Breaking News
Home / ਹਫ਼ਤਾਵਾਰੀ ਫੇਰੀ / ਦਿਲਜੀਤ ਦੋਸਾਂਝ ਨੇ ਆਮਦਨ ਕਰ ਵਿਭਾਗ ਵੱਲੋਂ ਜਾਂਚ ਕੀਤੇ ਜਾਣ ਦਾ ਕੀਤਾ ਖੰਡਨ

ਦਿਲਜੀਤ ਦੋਸਾਂਝ ਨੇ ਆਮਦਨ ਕਰ ਵਿਭਾਗ ਵੱਲੋਂ ਜਾਂਚ ਕੀਤੇ ਜਾਣ ਦਾ ਕੀਤਾ ਖੰਡਨ

ਕਿਹਾ – ਏਨੀ ਨਫਰਤ ਨਾ ਫੈਲਾਈ ਜਾਵੇ
ਮੁੰਬਈ/ਬਿਊਰੋ ਨਿਊਜ਼ : ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਜਾਂਚ ਆਰੰਭਣ ਦੀਆਂ ਰਿਪੋਰਟਾਂ ਦਾ ਖੰਡਨ ਕਰਦਿਆਂ ਕਿਹਾ ਕਿ ਐਨੀ ਨਫ਼ਰਤ ਨਾ ਫੈਲਾਈ ਜਾਵੇ। ਦਿਲਜੀਤ ