Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਸਮੇਤ ਭਾਰਤ ਦੇ ਸਿਲੇਬਸ ‘ਚ ਨਹੀਂ ਹੈ ਸ਼ਾਮਲ

ਪੰਜਾਬ ਸਮੇਤ ਭਾਰਤ ਦੇ ਸਿਲੇਬਸ ‘ਚ ਨਹੀਂ ਹੈ ਸ਼ਾਮਲ

logo-2-1-300x105-3-300x105ਇਰਾਨ ਦੇ ਵਿਦਿਆਰਥੀ ਪੜ੍ਹਦੇ ਹਨ ‘ਜ਼ਫ਼ਰਨਾਮਾ’
ਪਟਿਆਲਾ/ਬਿਊਰੋ ਨਿਊਜ਼
“ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ‘ਜ਼ਫਰਨਾਮਾ’ ਮੁਸਲਿਮ ਦੇਸ਼ ਇਰਾਨ ਦੀ ਕੁਅੱਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਸ਼ਾਮਲ ਹੈ। ਵਿਦਿਆਰਥੀ ਬਹੁਤ ਰੁਚੀ ਨਾਲ ‘ਜ਼ਫਰਨਾਮਾ’ ਪੜ੍ਹਦੇ ਹਨ। ਇਹ ਜਾਣਕਾਰੀ ਭਾਰਤ ਵਿੱਚ ਇਰਾਨ ਦੇ ਰਾਜਦੂਤ ਗੋਲਾਮਰੇਜ਼ਾ ਅੰਸਾਰੀ ਨੇ ਦਿੱਤੀ।
ਅੰਸਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੂਫ਼ੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਇਹ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਅੰਸਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਆ ਸਾਹਿਤ ਹੋਰ ਕਿਤੇ ਵੀ ਪਾਠਕ੍ਰਮ ਵਿੱਚ ਨਹੀਂ ਪੜ੍ਹਾਇਆ ਜਾਂਦਾ। ‘ਜ਼ਫ਼ਰਨਾਮਾ’ ਇਰਾਨ ਦੇ ਤਹਿਰਾਨ ਸਥਿਤ ਕੁਅੱਮ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਆਫ ਕੰਪੈਰੇਟਿਵ ਸਟੱਡੀ ਆਫ ਰਿਲੀਜ਼ਨ ਵਿੱਚ ਪੜ੍ਹਾਇਆ ਜਾਂਦਾ ਹੈ।
ਜਾਣਕਾਰੀ ਮੁਤਾਬਕ ‘ਜ਼ਫਰਨਾਮਾ’ ਭਾਰਤ ਵਿੱਚ ਕਿਸੇ ਸਕੂਲੀ/ਕਾਲਜ/ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਸ਼ਾਮਲ ਨਹੀਂ ਹੈ। ਅੰਸਾਰੀ ਵੱਲੋਂ ਕਾਨਫਰੰਸ ਦੌਰਾਨ ਜਦੋਂ ਇਹ ਜਾਣਕਾਰੀ ਦਿੱਤੀ ਗਈ ਤਾਂ ਉੱਥੇ ਮੌਜੂਦ ਹਰ ਸਿੱਖ ਮਾਣ ਮਹਿਸੂਸ ਕਰ ਰਿਹਾ ਸੀ ਪਰ ਭਾਰਤ ਜਾਂ ਪੰਜਾਬ ਵਿਚ ਸਾਹਿਤ ਦਾ ਉਹ ਅਨਮੋਲ ਖਜ਼ਾਨਾ ਨਾ ਪੜ੍ਹਾਏ ਜਾਣ ਦਾ ਰੰਜ ਵੀ ਮਨ ਵਿੱਚ ਜ਼ਰੂਰ ਸੀ। ‘ਜ਼ਫਰਨਾਮਾ’ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਤਕਾਲੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੀ ਗਈ ਫਤਿਹ ਦੀ ਚਿੱਠੀ ਸੀ। ਇਸ ਵਿੱਚ ਉਨ੍ਹਾਂ ਔਰੰਗਜ਼ੇਬ ਨੂੰ ਉਸ ਦੇ ਅੱਤਿਆਚਾਰਾਂ ਤੇ ਜ਼ੁਲਮਾਂ ਲਈ ਸਿੱਧੇ ਸ਼ਬਦਾਂ ਵਿੱਚ ਵੰਗਾਰ ਪਾਈ ਸੀ। ਗੁਰੂ ਸਾਹਿਬ ਨੇ ਆਪਣੇ ਚਾਰੇ ਪੁੱਤਰ ਤੇ ਅਣਗਿਣਤ ਖਾਲਸਿਆਂ ਦੀ ਸ਼ਹੀਦੀ ਤੋਂ ਬਾਅਦ ‘ਜ਼ਫਰਨਾਮਾ’ ਨਾਮੀ ਖਤ ਔਰੰਗਜ਼ੇਬ ਨੂੰ ਲਿਖਿਆ ਸੀ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …