0.7 C
Toronto
Thursday, December 25, 2025
spot_img
Homeਹਫ਼ਤਾਵਾਰੀ ਫੇਰੀਅਕਾਲੀ ਦਲ 'ਤੇ ਸਾੜ੍ਹਸਤੀ

ਅਕਾਲੀ ਦਲ ‘ਤੇ ਸਾੜ੍ਹਸਤੀ

ਟਕਸਾਲੀ ਲੀਡਰ ਬਣਾਉਣ ਲੱਗੇ ਸੁਖਬੀਰ ਤੋਂ ਦੂਰੀ, ਜਥੇਦਾਰ ਦੇ ਬਾਈਕਾਟ ਦੀਆਂ ਖ਼ਬਰਾਂ ਵੀ ਚਰਚਾ ‘ਚ
ਚੰਡੀਗੜ੍ਹ : ਜਿਸ ਦਿਨ ਦੀ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਰਿਪੋਰਟ ਪੇਸ਼ ਹੋਈ ਹੈ, ਉਸ ਦਿਨ ਤੋਂ ਹੀ ਅਕਾਲੀ ਦਲ ‘ਤੇ ਸਾੜ੍ਹਸਤੀ ਚੱਲ ਰਹੀ ਹੈ। ਪਹਿਲਾਂ ਬਹਿਸ ਤੋਂ ਭੱਜਣਾ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੋਂ ਲੀਡਰਾਂ ਦਾ ਦੂਰੀ ਬਣਾਉਣਾ, ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਾਈਕਾਟ ਦੀਆਂ ਖ਼ਬਰਾਂ ਦਾ ਬਾਹਰ ਆਉਣਾ। ਇਹ ਸਭ ਤਾਂ ਚੱਲ ਹੀ ਰਿਹਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਬਿਨਾ ਕੁਝ ਕਹੇ ਦੱਸ ਦਿੱਤਾ ਕਿ ਅਕਾਲੀ ਦਲ ਅੰਦਰ ਸਭ ਕੁਝ ਠੀਕ ਨਹੀਂ, ਫਿਰ ਕੀ ਸੀ ਰਤਨ ਸਿੰਘ ਅਜਨਾਲਾ ਵੀ ਬੋਲੇ, ਸੇਵਾ ਸਿੰਘ ਸੇਖਵਾਂ ਨੇ ਵੀ ਰੋਸਾ ਕੱਢਿਆ, ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਬਾਗੀ ਸੁਰ ਦਿਖਾਇਆ ਤੇ ਇਹ ਚਾਰੋ ਲੀਡਰ ਪਟਿਆਲਾ ‘ਚ ਅਕਾਲੀ ਦਲ ਦੀ ਰੈਲੀ ‘ਚੋਂ ਵੀ ਗੈਰ ਹਾਜ਼ਰ ਰਹੇ। ਸੰਸਦ ਮੈਂਬਰ ਘੁਬਾਇਆ ਨੇ ਵੀ ਅੱਖਾਂ ਵਿਖਾਈਆਂ। ਇਸ ਤੋਂ ਪਹਿਲਾਂ ਕਿ ਸੁਖਬੀਰ ਟਕਸਾਲੀ ਆਗੂਆਂ ਨੂੰ ਮਨਾਉਂਦੇ ਦਿੱਲੀ ਤੋਂ ਖ਼ਬਰ ਆ ਗਈ ਕਿ ਮਨਜੀਤ ਸਿੰਘ ਵੀ ਅਸਤੀਫ਼ਾ ਦੇ ਰਹੇ ਹਨ। ਇਹ ਸਭ ਕੁਝ ਅਕਾਲੀ ਦਲ ਲਈ ਖਾਸ ਕਰਕੇ ਸੁਖਬੀਰ ਬਾਦਲ ਲਈ ਸ਼ੁਭ ਸੰਕੇਤ ਨਹੀਂ ਹੈ।

RELATED ARTICLES
POPULAR POSTS