-11 C
Toronto
Thursday, January 29, 2026
spot_img
Homeਹਫ਼ਤਾਵਾਰੀ ਫੇਰੀਪੰਜਾਬੀ ਨੌਜਵਾਨਾਂ ਦੀ ਕੈਨੇਡਾ 'ਚ ਵਧ ਸਕਦੀ ਹੈ ਮੁਸ਼ਕਲ

ਪੰਜਾਬੀ ਨੌਜਵਾਨਾਂ ਦੀ ਕੈਨੇਡਾ ‘ਚ ਵਧ ਸਕਦੀ ਹੈ ਮੁਸ਼ਕਲ

ਪੰਜ ਲੱਖ ਪੰਜਾਬੀ ਨੌਜਵਾਨਾਂ ਦੀਆਂ ਨਾ ਪੀ.ਆਰ. ਫਾਈਲਾਂ ਕਲੀਅਰ ਅਤੇ ਨਾ ਵਰਕ ਵੀਜ਼ਾ ਵਧਿਆ
ਟੋਰਾਂਟੋ, ਨਵੀਂ ਦਿੱਲੀ : ਨਵੇਂ ਭਵਿੱਖ ਦੀ ਆਸ ਨਾਲ ਕੈਨੇਡਾ ਪਹੁੰਚੇ ਭਾਰਤੀ ਖਾਸ ਕਰਕੇ ਪੰਜਾਬ ਨਾਲ ਸਬੰਧਤ ਵਿਦਿਆਰਥੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਨੀਤੀਆਂ ਵਿਚ ਘਿਰਦੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ ਪੰਜ ਲੱਖ ਪੰਜਾਬੀ ਨੌਜਵਾਨ ਇਨ੍ਹਾਂ ਨੀਤੀਆਂ ‘ਚ ਬੁਰੀ ਤਰ੍ਹਾਂ ਘਿਰੇ ਹੋਏ ਹਨ।
ਟਰੂਡੋ ਸਰਕਾਰ ਨੇ ਸਟੱਡੀ ਪਰਮਿਟਾਂ ਅਤੇ ਸਥਾਈ ਰਿਹਾਇਸ਼ੀ ਨਾਮਜ਼ਦਗੀਆਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਅਤੇ ਐਲਐਮਆਈਏ ਸਮੇਤ ਕਈ ਨਿਯਮਾਂ ਨੂੰ ਬਦਲਿਆ, ਜਿਸਦਾ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਵੱਡਾ ਪ੍ਰਭਾਵ ਪਿਆ। ਇਸ ਨਾਲ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ।
ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਪੰਜ ਲੱਖ ਦੇ ਕਰੀਬ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਖਤਰਾ ਵੀ ਹੈ।
ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦਾ ਬੈਕਲਾਗ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹੈ। 4 ਨਵੰਬਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 30 ਸਤੰਬਰ, 2024 ਤੱਕ ਬੈਕਲਾਗ ਵਿੱਚ 1,097,000 ਅਰਜ਼ੀਆਂ ਸਨ। ਜਿਸ ਵਿੱਚ 40 ਫੀਸਦੀ ਦੇ ਕਰੀਬ ਪੰਜਾਬੀ ਮੂਲ ਦੇ ਹਨ। ਇਹ ਫਾਈਲਾਂ ਕਲੀਅਰ ਨਹੀਂ ਕੀਤੀਆਂ ਜਾ ਰਹੀਆਂ ਹਨ। ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਵੀਜ਼ੇ ਦੀ ਮਿਆਦ ਖਤਮ ਹੋਣ ਵਾਲੀ ਹੈ ਅਤੇ ਦੂਜੇ ਪਾਸੇ ਸਰਕਾਰ ਪੀ.ਆਰ. ਫਾਈਲਾਂ ਨੂੰ ਕਲੀਅਰ ਨਹੀਂ ਕਰ ਰਹੀ ਹੈ।
ਇਕ ਨੌਜਵਾਨ ਦਾ ਕਹਿਣਾ ਸੀ ਕਿ ਉਹ ਕੈਨੇਡਾ ਵਿਚ ਚਾਰ ਸਾਲਾਂ ਤੋਂ ਹੈ। ਉਸ ਨੇ ਪੀਆਰ ਲਈ ਅਪਲਾਈ ਕੀਤਾ ਹੈ ਪਰ ਅਜੇ ਤੱਕ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ ਹੈ।
ਕੈਨੇਡਾ ਵਿੱਚ ਨਿਯਮ ਦਿਨੋ ਦਿਨ ਸਖ਼ਤ ਹੁੰਦੇ ਜਾ ਰਹੇ ਹਨ। ਪੰਜਾਬੀ ਮੂਲ ਦੇ ਨੌਜਵਾਨ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਟਰੂਡੋ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਕੌਣ ਬਣੇਗਾ ਅਤੇ ਇਮੀਗ੍ਰੇਸ਼ਨ ਨੀਤੀਆਂ ਕੀ ਹੋਣਗੀਆਂ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬੀ ਨੌਜਵਾਨਾਂ ਕੋਲ ਸਿਰਫ਼ ਦੋ ਹੀ ਬਦਲ ਹਨ, ਜਾਂ ਤਾਂ ਕੈਨੇਡਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲੁਕ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਜਾਂ ਕੈਨੇਡਾ ਛੱਡ ਕੇ ਵਾਪਸ ਜਾਣ।
ਕੁਝ ਨੌਜਵਾਨਾਂ ਨੇ ਕੈਨੇਡਾ ਤੋਂ ਅਮਰੀਕਾ ਜਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਸਾਲ ਵਿੱਚ 46 ਹਜ਼ਾਰ ਤੋਂ ਵੱਧ ਨੌਜਵਾਨ ਕੈਨੇਡਾ ਤੋਂ ਅਮਰੀਕਾ ਜਾਂਦੇ ਹੋਏ ਫੜੇ ਗਏ ਹਨ, ਜੋ ਚਿੰਤਾਜਨਕ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਜਿਵੇਂ ਕਿ ਪ੍ਰਿੰਸ ਐਡਵਰਡ ਆਈਲੈਂਡ, ਓਨਟਾਰੀਓ, ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ।
ਇਸ ਸਾਲ 50 ਲੱਖ ਪਰਮਿਟ ਖਤਮ
ਸਟੱਡੀ ਵੀਜ਼ਾ ਮਾਹਿਰ ਦਾ ਕਹਿਣਾ ਹੈ ਕਿ 2025 ਵਿਚ 50 ਲੱਖ ਪਰਮਿਟ ਸਮਾਪਤ ਹੋਣ ਵਾਲੇ ਹਨ।
ਇਨ੍ਹਾਂ ਵਿੱਚੋਂ 7 ਲੱਖ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਦੇ ਹਨ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਪੰਜਾਬੀ ਮੂਲ ਦੇ ਹਨ। ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਵਿਦਿਆਰਥੀਆਂ ਵਿੱਚ ਰੋਸ ਹੈ। ਪਰ ਸਰਕਾਰ ਹਰ ਰੋਜ਼ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ। ਕੈਨੇਡਾ ‘ਚ ਰਹਿ ਰਹੇ ਨੌਜਵਾਨਾਂ ਦਾ ਭਵਿੱਖ ਅੱਧ ਵਿਚਾਲੇ ਲਟਕਦਾ ਜਾ ਰਿਹਾ ਹੈ।

 

RELATED ARTICLES
POPULAR POSTS