮੋਬਾਇਲ ਤੋਂ ਕੁਝ ਦਿਖਾ ਰਿਹਾ ਹੈ। ਫਿਰ ਦੋਵੇਂ ਆਪਣੇ-ਆਪਣੇ ਮੋਬਾਇਲਾਂ ‘ਚ ਕੈਦ ਕੀਤੀਆਂ ਤਸਵੀਰਾਂ ਬਾਰੇ ਗੱਲਾਂ ਕਰਦੇ ਹਨ। ਵੀਡੀਓ ਦੇ ਸਮਾਂ 1.56 ਮਿੰਟ ‘ਤੇ ਬਜ਼ੁਰਗ ਔਰਤ ਦੇ ਮੋਢੇ ‘ਤੇ ਹੱਥ ਰੱਖਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਸਦਾ ਮੋਬਾਈਲ ਲੈਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਆਪਣਾ ਮੋਬਾਈਲ ਉਸ ਨੂੰ ਫੜਾ ਦਿੰਦਾ ਹੈ। ਉਹ ਮੋਬਾਈਲ ਦਫਤਰ ਦੇ ਮੇਜ਼ ‘ਤੇ ਰੱਖ ਦਿੰਦੀ ਹੈ ਅਤੇ ਫਿਰ ਦੋਵੇਂ ਸੈਲਫੀ ਲੈਂਦੇ ਹਨ। ਵੀਡੀਓ ਦੇ ਅੰਤ ‘ਚ ਬਜ਼ੁਰਗ ਉਸ ਔਰਤ ਦੇ ਮੂੰਹ ਨੂੰ ਚੁੰਮਦਾ ਵਿਖਾਈ ਦਿੰਦਾ ਹੈ।
ਜਿਸ ਤੋਂ ਬੰਨ੍ਹਾਉਂਦਾ ਸੀ ਰੱਖੜੀ ਉਸੇ ਨਾਲ ਚੱਢਾ ਦੀ ਜਾਰੀ ਹੋਈ ਅਸ਼ਲੀਲ ਹਰਕਤਾਂ ਵਾਲੀ ਫ਼ਿਲਮ
ਅੰਮ੍ਰਿਤਸਰ : ਚਰਨਜੀਤ ਸਿੰਘ ਚੱਢਾ ਜਿਨ੍ਹਾਂ ਦੀ ਇੱਕ ਅਸ਼ਲੀਲ ਵੀਡਿਓ ਵਾਇਰਲ ਹੋਈ ਸੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਚਰਨਜੀਤ ਚੱਢਾ ਕੋਲੋਂ ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਖੁੱਸ ਗਈ। ਇਸੇ ਦੌਰਾਨ ਚਰਨਜੀਤ ਚੱਢਾ ਅਤੇ ਵੀਡੀਓ ਵਿਚ ਦਿੱਸਣ ਵਾਲੀ ਔਰਤ ਦੀਆਂ ਕੁੱਝ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਉਹ ਚੱਢਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਰਹੀ ਹੈ ਤੇ ਉਹ ਬਦਲੇ ਵਿਚ ਉਸ ਨੂੰ ਸ਼ਗਨ ਵਜੋਂ ਪੈਸੇ ਫੜਾ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਲੋਕ ਚੱਢਾ ਅਤੇ ਉੱਕਤ ਔਰਤ ਨੂੰ ਲਾਅਨਤਾਂ ਪਾ ਰਹੇ ਹਨ ਕਿ ਘੱਟੋ-ਘੱਟ ਰਿਸ਼ਤਿਆਂ ਦੀ ਮਰਿਆਦਾ ਤਾਂ ਕਾਇਮ ਰੱਖੋ ਫਿਲਹਾਲ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ।
ਫ਼ਿਲਮ ‘ਚ ਦਿਖਣ ਵਾਲੀ ਬੀਬੀ ਬੋਲੀ ਜਬਰਦਸਤੀ ਕਰਦਾ ਸੀ ਛੇੜਛਾੜ
ਅੰਮ੍ਰਿਤਸਰ : ਅਸ਼ਲੀਲ ਵੀਡੀਓ ‘ਚ ਦਿਖ ਰਹੀ ਮਹਿਲਾ ਨੇ ਡੀਜੀਪੀ ਸੁਰੇਸ਼ ਅਰੋੜਾ ਕੋਲ ਚਰਨਜੀਤ ਚੱਢਾ ਤੇ ਉਸ ਦੇ ਪੁੱਤਰ ਇੰਦਰਬੀਰ ਚੱਢਾ ਖਿਲਾਫ਼ ਸ਼ਿਕਾਇਤ ਦੇ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਔਰਤ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਕਿਹਾ ਕਿ ਉਹ ਕਈ ਵਾਰ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਧਮਕੀਆਂ ਦਿੰਦਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਮੇਰੇ ‘ਚ ਹਿੰਮਤ ਆਈ ਹੈ ਤੇ ਮੈਂ ਸ਼ਿਕਾਇਤ ਕਰ ਰਹੀ ਹਾਂ।
ਮੈਨੂੰ ਬਲੈਕਮੇਲ ਕਰਨ ਲਈ ਜਾਅਲੀ ਵੀਡੀਓ ਬਣਾਈ : ਚੱਢਾ
ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਇਕ ਸਾਜ਼ਿਸ਼ ਤਹਿਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੇਰੇ ਵਿਰੁੱਧ ਸੋਸ਼ਲ ਮੀਡੀਆ ‘ਤੇ ਜਾਅਲੀ ਵੀਡੀਓ ਬਲੈਕਮੇਲਿੰਗ ਰਾਹੀਂ ਪੈਸੇ ਬਣਾਉਣ ਲਈ ਵਾਇਰਲ ਕੀਤੀ ਗਈ ਹੈ।
ਧੰਨਰਾਜ ਸਿੰਘ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ
ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਲੰਘੇ ਦਿਨ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੀਵਾਨ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਵੱਲੋਂ ਅੰਮ੍ਰਿਤਸਰ ਵਿਖੇ ਦੀਵਾਨ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਮੈਂਬਰ ਚੱਢਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਚੀਫ ਖਾਲਸਾ ਦੀਵਾਨ ਦੀ ਮੈਨੇਜਮੈਂਟ ਵੱਲੋਂ ਮੀਤ ਪ੍ਰਧਾਨ ਧੰਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਬਣੇ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਅਹੁਦੇਦਾਰਾਂ ਤੇ ਕਾਰਜਕਾਰਨੀ ਦੀ ਇਕੱਤਰਤਾ ਬੁਲਾ ਕੇ ਚੱਢਾ ‘ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾਈ ਜਾਵੇਗੀ ਤੇ ਨਵੇਂ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ। ਚੇਤੇ ਰਹੇ ਕਿ ਅਜੇ ਤੱਕ ਚਰਨਜੀਤ ਸਿੰਘ ਚੱਢਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …