ਇਸ ਵਾਰ ਵਿਧਾਨ ਸਭਾ ‘ਚ ਕਰੋੜਪਤੀ ਵਿਧਾਇਕਾਂ ਦੀ ਗਿਣਤੀ ਘਟ ਕੇ 87 ਰਹਿ ਗਈ ਹੈ ਜਦਕਿ ਪਿਛਲੀ ਵਾਰ ਇਹ ਗਿਣਤੀ 95 ਸੀ। ਕਰੋੜਪਤੀਆਂ ਵਿਚ ਵੀ ਆਮ ਆਦਮੀ ਪਾਰਟੀ ਦੀ ਝੰਡੀ ਰਹੀ। ਆਮ ਆਦਮੀ ਪਾਰਟੀ ਦੇ 63 ਵਿਧਾਇਕ ਕਰੋੜਪਤੀ ਹਨ ਜਦਕਿ, ਕਾਂਗਰਸ ਦੇ 18 ਵਿਚੋਂ 17, ਸ਼੍ਰੋਮਣੀ ਅਕਾਲੀ ਦਲ ਦੇ ਤਿੰਨ, ਭਾਜਪਾ ਦੇ ਦੋ ਅਤੇ ਬਸਪਾ ਦਾ ਇਕ ਵਿਧਾਇਕ ਕਰੋੜਪਤੀ ਦੱਸਿਆ ਜਾ ਰਿਹਾ ਹੈ। ‘ਆਪ’ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ 238 ਕਰੋੜ, ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 125 ਕਰੋੜ ਅਤੇ ‘ਆਪ’ ਦੇ ਅਮਨ ਅਰੋੜਾ 95 ਕਰੋੜ ਰੁਪਏ ਨਾਲ ਸਭ ਤੋਂ ਵੱਧ ਅਸਾਸਿਆਂ ਵਾਲੇ ਤਿੰਨ ਵਿਧਾਇਕ ਹਨ। ਇਸੇ ਤਰ੍ਹਾਂ ਸਭ ਤੋਂ ਘੱਟ ਅਸਾਸਿਆਂ ਵਾਲੇ ਵਿਧਾਇਕਾਂ ‘ਚ ‘ਆਪ’ ਦੇ ਫਾਜ਼ਿਲਕਾ ਤੋਂ ਨਰਿੰਦਰ ਸਿੰਘ ਸਵਨਾ 18 ਹਜ਼ਾਰ ਰੁਪਏ, ਸੰਗਰੂਰ ਤੋਂ ਨਰਿੰਦਰ ਕੌਰ ਭਰਾਜ 24 ਹਜ਼ਾਰ ਅਤੇ ਭਦੌੜ ਤੋਂ ਲਾਭ ਸਿੰਘ ਉਗੋਕੇ 3 ਲੱਖ 65 ਹਜ਼ਾਰ ਰੁਪਏ ਨਾਲ ਸਭ ਤੋਂ ਘੱਟ ਅਸਾਸਿਆਂ ਵਾਲੇ ਵਿਧਾਇਕ ਹਨ।
Check Also
ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 …