Breaking News
Home / ਹਫ਼ਤਾਵਾਰੀ ਫੇਰੀ / ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ

ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ

ਡਬਲਿਊਐਸਓ ਵੱਲੋਂ ਸ਼ਿਕਾਇਤ ਦਰਜ ਕਰਵਾਉਣ ‘ਤੇ ਟੋਰਾਂਟੋ ਨੇ ਬਦਲੀ ਕਲੀਨ ਸ਼ੇਵ ਮਾਸਕਿੰਗ ਨੀਤੀ
ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਨੇ ਸੰਵੇਦਨਸ਼ੀਲ ਥਾਵਾਂ ‘ਤੇ ਕੋਵਿਡ ਮਹਾਮਾਰੀ ਦੇ ਵਧਦੇ ਖ਼ਤਰੇ ਕਾਰਨ ਲੰਘੇ ਦਿਨੀਂ ਲਿਆ ਕਲੀਨ ਸ਼ੇਵ ਸਕਿਓਰਟੀ ਗਾਰਡਾਂ ਦੀ ਭਰਤੀ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਸਕਿਓਰਟੀ ਗਾਰਡ ਹੁਣ ਦਾੜ੍ਹੀ ਸਮੇਤ ਕੰਮ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਹ ਛੋਟ ਧਾਰਮਿਕ ਆਧਾਰ ‘ਤੇ ਦਿੱਤੀ ਗਈ ਹੈ।
ਟੋਰਾਂਟੋ ਪ੍ਰਸ਼ਾਸਨ ਨੇ ਵਿਸ਼ਵ ਸਿੱਖ ਸੰਗਠਨ ਦੀ ਅਪੀਲ ਤੋਂ ਬਾਅਦ ਪ੍ਰਾਈਵੇਟ ਕੰਟਰੈਕਟਰ ਨੂੰ ਨਿਯਮ ਬਦਲਣ ਦੇ ਹੁਕਮ ਜਾਰੀ ਕੀਤੇ ਹਨ।
ਸਿਟੀ ਆਫ ਟੋਰਾਂਟੋ ਨੇ ਕਿਹਾ ਹੈ ਕਿ ਜਿਹੜੇ ਮੁਲਾਜ਼ਮ ਧਾਰਮਿਕ ਆਧਾਰ ‘ਤੇ ਦਾੜ੍ਹੀ ਨਹੀਂ ਕਟਵਾ ਸਕਦੇ, ਉਹ ਦਾੜ੍ਹੀ ਸਮੇਤ ਹੀ ਕੰਮ ਕਰ ਸਕਦੇ ਹਨ। ਸਿਟੀ ਦੇ ‘ਕਲੀਨ ਸ਼ੇਵ’ ਸਕਿਓਰਟੀ ਗਾਰਡਾਂ ਦੀ ਭਰਤੀ ਦੇ ਫ਼ੈਸਲੇ ਨਾਲ ਤਕਰੀਬਨ 100 ਸਕਿਓਰਟੀ ਗਾਰਡਾਂ ਨੂੰ ਪ੍ਰਾਈਵੇਟ ਕੰਟਰੈਕਟਰਾਂ ਵੱਲੋਂ ਹੋਰ ਜਗ੍ਹਾ ਤਬਦੀਲ ਕੀਤਾ ਗਿਆ ਸੀ ਜਾਂ ਕੰਮ ਤੋਂ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵਿਸ਼ਵ ਸਿੱਖ ਸੰਗਠਨ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੁੱਝ ਸਿੱਖ ਸਕਿਊਰਿਟੀ ਗਾਰਡਜ਼ ਨੂੰ ਆਪਣੀ ਦਾੜ੍ਹੀ ਸ਼ੇਵ ਕਰਨ ਤੋਂ ਇਨਕਾਰ ਕਰਨ ਕਾਰਨ ਨੌਕਰੀ ਤੋਂ ਹੱਥ ਧੋਣੇ ਪਏ ਸਨ ਅਤੇ ਬਾਅਦ ਵਿਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊਐਸਓ) ਵੱਲੋਂ ਦਖਲ ਦਿੱਤੇ ਜਾਣ ਤੋਂ ਬਾਅਦ ਟੋਰਾਂਟੋ ਵਿੱਚ ਵਰਕਰਜ਼ ਲਈ ਕਲੀਨ ਸ਼ੇਵ ਪਾਲਿਸੀ ਵਿੱਚ ਸੋਧ ਕੀਤੀ ਗਈ ਹੈ। ਡਬਲਿਊਐਸਓ ਦੇ ਇੱਕ ਅਧਿਕਾਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿਟੀ ਆਫ ਟੋਰਾਂਟੋ ਵੱਲੋਂ ਲਿਆਂਦੀ ਗਈ ਨਵੀਂ ਨੀਤੀ ਤਹਿਤ ਐਨ 95 ਰੈਸਪੀਰੇਟਰੀ ਮਾਸਕ ਦੇ ਮੂੰਹ ਉੱਤੇ ਫਿੱਟ ਹੋਣ ਲਈ ਕਿਸੇ ਕਰਮਚਾਰੀ ਦਾ ਕਲੀਨ ਸੇਵਨ ਹੋਣਾ ਜ਼ਰੂਰੀ ਦੱਸਿਆ ਗਿਆ। ਇਸ ਤੋਂ ਬਾਅਦ ਤੀਜੀਆਂ ਪਾਰਟੀਆਂ ਵੱਲੋਂ ਇਸ ਨੀਤੀ ਦੀ ਪਾਲਣਾ ਨਾ ਕਰਨ ਵਾਲੇ 100 ਦੇ ਕਰੀਬ ਸਿੱਖ ਸਕਿਊਰਿਟੀ ਗਾਰਡਜ਼ ਨੂੰ ਜਾਂ ਤਾਂ ਨੌਕਰੀ ਤੋਂ ਕੱਢ ਦਿੱਤਾ ਗਿਆ, ਜਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਤੇ ਜਾਂ ਫਿਰ ਉਨ੍ਹਾਂ ਦੀਆਂ ਸ਼ਿਫਟਾਂ ਰੱਦ ਕਰ ਦਿੱਤੀਆਂ ਗਈਆਂ।
ਡਬਲਿਊਐਸਓ ਦੇ ਬੁਲਾਰੇ ਬਲਪ੍ਰੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਮੇਅਰ ਟਰੀ ਤੋਂ ਕਾਲ ਆਈ ਹੈ ਤੇ ਉਨ੍ਹਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਕਿਊਰਿਟੀ ਗਾਰਡਜ਼ ਆਪਣੀਆਂ ਨੌਕਰੀਆਂ ਉੱਤੇ ਪਰਤ ਸਕਦੇ ਹਨ ਤੇ ਇਸ ਨੂੰ ਯਕੀਨੀ ਬਣਾਉਣ ਲਈ ਸਿਟੀ ਵੱਲੋਂ ਸਕਿਊਰਿਟੀ ਕਾਂਟਰੈਕਟਰਜ਼ ਨਾਲ ਰਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਐਨ 95 ਦੀ ਲੋੜ ਉੱਥੇ ਹੀ ਹੋਵੇਗੀ ਜਿੱਥੇ ਕੋਈ ਆਊਟਬ੍ਰੇਕ ਹੋਵੇਗੀ। ਉਨ੍ਹਾਂ ਆਖਿਆ ਕਿ ਅਜਿਹੀ ਇੱਕੋ ਥਾਂ ਹੈ ਤੇ ਉੱਥੇ ਵੀ ਲੇਟੈਕਸ ਜਾਂ ਕੱਪੜੇ ਨਾਲ ਦਾੜ੍ਹੀ ਨੂੰ ਕਵਰ ਕੀਤਾ ਜਾ ਸਕਦਾ ਹੈ ਤੇ ਅਸੀਂ ਪਹਿਲਾਂ ਵੀ ਇਹੋ ਸੁਝਾਅ ਦਿੱਤਾ ਸੀ।

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …