ਚੰਡੀਗੜ੍ਹ : ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੁਝ ਮੁਕਾਬਲੇ ਰੋਮਾਂਚਕ ਹੋ ਸਕਦੇ ਹਨ ਤੇ ਟੱਕਰ ਕਾਂਟੇ ਦੀ ਹੋ ਸਕਦੀ ਹੈ। ਅਕਾਲੀ ਦਲ ਦੇ ਵੱਡੇ ਲੀਡਰਾਂ ਖਿਲਾਫ਼ ‘ਆਪ’ ਵੱਲੋਂ ਆਪਣੇ ਤਕੜੇ ਉਮੀਦਵਾਰ ਉਤਾਰਨ ਕੀਤੀ ਪਹਿਲ ਨੂੰ ਕਾਂਗਰਸ ਵੀ ਅਪਣਾਉਂਦੀ ਨਜ਼ਰ ਆ ਰਹੀ ਹੈ। ਪ੍ਰਕਾਸ਼ ਸਿੰਘ ਦੇ ਖਿਲਾਫ਼ ਲੰਬੀ ਤੋਂ ਜਿੱਥੇ ‘ਆਪ’ ਦੇ ਦਿੱਲੀ ਤੋਂ ਵਿਧਾਇਕ ਤੇ ਸਿੱਖ ਚਿਹਰੇ ਜਰਨੈਲ ਸਿੰਘ ਉਮੀਦਵਾਰ ਹੋ ਸਕਦੇ ਹਨ ਉਥੇ ਕਾਂਗਰਸ ਬਾਦਲ ਦੇ ਖਿਲਾਫ਼ ਆਪਣੇ ਯੂਥ ਆਗੂ ਰਾਸ਼ਟਰੀ ਯੂਥ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਚੋਣ ਪਿੜ ‘ਚ ਉਤਾਰਨ ਦੀ ਤਿਆਰੀ ਵਿਚ ਹੈ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸੁਖਬੀਰ ਬਾਦਲ ਦੇ ਖਿਲਾਫ਼ ਜਲਾਲਾਬਾਦ ਤੋਂ ਭਗਵੰਤ ਮਾਨ ਨੂੰ ਅਤੇ ਮਜੀਠੀਆ ਖਿਲਾਫ਼ ਮਜੀਠਾ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਆਉਂਦੀ 28 ਦਸੰਬਰ ਨੂੰ ਲੰਬੀ ਹਲਕੇ ਵਿਚ ‘ਆਪ’ ਦੀ ਰੈਲੀ ਦੌਰਾਨ ਕੇਜਰੀਵਾਲ ਵੱਲੋਂ ਜਰਨੈਲ ਸਿੰਘ ਨੂੰ ਉਥੋਂ ਉਮੀਦਵਾਰ ਐਲਾਨਣ ਦੀ ਪੂਰੀ ਸੰਭਾਵਨਾ ਹੈ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …