Breaking News
Home / ਹਫ਼ਤਾਵਾਰੀ ਫੇਰੀ / ਮੋਦੀ ਪ੍ਰਧਾਨ ਮੰਤਰੀ 58 ਮੰਤਰੀ

ਮੋਦੀ ਪ੍ਰਧਾਨ ਮੰਤਰੀ 58 ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਰਿੰਦਰਮੋਦੀਦੂਜੀਵਾਰਭਾਰਤ ਦੇ ਪ੍ਰਧਾਨਮੰਤਰੀਬਣ ਗਏ ਹਨ।ਵੀਰਵਾਰਦੀਸ਼ਾਮ ਨੂੰ ਰਾਸ਼ਟਰਪਤੀਭਵਨਵਿਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਨਰਿੰਦਰਮੋਦੀ ਨੂੰ ਰਾਸ਼ਟਰਪਤੀਰਾਮਨਾਥਕੋਵਿੰਦ ਨੇ ਜਿੱਥੇ ਪ੍ਰਧਾਨਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ, ਉਥੇ ਉਨ੍ਹਾਂ ਦੇ ਨਾਲ 57 ਮੰਤਰੀਆਂ ਨੇ ਵੀ ਸਹੁੰ ਚੁੱਕੀ। ਜਿਨ੍ਹਾਂ ਵਿਚ 24 ਕੈਬਨਿਟਮੰਤਰੀ, 24 ਰਾਜਮੰਤਰੀਅਤੇ 09 ਸੁਤੰਤਰ ਰਾਜਮੰਤਰੀਸ਼ਾਮਲਹਨ।
ਅਮਿਤਸ਼ਾਹਪਹਿਲੀਵਾਰ ਕੇਂਦਰੀਕੈਬਨਿਟਵਜ਼ਾਰਤਦਾ ਹਿੱਸਾ ਬਣੇ ਹਨ।ਅਮਿਤਸ਼ਾਹ ਦੇ ਮੰਤਰੀਬਣਨ ਦੇ ਨਾਲ ਹੀ ਇਹ ਚਰਚਾ ਜ਼ੋਰ ਫੜ ਗਈ ਕਿ ਹੁਣ ਭਾਜਪਾਦੀਪ੍ਰਧਾਨਗੀ ਜੇ ਪੀ ਨੱਢਾ ਨੂੰ ਮਿਲਸਕਦੀ ਹੈ ਕਿਉਂਕਿ ਪ੍ਰਧਾਨਗੀਦੀ ਦੌੜ ਵਿਚ ਇਕ ਹੋਰ ਜੋ ਪ੍ਰਮੁੱਖ ਨਾਂ ਨਿਤਿਨ ਗਡਕਰੀਦਾਸ਼ਾਮਲ ਸੀ ਉਹ ਵੀਮੋਦੀਕੈਬਨਿਟਵਿਚਮੰਤਰੀਦਾ ਅਹੁਦਾ ਲੈ ਗਏ ਹਨ।ਜ਼ਿਕਰਯੋਗ ਹੈ ਕਿ ਮੋਦੀਦੀ ਇਸ ਨਵੀਂ ਵਜ਼ਾਰਤਵਿਚ ਜਿੱਥੇ 19 ਨਵੇਂ ਸ਼ਾਮਲਕੀਤੇ ਗਏ ਹਨ, ਉਥੇ ਹੀ 6 ਬੀਬੀਆਂ ਨੂੰ ਵੀਮੰਤਰੀਮੰਡਲਵਿਚ ਥਾਂ ਦਿੱਤੀ ਗਈ ਹੈ।