Breaking News
Home / ਹਫ਼ਤਾਵਾਰੀ ਫੇਰੀ / 29 ਸੂਬਿਆਂ ਦੇ ਕਿਸਾਨਾਂ ‘ਚੋਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਸਭ ਤੋਂ ਵੱਧ, ਪੈਸਾ ਖਰਚ ਕਰਨ ‘ਚ ਵੀ ਸਭ ਤੋਂ ਮੋਹਰੀ

29 ਸੂਬਿਆਂ ਦੇ ਕਿਸਾਨਾਂ ‘ਚੋਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਸਭ ਤੋਂ ਵੱਧ, ਪੈਸਾ ਖਰਚ ਕਰਨ ‘ਚ ਵੀ ਸਭ ਤੋਂ ਮੋਹਰੀ

ਖੁਦਕੁਸ਼ੀ ਕਰ ਰਹੇ ਪੰਜਾਬ ਦੇ ਕਿਸਾਨ, ਫਿਰ ਵੀ ਦੇਸ਼ ‘ਚ ਸਭ ਤੋਂ ਅਮੀਰ

ਚੰਡੀਗੜ੍ਹ : ਚਾਹੇ ਕਿਸਾਨਾਂ ਦੀ ਖੁਦਕੁਸ਼ੀ ਦਾ ਅੰਕੜਾ ਹਜ਼ਾਰਾਂ ਤੱਕ ਪਹੁੰਚ ਚੁੱਕਿਆ ਹੈ, ਫਿਰ ਵੀ ਪੂਰੇ ਦੇਸ਼ ‘ਚ ਪੰਜਾਬ ਦੇ ਕਿਸਾਨ ਅੱਜ ਵੀ ਸਭ ਤੋਂ ਜ਼ਿਆਦਾ ਅਮੀਰ ਹਨ।  ਇਹ ਖੁਲਾਸਾ ਨਾਬਾਰਡ ਵੱਲੋਂ ਦੇਸ਼ ਦੇ 29 ਸੂਬਿਆਂ ‘ਚ ਕਰਵਾਏ ਗਏ ਇਕ ਸਰਵੇ ‘ਚ ਹੋਇਆ ਹੈ। ਪੰਜਾਬ ‘ਚ ਕਿਸਾਨਾਂ ਦੇ ਪ੍ਰਤੀ ਪਰਿਵਾਰ ਦੀ ਪ੍ਰਤੀ ਮਹੀਨਾ ਆਮਦਨ 23133 ਰੁਪਏ ਹੈ। ਉਥੇ ਦੇਸ਼ ‘ਚ ਯੂਪੀ ਸਭ ਤੋਂ ਗਰੀਬ ਹੈ ਜਿੱਥੇ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਆਮਦਨ 6668 ਰੁਪਏ ਹੈ। ਸਰਵੇ ‘ਚ ਪੰਜਾਬ ਨੂੰ ਲੈ ਕੇ ਇਕ ਖਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਥੇ ਦੇ ਕਿਸਾਨ ਜਿੱਥੇ ਕਮਾਈ ‘ਚ ਅਮੀਰ ਹਨ, ਉਥੇ ਪੈਸਾ ਖਰਚ ਕਰਨ ‘ਚ ਵੀ ਸਭ ਤੋਂ ਮੋਹਰੀ ਹਨ। ਨਾਬਾਰਡ ਵੱਲੋਂ 29 ਸੂਬਿਆਂ ਦੇ 2016 ਜ਼ਿਲ੍ਹਿਆਂ ‘ਚ 40327 ਪਰਿਵਾਰਾਂ ਨੂੰ ਸਰਵੇ ਅਧੀਨ ਲਿਆਂਦਾ ਗਿਆ। ਪੰਜਾਬ ਦੇ ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਮੁਕਤਸਰ, ਹੁਸ਼ਿਆਰਪੁਰ, ਲੁਧਿਆਣਾ, ਨਵਾਂ ਸ਼ਹਿਰ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸਰਵੇ ‘ਚ ਸ਼ਾਮਲ ਕੀਤਾ ਗਿਆ। ਸਰਵੇ ਰਿਪੋਰਟ ਅਨੁਸਾਰ ਪੰਜਾਬ ‘ਚ ਪ੍ਰਤੀ ਕਿਸਾਨ ਪਰਿਵਾਰ ਸਭ ਤੋਂ ਜ਼ਿਆਦਾ ਟਰੈਕਟਰ (31 ਫੀਸਦੀ) ਹਨ ਜਦਕਿ ਗੁਜਰਾਤ (14 ਫੀਸਦੀ) ਦੇਸ਼ ‘ਚ ਦੂਜੇ ਨੰਬਰ ‘ਤੇ ਹੈ। ਪੰਜਾਬ ‘ਚ 98 ਫੀਸਦੀ ਕਿਸਾਨਾਂ ਦੇ ਕੋਲ ਸਿੰਚਾਈ ਦੇ ਸਾਧਨ ਉਪਲਬਧ ਹਨ। ਕਣਕ, ਝੋਨਾ ਅਤੇ ਮੱਕੀ ਦੀ ਪੈਦਾਵਾਰ ਪੰਜਾਬ ‘ਚ ਸਭ ਤੋਂ ਜ਼ਿਆਦਾ ਹੈ ਅਤੇ ਸੂਬੇ ਦੇ ਕਿਸਾਨਾਂ ਨੂੰ ਚੰਗੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੂੰ ਰਾਜ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਦੇ ਤਹਿਤ ਲੰਘੇ ਦਸ ਸਾਲਾਂ ਦੇ ਦੌਰਾਨ ਰਾਜ ਸਰਕਾਰ ਨੇ 35000 ਕਰੋੜ ਰੁਪਏ ਦੀ ਬਿਜਲੀ ਕਿਸਾਨਾਂ ਨੂੰ ਮੁਫ਼ਤ ਦਿੱਤੀ।

ਸਰਵੇ ‘ਚ ਇਨ੍ਹਾਂ ਵਿਸ਼ਿਆਂ ਦੀ ਹੋਈ ਪੜਤਾਲ

ਇਸ ਸਰਵੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ‘ਚ ਕਿਸਾਨਾਂ ਦੀ ਆਰਥਿਕ ਹਾਲਤ ਸਮਝਣ ਦੇ ਲਈ ਉਨ੍ਹਾਂ ਵਿਸ਼ਿਆਂ ਦੀ ਪੜਤਾਲ ਵੀ ਸ਼ਾਮਲ ਕੀਤੀ ਗਈ, ਜੋ ਆਮ ਤੌਰ ‘ਤੇ ਸਰਵੇ ‘ਚ ਨਜ਼ਰਅੰਦਾਜ਼ ਕਰ ਦਿੱਤੀ ਜਾਂਦੀ ਹੈ। ਸਰਵੇ ‘ਚ ਇਹ ਜਾਣਿਆ ਗਿਆ ਹੈ ਕਿ ਜਦੋਂ ਕਿਸਾਨ ਕਿਸੇ ਆਰਥਿਕ ਸੰਕਟ ‘ਚ ਹੁੰਦੇ ਹਨ ਤਾਂ ਉਸ ਨਾਲ ਨਿਪਟਣ ਦੇ ਲਈ ਕਿਹੜੇ-ਕਿਹੜੇ ਸਰੋਤਾਂ ਤੋਂ ਕਰਜ਼ ਲੈਂਦੇ ਹਨ? ਖੇਤੀ ਤੋਂ ਇਲਾਵਾ ਉਨ੍ਹਾਂ ਦੇ ਕੋਲ ਆਮਦਨ ਦੇ ਕਿਹੜੇ-ਕਿਹੜੇ ਸਾਧਨ ਹਨ?ਕੀ ਕਿਸਾਨਾਂ ਨੇ ਕਿਸੇ ਤਰ੍ਹਾਂ ਦਾ ਆਪਣਾ ਜਾਂ ਫਸਲੀ ਬੀਮਾ ਕਰਵਾਇਆ ਹੈ?ਕੀ ਕਿਸਾਨ ਆਪਣੇ ਪੈਸੇ ਨੂੰ ਕਿਤੇ ਹੋਰ ਵੀ ਨਿਵੇਸ਼ ਕਰਦਾ ਹੈ?

