-0.8 C
Toronto
Thursday, December 4, 2025
spot_img
Homeਹਫ਼ਤਾਵਾਰੀ ਫੇਰੀਪਾਰਲੀਮੈਂਟ ਦੇ ਨਵੇਂ ਸੈਸ਼ਨ ਦੇ ਆਰੰਭ 'ਤੇ ਸੋਨੀਆ ਸਿੱਧੂ ਮੁੜ ਬਰੈਂਪਟਨ-ਵਾਸੀਆਂ ਦੀ...

ਪਾਰਲੀਮੈਂਟ ਦੇ ਨਵੇਂ ਸੈਸ਼ਨ ਦੇ ਆਰੰਭ ‘ਤੇ ਸੋਨੀਆ ਸਿੱਧੂ ਮੁੜ ਬਰੈਂਪਟਨ-ਵਾਸੀਆਂ ਦੀ ਆਵਾਜ਼ ਬਣਨਗੇ!

ਬਰੈਂਪਟਨ/ਬਿਊਰੋ ਨਿਊਜ਼ : ਸੋਮਵਾਰ 26 ਮਈ ਕੈਨੇਡਾ ਦੀ 45’ਵੀਂ ਪਾਰਲੀਮੈਂਟ ਦਾ ਆਰੰਭਲਾ ਦਿਨ ਸੀ। ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਦੇਸ਼ ਦੀ ਰਾਜਧਾਨੀ ਔਟਵਾ ਵਿੱਚ ਮੁੜ ਆਪਣੇ ਹਲਕਾ ਤੇ ਬਰੈਂਪਟਨ ਵਾਸੀਆਂ ਦੀ ਆਵਾਜ਼ ਬਣ ਰਹੇ ਹਨ। ਇੱਥੇ ਉਹ ਉਨ੍ਹਾਂ ਤੇ ਸਮੁੱਚੀ ਕਮਿਊਨਿਟੀ ਨੂੰ ਦਰਪੇਸ਼ ਮੁਸ਼ਕਲਾਂ ਦੇ ਯੋਗ ਹੱਲ ਲਈ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਸਖ਼ਤ ਮਿਹਨਤ ਕਰਕੇ ਪਹਿਲਾਂ ਵਾਂਗ ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰਨਗੇ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, ”ਇਲੈੱਕਸ਼ਨ ਦੇ ਇਨ੍ਹਾਂ ਲੰਘੇ ਦਿਨਾਂ ਵਿਚ ਬਰੈਂਪਟਨ-ਵਾਸੀਆਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਮੈਂ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਸਿੱਧੇ ਤੌਰ ‘ਤੇ ਹਾਸਲ ਕੀਤੀ ਹੈ। ਇਨ੍ਹਾਂ ਸਬੰਧੀ ਆਪਣੀ ਆਵਾਜ਼ ਮੈਂ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਵਾਂਗੀ ਅਤੇ ਆਪਣੀ ਕਮਿਊਨਿਟੀ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੀ।” ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿੱਚ ਨਵੀ ਸਰਕਾਰ ਆਪਣਾ ਧਿਆਨ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਘਟਾਉਣ, ਦੇਸ਼ ਦੇ ਅਰਥਚਾਰੇ ਨੂੰ ਹੋਰ ਅੱਗੇ ਵਧਾਉਣ, ਕੈਨੇਡਾ ਦੀ ਅਖੰਡਤਾ ਤੇ ਰਾਜਸੀ ਹਕੂਮਤ ਨੂੰ ਕਾਇਮ ਰੱਖਣ ਅਤੇ ਕਮਿਊਨਿਟੀਆਂ ਦੀ ਸੁਰੱਖ਼ਿਅਤਾ ਉੱਪਰ ਕੇਂਦ੍ਰਿਤ ਕਰੇਗੀ। ਪਾਰਲੀਮੈਂਟ ਦੇ ਇਸ ਕਾਰਜਕਾਲ ਦੌਰਾਨ ਐੱਮ.ਪੀ. ਸੋਨੀਆ ਸਿੱਧੂ ਲਈ ਇਹ ਸਾਰੇ ਕੰਮ ਪਹਿਲ ਦੇ ਆਧਾਰ ‘ਤੇ ਕਰਨੇ ਹੋਣਗੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ”ਹਮੇਸ਼ਾ ਵਾਂਗ ਮੇਰਾ ਮੁੱਖ ਮੰਤਵ ਬਰੈਂਪਟਨ ਸਾਊਥ ਤੇ ਸਮੂਹ ਬਰੈਂਪਟਨ ਵਾਸੀਆਂ ਦੀ ਪੂਰੀ ਮਿਹਨਤ ਨਾਲ ਸੇਵਾ ਕਰਨਾ ਅਤੇ ਕੈਨੇਡਾ ਨੂੰ ਇੱਕ ਮਜ਼ਬੂਤ ਦੇਸ਼ ਬਨਾਉਣ ਦਾ ਹੈ।

RELATED ARTICLES
POPULAR POSTS