ਖੇਤੀਆਰਡੀਨੈਂਸਾਂ ਖਿਲਾਫ਼ਪੰਜਾਬਸਣੇ ਦੇਸ਼ਭਰ’ਚਜਾਰੀਹਨਰੋਸਪ੍ਰਦਰਸ਼ਨ
ਚੰਡੀਗੜ੍ਹ : ਭਾਰਤਦੀਮੋਦੀਸਰਕਾਰ ਨੇ ਕਿਸਾਨਾਂ ਦੇ ਰੋਹ ਨੂੰ, ਸ਼ੰਕਿਆਂ ਨੂੰ, ਖਦਸ਼ਿਆਂ ਨੂੰ ਤੇ ਫ਼ਿਕਰਾਂ ਨੂੰ ਦਰਕਿਨਾਰਕਰਦਿਆਂ ਸੱਤਾ ਦੇ ਦਮ’ਤੇ ਖੇਤੀਨਾਲਸਬੰਧਤਤਿੰਨੋਂ ਆਰਡੀਨੈਂਸਾਂ ਨੂੰ ਲੋਕਸਭਾ ਤੋਂ ਲੈਰਾਜਸਭਾਵਿਚਪਾਸਕਰਵਾਲਿਆ। ਜਿੱਥੇ ਭਾਜਪਾ ਤੇ ਚੰਦਸਹਿਯੋਗੀ ਦਲਾਂ ਨੂੰ ਛੱਡ ਕੇ ਸਮੁੱਚੇ ਰਾਜਨੀਤਿਕਦਲਇਨ੍ਹਾਂ ਖੇਤੀਆਰਡੀਨੈਂਸਾਂ ਦਾਵਿਰੋਧਕਰਰਹੇ ਹਨ, ਉਥੇ ਹੀ ਇਸ ਕਰੋਨਾਵਰਗੀਮਹਾਮਾਰੀ ਨੂੰ ਦਰਕਿਨਾਰਕਰਕੇ ਦੇਸ਼ਦਾਅੰਨਦਾਤਾਸੜਕ’ਤੇ ਆ ਬੈਠਿਆ ਹੈ ਜਾਂ ਇੰਝ ਆਖ ਲਈਏ ਕਿ ਕੇਂਦਰ ਦੇ ਪੂੰਜੀਪਤੀਆਂ ਦੇ ਹੱਕੀ ਫੈਸਲਿਆਂ ਦੇ ਚਲਦਿਆਂ ਦੇਸ਼ਦਾਅੰਨਦਾਤਾਸੜਕ’ਤੇ ਆ ਗਿਆ ਹੈ।ਪੰਜਾਬ ਤੇ ਹਰਿਆਣਾ ਤੋਂ ਲੈ ਕੇ ਦੇਸ਼ ਦੇ ਹਰਸੂਬੇ ਵਿਚਕਿਸਾਨਅੰਦੋਲਨਸਿਖਰਾਂ ‘ਤੇ ਹਨ। ਜਿੱਥੇ 25 ਸਤੰਬਰ ਨੂੰ ਪੂਰਾਪੰਜਾਬ ਇਸ ਬੰਦ ਦੇ ਸਮਰਥਨਵਿਚ ਨਿੱਤਰ ਆਇਆ ਹੈ, ਉਥੇ ਹੀ ਬਾਦਲਪਿੰਡ ‘ਚ ਬਾਦਲਪਰਿਵਾਰ ਦੇ ਘਰ ਦੇ ਬਾਹਰਸਲਫਾਸ ਖਾ ਕੇ ਜਾਨ ਗੁਆ ਚੁੱਕੇ ਕਿਸਾਨਸਾਥੀ ਨੂੰ ਖੋਣਵਾਲੇ ਕਿਸਾਨਾਂ ਵਿਚਰੋਹਹੋਰਵੀਵਧ ਗਿਆ ਹੈ।ਪਰ ਕੇਂਦਰਸਰਕਾਰ ਪਿੱਛੇ ਮੁੜਨ ਦੀਬਜਾਏ ਆਪਣੀਤਾਕਤ ਦੇ ਦਮ’ਤੇ ਇਨ੍ਹਾਂ ਆਰਡੀਨੈਂਸਾਂ ਨੂੰ ਹਰਹੀਲੇ ਸਹੀ ਸਾਬਤਕਰਨ’ਤੇ ਜੁਟੀ ਹੈ।ਪੰਜਾਬਵਿਚਮਜ਼ਦੂਰ, ਮੁਲਾਜ਼ਮ, ਅਧਿਆਪਕ, ਵਿਦਿਆਰਥੀ, ਫੌਜੀ ਸੰਗਠਨ, ਲੇਖਕਅਤੇ ਕਲਾਕਾਰਵੀ ਖੁੱਲ੍ਹ ਕੇ ਕਿਸਾਨਾਂ ਦੇ ਸਮਰਥਨਵਿਚ ਨਿੱਤਰ ਆਏ ਹਨ।
ਕਿਸਾਨਾਂ ਦੇ ਹੱਕ ਵਿਚਨਵਜੋਤ ਸਿੱਧੂ ਘਰੋਂ ਨਿੱਕਲੇ ਬਾਹਰ
ਟਰੈਕਟਰ’ਤੇ ਚੜ੍ਹ ਮੋਦੀਸਰਕਾਰਖਿਲਾਫਲਹਿਰਾਇਆਕਾਲਾਝੰਡਾ
ਅੰਮ੍ਰਿਤਸਰ : ਨਵਜੋਤ ਸਿੱਧੂ ਦੇ ਇਕਾਂਤਵਾਸ ਨੂੰ ਕਿਸਾਨਸੰਘਰਸ਼ ਨੇ ਖਤਮਕੀਤਾ ਤੇ ਕਿਸਾਨਾਂ ਦੇ ਹੱਕ ਵਿਚਨਵਜੋਤ ਸਿੱਧੂ ਘਰੋਂ ਬਾਹਰਨਿਕਲ ਆਏ। ਕਾਂਗਰਸਪਾਰਟੀ ਦੇ ਝੰਡੇ ਨੂੰ ਆਪਣੇ ਪ੍ਰਦਰਸ਼ਨ ‘ਚੋਂ ਦੂਰ ਰੱਖਦਿਆਂ ਨਵਜੋਤ ਸਿੱਧੂ ਨੇ ਟਰੈਕਟਰ’ਤੇ ਚੜ੍ਹ ਕੇ ਮੋਦੀਸਰਕਾਰਖਿਲਾਫ਼ਕਾਲਾਝੰਡਾਲਹਿਰਾਇਆ ਤੇ ਅੰਮ੍ਰਿਤਸਰ ਦੇ ਸਿੱਧੂ ਦੀਅਗਵਾਈਵਾਲੇ ਇਸ ਸਮੁੱਚੇ ਰੋਸਪ੍ਰਦਰਸ਼ਨਵਿਚਕਾਲੇ ਝੰਡੇ ਹੀ ਨਜ਼ਰ ਆ ਰਹੇ ਸਨ।ਕਾਲੀ ਪੱਗ ਬੰਨ੍ਹ ਕੇ ਘਰੋਂ ਨਿਕਲੇ ਸਿੱਧੂ ਨੇ ਕਿਹਾ ਕਿ ਕਿਸਾਨਸਾਡੀ ਪੱਗ ਹਨ ਤੇ ਕੇਂਦਰ ਨੇ ਸਾਡੀ ਪੱਗ ਨੂੰ ਹੱਥ ਪਾਇਆ।
ਪੌਲੀਵੁੱਡਕਿਸਾਨਾਂ ਦੇ ਨਾਲ
ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਐਮੀਵਿਰਕ, ਮਲਕੀਤ ਸਿੰਘ, ਗੁਰਦਾਸ ਮਾਨ, ਪੰਮੀਬਾਈ, ਜਸਵਿੰਦਰ ਭੱਲਾ, ਬੀਨੂ ਢਿੱਲੋਂ, ਕਰਮਜੀਤਅਨਮੋਲ, ਕੰਵਰ ਗਰੇਵਾਲ, ਸੋਨਮਬਾਜਵਾ, ਬੱਬੂ ਮਾਨ, ਸਿੱਧੂ ਮੂਸੇਵਾਲਾ, ਜਸਵੀਰ ਜੱਸੀ, ਸਤਵਿੰਦਰ ਬੁੱਗਾ, ਹਰਜੀਤਹਰਮਨ, ਜੱਸੀ ਸਿੱਧੂ, ਹਰਭਜਨਮਾਨ, ਮਨਮੋਹਨਵਾਰਿਸਸਣੇ ਸਮੁੱਚੇ ਪੰਜਾਬੀ ਗਾਇਕ, ਕਲਾਕਾਰਕਿਸਾਨਾਂ ਦੇ ਹੱਕ ਵਿਚ ਨਿੱਤਰ ਆਏ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …