Breaking News
Home / ਹਫ਼ਤਾਵਾਰੀ ਫੇਰੀ / ਰੀਓ ਉਲੰਪਿਕ ਧੀਆਂ ਦੇ ਨਾਂ

ਰੀਓ ਉਲੰਪਿਕ ਧੀਆਂ ਦੇ ਨਾਂ

Shakshi Khed copy copyਭਾਰਤ ਦੀ ਝੋਲੀ ‘ਚ ਪਹਿਲਾ ਮੈਡਲ ਤੇ ਪਹਿਲੀ ਖੁਸ਼ੀ ਸਾਕਸ਼ੀ ਨੇ ਪਾਈ
ਬੈਡਮਿੰਟਨ ‘ਚ ਦੂਜਾ ਮੈਡਲ ਪੀ. ਵੀ. ਸਿੰਧੂ ਨੂੰ ਮਿਲਣਾ ਹੋਇਆ ਪੱਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰੀਓ ਓਲੰਪਿਕ ਆਪਣੇ ਮੁੱਕਣ ਦੀ ਕਗਾਰ ‘ਤੇ ਪਹੁੰਚ ਚੁੱਕਾ ਸੀ ਤੇ ਭਾਰਤ ਦਾ ਸੋਕਾ ਬਰਕਰਾਰ ਸੀ। ਇਸ ਸੋਕੇ ਨੂੰ ਮੁਕਾਇਆ ਭਾਰਤ ਦੀਆਂ ਧੀਆਂ ਨੇ। ਬਰਾਊਨਜ਼ ਮੈਡਲ ਜਿਤਾ ਕੇ ਭਾਰਤ ਨੂੰ ਪਹਿਲੀ ਖੁਸ਼ੀ ਪਹਿਲਵਾਨ ਸਾਕਸ਼ੀ ਮਲਿਕ ਨੇ ਦਿੱਤੀ ਤਾਂ ਦੂਜੀ ਖੁਸ਼ੀ ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਦਿੱਤੀ। ਇੰਝ ਭਾਰਤ ਦੀ ਝੋਲੀ ਵਿਚ ਦੋ ਮੈਡਲ ਤਾਂ ਆ ਹੀ ਗਏ।
ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਰੀਓ ਓਲੰਪਿਕ ਵਿਚ 58 ਕਿਲੋਗਰਾਮ ਵਰਗ ਦੀ ਫ਼੍ਰੀ ਸਟਾਈਲ ਕੁਸ਼ਤੀ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਮਲਿਕ ਨੇ ਕਜ਼ਾਕਿਸਤਾਨ ਦੀ ਪਹਿਲਵਾਨ ਨੂੰ ਹਰਾ ਕੇ ਕਾਂਸੇ ਦਾ ਤਮਗ਼ਾ ਭਾਰਤ ਦੀ ਝੋਲੀ ਵਿਚ ਪਾਇਆ ਹੈ। ਇਸ ਜਿੱਤ ਦੇ ਨਾਲ ਹੀ ਰੀਓ ਓਲੰਪਿਕ ਵਿਚ ਭਾਰਤ ਨੇ ਪਹਿਲਾ ਤਮਗ਼ਾ ਜਿੱਤਦਿਆਂ ਆਪਣਾ ਖਾਤਾ ਵੀ ਖੋਲ੍ਹ ਲਿਆ ਹੈ। ਸਾਕਸ਼ੀ ਨੇ ਓਲੰਪਿਕ ‘ਚ ਤਮਗਾ ਜਿੱਤ ਕੇ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਦੋਂ ਤੱਕ ਅਖ਼ਬਾਰ ਤੁਹਾਡੇ ਕੋਲ ਅੱਪੜੇਗੀ ਉਮੀਦ ਹੈ ਤਦ ਤੱਕ ਪੀਵੀ ਸਿੰਧੂ ਗੋਲਡ ਮੈਡਲ ਜਿੱਤ ਕੇ ਰੀਓ ਉਲੰਪਿਕ ‘ਚ ਤਿਰੰਗਾ ਲਹਿਰਾ ਚੁੱਕੀ ਹੋਵੇਗੀ ਨਹੀਂ ਤਾਂ ਸਿਲਵਰ ਪੱਕਾ ਹੈ। ਸੈਮੀਫਾਈਨਲ ਵਿਚ ਸਿੰਧੂ ਨੇ ਜਾਪਾਨ ਓਕੋਹਾਰਾ ਨੂੰ 21-19, 21-10 ਦੇ ਸਿੱਧੇ ਸੈਟਾਂ ਵਿਚ ਹਰਾ ਕੇ ਫਾਈਨਲ ਵਿਚ ਦਾਖਲ ਹੁੰਦਿਆਂ ਭਾਰਤ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ।
ਦੂਜੇ ਪਾਸੇ ਸਾਕਸ਼ੀ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ 12 ਸਾਲ ਦੀ ਡੂੰਘੀ ਤਪੱਸਿਆ ਦਾ ਫਲ ਹੈ। ਸਾਕਸ਼ੀ ਦੀ ਇਸ  ਸ਼ਾਨਦਾਰ ਜਿੱਤ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਪੂਰੇ ਦੇਸ਼ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
ਇਸ ਜਿੱਤ ਦੇ ਨਾਲ ਹੀ ਹਰਿਆਣਾ ਦੀ ਸ਼ੋਰੀ ਸ਼ਾਕਸ਼ੀ ‘ਤੇ ਨੋਟਾਂ ਦਾ ਮੀਂਹ ਵਰਸਣ ਲੱਗਾ। ਹਰਿਆਣਾ ਸਰਕਾਰ ਨੇ ਢਾਈ ਕਰੋੜ ਰੁਪਏ, ਭਾਰਤ ਸਰਕਾਰ ਨੇ 30 ਲੱਖ ਅਤੇ ਰੇਲਵੇ ਨੇ  50 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਉਸ ਨੂੰ ਕਲਰਕ ਤੋਂ ਸਿੱਧੇ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਣਾਉਣ ਦਾ ਐਲਾਨ ਕਰ ਦਿੱਤਾ।
ਦੂਜੇ ਪਾਸੇ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਓਲੰਪਿਕ ਵਿਚ ਭਾਰਤ ਵੱਲੋਂ ਜਾਣ ਵਾਲੇ ਹਰੇਕ ਭਾਰਤੀ ਦੌੜਾਕ ਨੂੰ ਉਹ ਇੱਕ ਲੱਖ ਰੁਪਏ ਦੇਣਗੇ। ਉਨ੍ਹਾਂ ਇਸਦਾ ਐਲਾਨ ਟਵਿੱਟਰ ਦੁਆਰਾ ਕੀਤਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …