ਐੱਨਡੀਪੀ ਨੂੰ 46, ਕੰਸਰਵੇਟਿਵ ਪਾਰਟੀ ਨੂੰ 45 ਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ
ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਜਿੱਥੇ ਅੱਜ ਕੱਲ੍ਹ ਤਣਾਅ ਬਣਿਆ ਹੋਇਆ ਹੈ, ਉੱਥੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਕਰਕੇ ਮਾਹੌਲ ਗਰਮਾਇਆ ਵੀ ਹੋਇਆ ਸੀ। ਇਸਦੇ ਚਲਦੇ ਇਨ੍ਹਾਂ ਚੋਣਾਂ ਵਿਚ ਭਾਰਤੀ ਮੂਲ ਦੇ 14 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਜਿਸ ਨਾਲ ਕੈਨੇਡਾ ਦੀ ਰਾਜਨੀਤੀ ਵਿਚ ਭਾਰਤੀਆਂ ਦਾ ਪ੍ਰਭਾਵ ਵਧਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਚ 57.41 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਆਏ ਨਤੀਜਿਆਂ ਮੁਤਾਬਕ ਐੱਨ.ਡੀ.ਪੀ. ਨੂੰ 46, ਕੰਸਰਵੇਟਿਵ ਪਾਰਟੀ ਨੂੰ 45 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ‘ਤੇ ਜਿੱਤ ਹਾਸਿਲ ਹੋਈ ਹੈ। ਇਨ੍ਹਾਂ ਚੋਣਾਂ ਵਿਚ ਐਨ.ਡੀ.ਪੀ. ਦੇ ਲੀਡਰ ਅਤੇ ਮੌਜੂਦਾ ਸਰਕਾਰ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਕੰਸਰਵੇਟਿਵ ਪਾਰਟੀ ਦੇ ਲੀਡਰ ਜੋਹਨ ਰਸਟੈੱਡ ਨੇ ਆਪੋ ਆਪਣੀ ਸੀਟ ਤੋਂ ਜਿੱਤ ਹਾਸਲ ਕੀਤੀ, ਜਦੋਂ ਕਿ ਗਰੀਨ ਪਾਰਟੀ ਦੀ ਲੀਡਰ ਆਪਣੀ ਚੋਣ ਹਾਰ ਗਈ ਹੈ। ਜ਼ਿਕਰਯੋਗ ਹੈ ਇਨ੍ਹਾਂ ਚੋਣਾਂ ਵਿਚ ਸਰੀ ਦੀਆਂ 10 ਵਿਧਾਨ ਸਭਾ ਸੀਟਾਂ ਲਈ ਕੁੱਲ 37 ਉਮੀਦਵਾਰ ਮੈਦਾਨ ਸਨ ਜਿਨ੍ਹਾਂ ਵਿੱਚੋਂ 21 ਉਮੀਦਵਾਰ ਪੰਜਾਬੀ ਸਨ ਅਤੇ ਕੁੱਲ ਮਿਲਾ ਕੇ 37 ਪੰਜਾਬੀ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ 14 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਿਲ ਕਰਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।
ਜੇਤੂ ਰਹੇ ਐੱਨ.ਡੀ.ਪੀ. ਉਮੀਦਵਾਰ : ਰਾਜ ਚੌਹਾਨ, ਜੈਸੀ ਸੁੰਨੜ, ਜਗਰੂਪ ਬਰਾੜ, ਰਵੀ ਕਾਹਲੋਂ, ਨਿੱਕੀ ਸ਼ਰਮਾ, ਹਰਵਿੰਦਰ ਸੰਧੂ, ਸੁਨੀਤਾ ਧੀਰ, ਰਵੀ ਪਰਮਾਰ, ਰੀਆ ਅਰੋੜਾ।
ਕੰਸਰਵੇਟਿਵ ਪਾਰਟੀ ਦੇ ਜੇਤੂ ਪੰਜਾਬੀ ਉਮੀਦਵਾਰ: ਮਨਦੀਪ ਧਾਲੀਵਾਲ, ਹੋਨਵੀਰ ਰੰਧਾਵਾ, ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ। ਹਾਰਨ ਵਾਲੇ ਪ੍ਰਮੁੱਖ ਪੰਜਾਬੀ ਉਮੀਦਵਾਰਾਂ ਵਿਚ ਸਾਬਕਾ ਮੰਤਰੀ ਰਚਨਾ ਸਿੰਘ, ਸਾਬਕਾ ਐੱਮ.ਐੱਲ.ਏ. ਜਿੰਨੀ ਸਿਮਸ, ਸਾਬਕਾ ਐੱਮ.ਐੱਲ.ਏ. ਅਮਨ ਸਿੰਘ, ਬਲਤੇਜ ਸਿੰਘ ਢਿੱਲੋਂ, ਤੇਗਜੋਤ ਬੱਲ, ਸਿਮ ਸੰਧੂ, ਦੀਪਕ ਸੂਰੀ, ਅਵਤਾਰ ਸਿੰਘ ਗਿੱਲ, ਕਿਰਨ ਹੁੰਦਲ, ਧਰਮ ਕਾਜਲ, ਜਗ ਸਿੰਘ ਸੰਘੇੜਾ, ਸੈਮ ਅਟਵਾਲ, ਕਮਲ ਗਰੇਵਾਲ, ਸਾਰਾ ਕੂਨਰ ਅਤੇ ਮਨਜੀਤ ਸਹੋਤਾ ਸ਼ਾਮਿਲ ਹਨ।