ਟੋਰਾਂਟੋ :ਓਨਟਾਰੀਓ ਸਰਕਾਰ ਨੇ ਮੰਗਲਵਾਰ 19 ਮਈ 2020 ਨੂੰ ਸਵੇਰੇ 12 ਵਜੇ ਤੋਂ ਕਾਫ਼ੀ ਕੁੱਝ ਖੋਲਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕੁੱਝ ਰਾਹਤ ਦੇਣ ਅਤੇ ਨਾਲ ਹੀ ਸਖਤ ਗਾਈਡਲਾਈਨਜ਼ ਦਾ ਪਾਲਣ ਕਰਨ ਦੇ ਲਈ ਵੀ ਕਿਹਾ ਗਿਆ ਹੈ। ਸਭ ਤੋਂ ਪਹਿਲਾਂ ਸਰਾਰ ਨੇ ਰਿਟੇਲਰਜ਼, ਸੀਜਨਲ ਬਿਜਨਸ ਅਤੇ ਹੈਲਥ ਐਂਡ ਕਮਿਊਨਿਟੀ ਸਰਵਿਸਿਜ਼ ਦੇਣਾ ਲਈ ਤਹਿ ਗਾਈਡਲਾਈਨਜ਼ ਦਾ ਪਾਲਣ ਕਰਦੇ ਹਏ ਆਪਣੀ ਸਰਵਿਸਿਜ਼ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਸਰਕਾਰ ਹੌਲੀ-ਹੌਲੀ ਹਾਲਾਤ ਆਮ ਹੋਣ ‘ਤੇ ਸਾਰੀਆਂ ਸੇਵਾਵਾਂ ਅਤੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਦਿਸ਼ਾ ‘ਚ ਜਾ ਰਹੀ ਹੈ। ਸਰਕਾਰ ਨੇ ਸਾਰੇ ਸੁਰੱਖਿਆ ਉਪਾਵਾਂ ਨੂੰ ਹਰ ਹਾਲਤ ‘ਚ ਅਪਨਾਉਣ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਨ੍ਹਾਂ ਰਾਹਤਾਂ ਨੂੰ ਖਾਸ ਤੌਰ ‘ਤੇ ਵਿਕਟੋਰਿਓ ਡੇ ਲੌਂਗ ਵੀਕਐਂਡ ਦੇ ਮੌਕੇ ‘ਤੇ ਦਿੱਤਾ ਗਿਆ ਹੈ ਅਤੇ ਨਾਲ ਹੀ ਪਬਲਿਕ ਹੈਲਥ ਸੰਕੇਤਾਂ ‘ਚ ਸੁਧਾਰ ਦੇ ਨਾਲ ਵੀ ਇਹ ਕਦਮ ਉਠਾਇਆ ਹੈ। ਇਨ੍ਹਾਂ ਨਵੀਆਂ ਛੋਟਾਂ ਦੇ ਬਾਰੇ ‘ਚ ਜਾਣਕਾਰੀ ਦੇਣ ਦੇ ਲਈ ਪ੍ਰੀਮੀਅਰ ਡਗ ਫੋਰਡ, ਡਿਪਟੀ ਪ੍ਰੀਮੀਅਰ ਅਤੇ ਹੈਲਥ ਮੰਤਰੀ ਕ੍ਰਿਸਟੀਨ ਇਲੀਅਟ, ਫਾਈਨਾਂਸ ਮੰਤਰੀ ਵਿਕ ਫੈਡਲੀ ਵੀ ਸਾਹਮਣੇ ਆਏ। ਡਗ ਫੋਰਡ ਨੇ ਕਿਹਾ ਕਿ ਲੰਘੇ ਕਈ ਹਫਤਿਆਂ ਤੋਂ ਲੋਕਾਂ ਨੇ ਕੋਵਿਡ-19 ਨਾਲ ਜੰਗ ਜਿੱਤਣ ‘ਚ ਕਾਫ਼ੀ ਸਹਿਯੋਗ ਦਿੱਤਾ ਅਤੇ ਕਾਫ਼ੀ ਕੁਰਬਾਨੀਆਂ ਵੀ ਦਿੱਤੀਆਂ। ਹੁਣ ਅਸੀਂ ਉਨ੍ਹਾਂ ਕਾਰੋਬਾਰਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਮੌਕਾ ਦੇ ਰਹੇ ਹਾਂ।
ਕੀ ਕੁੱਝ ਖੁੱਲ੍ਹੇਗਾ : ਗੋਲਫ ਕੋਰਸਜ ਖੋਲ੍ਹੇ ਜਾਣਗੇ, ਕਲੌ ਹਾਊਸ ਸਿਰਫ਼ ਵਾਸ਼ਰੂਮ ਦੇ ਲਈ ਖੋਲ੍ਹੇ ਜਾਣਗੇ ਅਤੇ ਰੈਸਟੋਰੈਂਟ ਸਿਰਫ਼ ਟੇਕ ਆਊਟ ਦੇ ਲਈ ਖੋਲ੍ਹੇ ਜਾਣਗੇ।
ੲ ਮਰੀਂਸ, ਵੋਟ ਕਲੱਬ ਅਤੇ ਪਬਲਿਕ ਵੋਟ ਲਾਂਚ ਆਦਿ ਨੂੰ ਮਨੋਰੰਜਨ ਆਦਿ ਦੇ ਲਈ ਖੋਲ੍ਹਿਆ ਜਾਵੇਗਾ
ੲ ਪ੍ਰਾਈਵੇਟ ਪਾਰਕ ਅਤੇ ਕੈਂਪ ਗਰਾਉਂਡ ਵੀ ਖੋਲ੍ਹੇ ਜਾਣਗੇ ਅਤੇ ਉਥੇ ਟਰੋਲਜ਼ ਲਾਏ ਜਾ ਸਕਣਗੇ।
ੲ ਕਾਰੋਬਾਰੀ ਆਪਣੇ ਵਰਕਪਲੇਸ ਨੂੰ ਸਟਾਫ, ਗ੍ਰਾਹਕਾਂ ਅਤੇ ਆਮ ਲੋਕਾਂ ਦੇ ਲਈ ਸੁਰੱਖਿਅਤ ਬਣਾ ਕੇ ਖੋਲ੍ਹ ਸਕਦੇ ਹਨ।
ੲ ਸ਼ਾਪਿੰਗ ਮੌਲ ਦੇ ਅਲੱਗ ਰਿਟੇਲ ਸਰਵਿਸਿਜ਼ ਨੂੰ ਸ਼ੁਰੂ ਕਰਨ ਦੀ ਆਗਿਆ ਹੋਵੇਗੀ ਅਤੇ ਇਸ ਦੇ ਲੲ ਪ੍ਰਵੇਸ਼ ਆਦਿ ‘ਤੇ ਸੁਰੱਖਿਆ ਸਮਾਧਾਨ ਲਾਗੂ ਕਰਨੇ ਹੋਣਗੇ।
ੲ ਸੀਜਨਲ ਬਿਜਨਸ ਅਤੇ ਮਨੋਰੰਜਨ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਜਾ ਸਕੇਗਾ।
Check Also
ਭਾਰਤੀ ਮੂਲ ਦੀ ਅਨੀਤਾ ਅਨੰਦ ਅਤੇ ਕਮਲ ਖਹਿਰਾ ਨੂੰ ਮਾਰਕ ਕਾਰਨੀ ਵਜ਼ਾਰਤ ‘ਚ ਬਣਾਇਆ ਗਿਆ ਮੰਤਰੀ
ਓਟਾਵਾ : ਕੈਨੇਡਾ ‘ਚ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਪਿਛਲੇ ਦਿਨੀਂ ਦੇਸ਼ ਦੇ …