ਬੇਹਿਸਾਬ ਖਰਚ ਅਤੇ ਕਰਜ਼ੇ ਦੇ ਜਾਲ ‘ਚ ਫਸੇ ਕਿਸਾਨ

ਪੰਜਾਬ ਦੇ ਕਿਸਾਨਾਂ ‘ਤੇ ਵੱਖ-ਵੱਖ ਬੈਂਕਾਂ ਦਾ ਲਗਭਗ 14000 ਕਰੋੜ ਰੁਪਏ ਦਾ ਕਰਜ਼ਾ ਹੈ। ਸਰਵੇ ‘ਚ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਸਾਹਮਣੇ ਆਏ ਨਤੀਜਿਆਂ ਤੋਂ ਇਹ ਸਵਾਲ ਖੜ੍ਹਾ ਹੋ ਗਿਆ ਕਿ ਜੇਕਰ ਕਿਸਾਨ ਸਭ ਤੋਂ ਜ਼ਿਆਦਾ ਅਮੀਰ ਹਨ ਤਾਂ ਸੂਬੇ ‘ਚ ਕਿਸਾਨਾਂ ਵੱਲੋਂ ਆਤਮ ਹੱਤਿਆ ਕਿਉਂ ਕੀਤੀ ਜਾ ਰਹੀ ਹੈ? ਇਸ ਸਬੰਧ ‘ਚ ਪ੍ਰਸਿੱਧ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਸੂਬੇ ‘ਚ ਸਾਲ 2000 ਤੋਂ 2016 ਦੇ ਦੌਰਾਨ 16,660 ਕਿਸਾਨਾਂ ਨੇ ਆਤਮ ਹੱਤਿਆ ਕੀਤੀ। ਯਾਨੀਕਿ ਹਰ ਰੋਜ਼ ਤਿੰਨ ਕਿਸਾਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਤਿੰਨ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਸਰਵੇ ‘ਚ ਇਹ ਤੱਥ ਸਾਹਮਣੇ ਆਏ ਸਨ। ਨਾਬਾਰਡ ਦੇ ਸਰਵੇ ‘ਚ ਕਿਹਾ ਗਿਆ ਹੈ ਕਿ ਸੂਬੇ ‘ਚ ਸਾਢੇ ਚਾਰ ਲੱਖ ਟਰੈਕਟਰ ਹਨ ਜਦਕਿ ਜ਼ਰੂਰਤ ਕੇਵਲ 1 ਲੱਖ ਟਰੈਕਟਰਾਂ ਦੀ ਹੈ। ਯਾਨੀਕਿ 3.50 ਲੱਖ ਟਰੈਕਟਰਾਂ ਅਤੇ ਹੋਰ ਖੇਤੀ ਮਸ਼ੀਨਰੀ ‘ਤੇ ਕੀਤਾ ਗਿਆ ਖਰਚ ਕਿਸਾਨਾਂ ਨੂੰ ਕਰਜ਼ੇ ਦੇ ਜਾਲ ‘ਚ ਫਸਾ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਕਾਰਨ ਇਹ ਹੈ ਕਿ ਕਿਸਾਨਾਂ ਦੀ ਕਮਾਈ ਦਾ ਲਗਭਗ ਅੱਧਾ ਪੈਸਾ ਹਰ ਸਾਲ ਡੁੱਬਦਾ ਰਿਹਾ ਹੈ। ਦਰਅਸਲ, ਪੰਜਾਬ ਦੇ ਕਿਸਾਨਾਂ ਨੂੰ ਝੋਨੇ ਤੋਂ ਵਧੀਆ ਕਮਾਈ ਹੋਈ, ਉਥੇ ਇਸ ਦੀ ਪੈਦਾਵਾਰ ਨੇ ਸੂਬੇ ਦੇ ਭੂਮੀ ਹੇਠਲੇ ਪਾਣੀ ਨੂੰ ਖਤਰੇ ਦੇ ਨਿਸ਼ਾਨ ਤੱਕ ਹੇਠਾਂ ਪਹੁੰਚਾ ਦਿੱਤਾ ਹੈ। ਪਤਾ ਲੱਗਿਆ ਹੈ ਕਿ ਹੁਣ ਝੋਨਾ ਪੈਦਾ ਕਰਨ ਵਾਲਾ ਕਿਸਾਨ ਹਰ ਤੀਜੇ ਸਾਲ ਆਪਣੇ ਟਿਊਬਵੈਲ ਨੂੰ ਡੂੰਘਾ ਕਰਨ ਦੇ ਲਈ ਸਾਢੇ 17 ਹਜ਼ਾਰ ਕਰੋੜ ਰੁਪਏ ਖਰਚ ਦਿੰਦੇ ਹਨ। ਇਸ ਤਰ੍ਹਾਂ ਮੁਫ਼ਤ ਬਿਜਲੀ, ਉਨਤ ਖੇਤੀ ਮਸ਼ੀਨਰੀ ਤੋਂ ਬਾਅਦ ਵੀ ਉਨ੍ਹਾਂ ਦੀ ਕਮਾਈ ਦਾ ਅੱਧੇ ਤੋਂ ਜ਼ਿਆਦਾ ਪੈਸਾ ਟਿਊਬਵੈਲ ਖਾ ਜਾਂਦੇ ਹਨ ਅਤੇ ਕਿਸਾਨਾਂ ਲਈ ਕਰਜ਼ ਲੈਣ ਵਾਲੀ ਸਥਿਤੀ ਬਣ ਜਾਂਦੀ ਹੈ।

 

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …