27.8 C
Toronto
Saturday, October 4, 2025
spot_img
Homeਹਫ਼ਤਾਵਾਰੀ ਫੇਰੀਕੈਲੀਫੋਰਨੀਆ 'ਚ ਸਿੱਖ ਬਜ਼ੁਰਗ ਦੀ ਚਾਕੂ ਮਾਰ ਕੇ ਹੱਤਿਆ

ਕੈਲੀਫੋਰਨੀਆ ‘ਚ ਸਿੱਖ ਬਜ਼ੁਰਗ ਦੀ ਚਾਕੂ ਮਾਰ ਕੇ ਹੱਤਿਆ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਸ਼ਾਮ ਨੂੰ ਸੈਰ ਕਰ ਰਹੇ 64 ਸਾਲਾ ਸਿੱਖ ਵਿਅਕਤੀ ਪ੍ਰੀਤਮ ਸਿੰਘ ਦੀ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਦੱਸਿਆ ਗਿਆ ਕਿ ਐਤਵਾਰ ਸ਼ਾਮੀਂ 9 ਵਜੇ ਟਰੇਸੀ ਦੇ ਗਰੈਚਨ ਟੈਲੀ ਪਾਰਕ ‘ਚ ਪ੍ਰੀਤਮ ਸਿੰਘ ‘ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋਣ ਕਾਰਨ ਮੌਕੇ ‘ਤੇ ਹੀ ਦਮ ਤੋੜ ਗਿਆ। ਇਸ ਸਬੰਧੀ ਜਾਂਚ ਕਰਤਾਵਾਂ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਖੂਨ ਨਾਲ ਲਥਪਥ ਪ੍ਰੀਤਮ ਸਿੰਘ ਨੂੰ ਧਰਤੀ ‘ਤੇ ਡਿਗਿਆ ਵੇਖਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਇਸ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਅਨੁਸਾਰ ਪੁਲਿਸ ਨੂੰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਘਟਨਾ ਸਮੇਂ ਪਾਰਕ ‘ਚੋਂ ਭੱਜ ਰਹੇ ਇਕ ਵਿਅਕਤੀ ਦੀ ਵੀਡੀਓ ਰਾਹੀਂ ਪਛਾਣ ਕਰਨ ਲਈ ਭਾਈਚਾਰੇ ਦੀ ਮਦਦ ਮੰਗੀ ਹੈ। ਇਸ ਸਬੰਧੀ ਟਰੇਸੀ ਪੁਲਿਸ ਦੇ ਬੁਲਾਰੇ ਲੈਫ. ਟਰੇਵਿਨ ਫਰੇਟਸ ਨੇ ਦੱਸਿਆ ਕਿ ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਉਹ ਕੌਣ ਸੀ ਤੇ ਇਸ ਇਲਾਕੇ ‘ਚ ਕੀ ਕਰ ਰਿਹਾ ਸੀ। ਪ੍ਰੀਤਮ ਸਿੰਘ ਦਸਤਾਰਧਾਰੀ ਸਿੱਖ ਸੀ ਤੇ ਰੋਜ਼ਾਨਾ ਦੋ ਵਾਰ ਸੈਰ ਕਰਦਾ ਸੀ। ਕੁਝ ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਪ੍ਰੀਤਮ ਸਿੰਘ ‘ਤੇ ਇਸ ਲਈ ਹਮਲਾ ਕੀਤਾ ਗਿਆ ਕਿਉਂਕਿ ਉਹ ਸਿੱਖ ਸੀ, ਪਰ ਪੁਲਿਸ ਨੇ ਮਾਮਲੇ ‘ਚ ਨਫਰਤੀ ਅਪਰਾਧ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਪੰਜਾਬ ਤੋਂ ਆਇਆ ਕਿਸਾਨ ਪ੍ਰੀਤਮ ਸਿੰਘ ਇਥੇ ਆਪਣੇ ਧੀ-ਜਵਾਈ ਨਾਲ ਰਹਿ ਰਿਹਾ ਸੀ।

RELATED ARTICLES
POPULAR POSTS