ਸਭ ਤੋਂ ਜ਼ਿਆਦਾਮੰਤਰੀ ਉਤਰ ਪ੍ਰਦੇਸ਼ ਤੇ ਮਹਾਂਰਾਸ਼ਟਰ ਤੋਂ ਬਣੇ ਹਨਜਿਨ੍ਹਾਂ ਦੀਗਿਣਤੀ 8-8 ਹੈ। ਬੇਸ਼ੱਕ ਅਰੁਣ ਜੇਤਲੀ ਨੇ ਖੁਦ ਹੀ ਮੰਤਰੀਬਣਨੋਂ ਇਨਕਾਰਕਰ ਦਿੱਤਾ ਸੀ। ਇਸ ਦੇ ਨਾਲ-ਨਾਲ ਸੁਸ਼ਮਾ ਸਵਰਾਜ, ਮੇਨਕਾ ਗਾਂਧੀ, ਰਾਜਵਰਧਨ ਰਾਠੌਰ, ਮਹੇਸ਼ਸ਼ਰਮਾ ਤੇ ਸੁਰੇਸ਼ ਪ੍ਰਭੂ ਨੂੰ ਇਸ ਮੰਤਰੀਮੰਡਲ ‘ਚ ਸ਼ਾਮਲਨਹੀਂ ਕੀਤਾ ਗਿਆ। ਜਦੋਂਕਿ ਰਾਹੁਲ ਗਾਂਧੀ ਨੂੰ ਹਰਾਉਣ ਵਾਲੀਸਮ੍ਰਿਤੀਇਰਾਨੀਕੈਬਨਿਟਮੰਤਰੀਵਜੋਂ ਸਭ ਤੋਂ ਨੌਜਵਾਨ ਮੰਤਰੀ ਹੈ ਜਿਸ ਦੀ ਉਮਰ 43 ਸਾਲ ਹੈ ਜਦੋਂਕਿ ਅਨੁਰਾਗ ਠਾਕੁਰ ਰਾਜਸਭਾਮੰਤਰੀਆਂ ਵਿਚੋਂ ਸਭ ਤੋਂ ਘੱਟ ਉਮਰ ਦੇ ਹਨ। ਦਿੱਲੀ ਦੀਲਗਭਗ ਹਰ ਕੇਂਦਰੀਸਰਕਾਰਵਿਚਮੰਤਰੀਬਣਨ ‘ਚ ਸਫ਼ਲਰਹਿਣਵਾਲੇ ਰਾਮਵਿਲਾਸਪਾਸਵਾਨਸਭ ਤੋਂ ਵੱਡੀ ਉਮਰ ਦੇ ਮੋਦੀਕੈਬਨਿਟਵਿਚਮੰਤਰੀਹਨਜਿਨ੍ਹਾਂ ਦੀ ਉਮਰ 72 ਸਾਲਹੈ।
58 ‘ਚੋਂ 12 ਮੰਤਰੀਆਂ ਨੇ ਅੰਗਰੇਜ਼ੀ ਵਿਚ ਚੁੱਕੀ ਸਹੁੰ
ਹਰਸਿਮਰਤਬਾਦਲ ਤੇ ਸੋਮਪ੍ਰਕਾਸ਼ ਨੇ ਪੰਜਾਬੀਦੀਬਜਾਏ ਅੰਗਰੇਜ਼ੀ ‘ਚ ਚੁੱਕੀ ਸਹੁੰ
ਨਰਿੰਦਰਮੋਦੀਦੀਦੂਜੀਪਾਰੀ ਦੌਰਾਨ ਸਹੁੰ ਚੁੱਕਣ ਵਾਲੇ 58 ਮੰਤਰੀਆਂ ਵਿਚੋਂ 12 ਮੰਤਰੀਆਂ ਨੇ ਅੰਗਰੇਜ਼ੀ ਵਿਚਜਦੋਂਕਿ 46 ਨੇ ਹਿੰਦੀਵਿਚ ਸਹੁੰ ਚੁੱਕੀ। ਸਭ ਤੋਂ ਮੰਦਭਾਗੀ ਗੱਲ ਇਹ ਰਹੀ ਕਿ ਕਿਸੇ ਵੀਮੰਤਰੀ ਨੇ ਆਪਣੀ ਮਾਂ ਬੋਲੀਵਿਚ ਸਹੁੰ ਨਹੀਂ ਚੁੱਕੀ। ਪੰਜਾਬ ਤੋਂ ਅਕਾਲੀਦਲਦੀਸੰਸਦਮੈਂਬਰਹਰਸਿਮਰਤ ਕੌਰ ਬਾਦਲ ਨੇ ਵੀ ਜਿੱਥੇ ਅੰਗਰੇਜ਼ੀ ਵਿਚ ਸਹੁੰ ਚੁੱਕੀ, ਉਥੇ ਹੀ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਸੋਮਪ੍ਰਕਾਸ਼ ਨੇ ਅੰਗਰੇਜ਼ੀ ਵਿਚ ਸਹੁੰ ਚੁੱਕਣ ਨੂੰ ਪਹਿਲ ਦਿੱਤੀ। ਪੰਜਾਬੀਮੂਲ ਦੇ ਭਾਜਪਾ ਦੇ ਰਾਜਸਭਾਮੈਂਬਰ ਤੇ ਅੰਮ੍ਰਿਤਸਰ ਤੋਂ ਚੋਣਹਾਰਨਵਾਲੇ ਹਰਦੀਪ ਸਿੰਘ ਪੁਰੀ ਨੇ ਵੀ ਅੰਗਰੇਜ਼ੀ ‘ਚ ਹੀ ਹਲਫ਼ਲਿਆ।ਹਰਸਿਮਰਤ ਕੌਰ ਬਾਦਲ ਤੇ ਸੋਮਪ੍ਰਕਾਸ਼ ਦੇ ਅੰਗਰੇਜ਼ੀ ਵਿਚ ਸਹੁੰ ਚੁੱਕਣ ਕਾਰਨਪੰਜਾਬੀਭਾਈਚਾਰੇ ਤੇ ਕੁਝ ਸੰਸਥਾਵਾਂ ਵੱਲੋਂ ਰੋਸਪ੍ਰਗਟਾਇਆ ਜਾ ਰਿਹਾਹੈ।
ਅੰਬਾਨੀ ਤੇ ਅਡਾਨੀ ਪਹੁੰਚੇ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ
ਨਰਿੰਦਰਮੋਦੀ ਦੇ ਦੂਜੇ ਸਹੁੰ ਚੁੱਕ ਸਮਾਗਮ ‘ਚ ਮੁਕੇਸ਼ ਅੰਬਾਨੀਆਪਣੀਪਤਨੀਨੀਤਾ ਤੇ ਪੁੱਤਰ ਅਨੰਤਅੰਬਾਨੀਸਣੇ ਪਹੁੰਚੇ। ਇਸੇ ਤਰ੍ਹਾਂ ਰਤਨਟਾਟਾ, ਲਕਸ਼ਮੀ ਮਿੱਤਲ, ਗੌਤਮ ਅਡਾਨੀ, ਆਨੰਦਮਹਿੰਦਰਾਸਣੇ ਭਾਰਤੀ ਉਦਯੋਗ ਜਗਤਦੀਆਂ ਨਾਮੀਹਸਤੀਆਂ ਸਮਾਗਮ ‘ਚ ਸ਼ਾਮਲ ਹੋਈਆਂ। ਵੱਖੋ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਕਾਂਗਰਸਪਾਰਟੀ ਵੱਲੋਂ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਵੀਸ਼ਿਰਕਤਕੀਤੀ।ਸਮਾਗਮਦਾ ਹਿੱਸਾ ਜਿੱਥੇ ਬਾਦਲ ਪਿਓ-ਪੁੱਤਰ ਬਣੇ ਉਥੇ ਕੈਪਟਨਅਮਰਿੰਦਰ ਸਿੰਘ ਤੇ ਮਮਤਾ ਦਿੱਲੀ ਨਹੀਂ ਪਹੁੰਚੇ।
ਜਸਟਿਨਟਰੂਡੋ ਸਣੇ ਵਿਦੇਸ਼ੀ ਆਗੂਆਂ ਨੇ ਮੋਦੀ ਨੂੰ ਦਿੱਤੀ ਵਧਾਈ
2019 ਦੀਆਂ ਲੋਕਸਭਾਚੋਣਾਂ ਜਿੱਤਣ ਦੇ ਨਾਲ ਹੀ ਨਰਿੰਦਰਮੋਦੀ ਨੂੰ ਦੂਜੀਵਾਰਪ੍ਰਧਾਨਮੰਤਰੀਬਣਨਦੀਆਂ ਵਿਦੇਸ਼ਾਂ ਤੋ ਲਗਾਤਾਰਵਧਾਈਆਂ ਮਿਲਰਹੀਆਂ ਹਨ।ਭਾਰਤ ਦੇ ਪ੍ਰਧਾਨਮੰਤਰੀਬਣੇ ਨਰਿੰਦਰਮੋਦੀ ਨੂੰ ਵਿਦੇਸ਼ਾਂ ਤੋਂ ਵਧਾਈਆਂ ਦੇਣਵਾਲਿਆਂ ਵਿਚਕੈਨੇਡਾ, ਅਮਰੀਕਾ, ਰੂਸ, ਜਾਪਾਨ, ਨੇਪਾਲ, ਸ੍ਰੀਲੰਕਾ, ਪਾਕਿਸਤਾਨ, ਭੂਟਾਨ, ਇਜ਼ਰਾਇਲ, ਅਫ਼ਗਾਨਿਸਤਾਨ, ਵੀਅਤਨਾਮਸਣੇ ਹੋਰ ਕਈ ਦੇਸ਼ਾਂ ਦੇ ਨਾਮਸ਼ਾਮਲ। ਕਈ ਦੇਸ਼ਾਂ ਦੇ ਆਗੂਆਂ ਨੇ ਫੋਨਕਰਕੇ ਅਤੇ ਕਈਆਂ ਨੇ ਟਵੀਟਰਾਹੀਂ ਨਰਿੰਦਰਮੋਦੀ ਨੂੰ ਪ੍ਰਧਾਨਮੰਤਰੀਬਣਨਦੀਆਂ ਵਧਾਈਆਂ ਦਿੱਤੀਆਂ।
ਰਾਹੁਲ ਗਾਂਧੀਅਸਤੀਫ਼ੇ ‘ਤੇ ਕਾਇਮ, ਕਿਹਾ ਨਵੇਂ ਪ੍ਰਧਾਨਦੀਮਦਦਕਰਾਂਗਾ
ਕਾਂਗਰਸਦੀਵਰਕਿੰਗ ਕਮੇਟੀ ਦੇ ਸਾਹਮਣੇ 25 ਮਈ ਨੂੰ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ‘ਤੇ ਉਹ ਕਾਇਮਹਨ। ਉਨ੍ਹਾਂ ਕਿਹਾ ਕਿ ਮੈਂ ਅਸਤੀਫ਼ਾਵਾਪਸਨਹੀਂ ਲਵਾਂਗਾ ਨਵੇਂ ਪ੍ਰਧਾਨਦੀਮਦਦਕਰਾਂਗਾ। ਕਾਂਗਰਸੀ ਆਗੂ ਰਾਹੁਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਰਹੇ ਹਨ।
ਅਫ਼ਸੋਸ :ਵੋਟਾਂ ਪੰਜਾਬੀਆਂ ਤੋਂ ਸਹੁੰ ਅੰਗਰੇਜ਼ੀ ਵਿਚ : ਦੀਪਕਚਨਾਰਥਲ
ਚੰਡੀਗੜ੍ਹ : ਬੜੇ ਅਫਸੋਸਦੀ ਗੱਲ ਹੈ ਕਿ ਬੀਬੀਹਰਸਿਮਰਤ ਕੌਰ ਬਾਦਲ ਨੂੰ ਵੋਟਾਂ ਤਾਂ ਪੰਜਾਬੀਆਂ ਦੀਆਂ ਚਾਹੀਦੀਆਂ ਹਨਪਰ ਦਿੱਲੀ ਪਹੁੰਚਦਿਆਂ ਹੀ ਉਹ ਪੰਜਾਬ, ਪੰਜਾਬੀਅਤੇ ਪੰਜਾਬੀਅਤ ਨੂੰ ਭੁੱਲ ਜਾਂਦੇ ਹਨ। ਇਹ ਟਿੱਪਣੀ ਮਾਂ ਬੋਲੀਪੰਜਾਬੀ ਦੇ ਸਨਮਾਨਦੀਬਹਾਲੀਲਈਸੰਘਰਸ਼ਸ਼ੀਲਦੀਪਕਸ਼ਰਮਾਚਨਾਰਥਲ ਹੁਰਾਂ ਨੇ ਕੀਤੀ।ਦੀਪਕਸ਼ਰਮਾਚਨਾਰਥਲ ਨੇ ਆਖਿਆ ਕਿ ਸ਼੍ਰੋਮਣੀਅਕਾਲੀਦਲ ਦੇ ਨੁਮਾਇੰਦੇ ਹੁੰਦਿਆਂ ਹਰਸਿਮਰਤ ਕੌਰ ਬਾਦਲ ਨੇ ਅੰਗਰੇਜ਼ੀ ਵਿਚਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਪੰਜਾਬੀਆਂ ਦਾਸਿਰ ਹੀ ਝੁਕਾਇਆ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਉਹ ਆਪਣੀ ਮਾਂ ਬੋਲੀ ਨੂੰ ਨਾਵਿਸਾਰਦੇ। ਇਸ ਦੇ ਨਾਲ ਹੀ ਦੀਪਕ ਹੁਰਾਂ ਨੇ ਹੁਸ਼ਿਆਰਪੁਰ ਲੋਕਸਭਾਹਲਕੇ ਤੋਂ ਮੰਤਰੀਬਣਾਏ ਗਏ ਸੋਮਪ੍ਰਕਾਸ਼ ਵੱਲੋਂ ਅੰਗਰੇਜ਼ੀ ਵਿਚ ਸਹੁੰ ਚੁੱਕਣ ‘ਤੇ ਵੀਅਫ਼ਸੋਸ ਜ਼ਾਹਿਰਕਰਦਿਆਂ ਕਿਹਾ ਕਿ ਚੰਗਾ ਹੁੰਦਾ ਜੇਕਰ ਉਹ ਵੀਆਪਣੀ ਮਾਂ ਬੋਲੀਪੰਜਾਬੀਵਿਚ ਹੀ ਸਹੁੰ ਚੁੱਕਦੇ।
ਉਮੀਦ ਕਰਾਂਗੇ ਕਿ ਘੱਟੋ-ਘੱਟ ਬਤੌਰ ਸੰਸਦਮੈਂਬਰ ਆਉਂਦੇ ਦਿਨਾਂ ਵਿਚ ਸਹੁੰ ਚੁੱਕਣ ਲੱਗਿਆਂ ਕਾਂਗਰਸ ਦੇ 8, ਅਕਾਲੀਦਲ ਦੇ 2, ਭਾਜਪਾ ਦੇ 2 ਅਤੇ ‘ਆਪ’ ਦੇ 1 ਸੰਸਦਮੈਂਬਰ ਮਾਂ ਬੋਲੀਪੰਜਾਬੀ ਨੂੰ ਨਾ ਭੁੱਲਣ।
ਮੋਦੀਦੀਕੈਬਨਿਟਵਿਚ 58 ਮੰਤਰੀ
1. ਪ੍ਰਧਾਨਮੰਤਰੀਨਰਿੰਦਰਮੋਦੀ
24 ਕੈਬਨਿਟਮੰਤਰੀ
1. ਰਾਜਨਾਥ ਸਿੰਘ
2. ਅਮਿਤਸ਼ਾਹਮ
3. ਨਿਤਿਨ ਗਡਕਰੀ
4. ਡੀ.ਵੀ.ਸਦਾਨੰਦ ਗੌੜਾ
5. ਨਿਰਮਲਾਸੀਤਾਰਮਣ
6. ਰਾਮਵਿਲਾਸਪਾਸਵਾਨ
7. ਨਰਿੰਦਰ ਸਿੰਘ ਤੋਮਰ
8. ਰਵੀਸ਼ੰਕਰਪ੍ਰਸ਼ਾਦ
9. ਹਰਸਿਮਰਤ ਕੌਰ ਬਾਦਲ
10.ਥਾਵਰਚੰਦ ਗਹਿਲੋਤ
11.ਐਸ.ਜੈ.ਸ਼ੰਕਰ
12. ਰਮੇਸ਼ਪੋਖਰਿਆਲਨੀਸ਼ੰਕ
13. ਅਰਜੁਨ ਮੁੰਡਾ
14.ਸਮ੍ਰਿਤੀਇਰਾਨੀ
15.ਹਰਸ਼ਵਰਧਨ
16.ਪ੍ਰਕਾਸ਼ਜਾਵੇਡਕਰ
17.ਪਿਯੂਸ਼ ਗੋਇਲ
18. ਧਰਮਿੰਦਰਪ੍ਰਧਾਨ
19. ਮੁਖਤਾਰ ਅੱਬਾਸ ਨਕਵੀ
20.ਪਹਿਲਾਦਜੋਸ਼ੀ
21.ਮਹਿੰਦਰਪਾਂਡ
22.ਅਰਵਿੰਦਸਾਵੰਤ
23. ਗਿਰੀਰਾਜ ਸਿੰਘ
24. ਗਜੇਂਦਰ ਸਿੰਘ ਸ਼ੇਖਾਵਤ
24 ਰਾਜਮੰਤਰੀ
1. ਫੱਗਣ ਸਿੰਘ ਕੁਲਸ
2. ਅਸ਼ਵਨੀ ਚੌਬੇ
3. ਅਰਜਨਰਾਮਮੇਘਵਾਲ
4. ਵੀ.ਕੇ. ਸਿੰਘ
5. ਕ੍ਰਿਸ਼ਨਪਾਲ ਗੁੱਜਰ
6. ਰਾਵਸਾਹਿਬਦਾਨਵੇ
7. ਜੀਕਿਸ਼ਨਰੇਡੀ
8. ਪ੍ਰਸ਼ੋਤਮ ਰੁਪਾਲਾ
9. ਰਾਮਦਾਸਅਠਾਵਲੇ
10.ਸਾਧਵੀਨਿਰੰਜਨਜਯੋਤੀ
11. ਬਾਬੁਲ ਸੁਪਰਿਓ
12. ਸੰਜੀਵਬਲਿਆਨ
13. ਸੰਜੇ ਧੋਤਰੇ
14. ਅਨੁਰਾਗ ਠਾਕੁਰ
15. ਸੁਰੇਸ਼ ਅੰਗੜੀ
16.ਨਿਤਿਆਨੰਦਰਾਏ
17.ਰਤਨਲਾਲਕਟਾਰੀਆ
18. ਬੀ. ਮੁਰਲੀਧਰਨ
19.ਰੇਣੂਕਾ ਸਿੰਘ ਸਰੂਤਾ
20.ਸੋਮਪ੍ਰਕਾਸ਼
21.ਰਾਮੇਸ਼ਵਰਤੇਲੀ
22.ਪ੍ਰਤਾਪਚੰਦਸਾਰਗੀ
23. ਕੈਲਾਸ਼ ਚੌਧਰੀ
24. ਦੇਵਸ੍ਰੀ ਚੌਧਰੀ
09 ਸੁਤੰਤਰ ਰਾਜਮੰਤਰੀ
1. ਸੰਤੋਸ਼ ਗੰਗਾਵਰ
2. ਰਾਵਇੰਦਰਜੀਤ ਸਿੰਘ
3. ਸ੍ਰੀਪਦਨਾਇਕ
4. ਜਤਿੰਦਰ ਸਿੰਘ
5. ਕਿਰਨਰੀਜੀਜੂ
6. ਪ੍ਰਹਿਲਾਦਪਟੇਲ
7. ਆਰ. ਕੇ. ਸਿੰਘ
8. ਹਰਦੀਪ ਸਿੰਘ ਪੁਰੀ
9. ਮਨਸੁਖ ਮਾਂਡਵੀਆ

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …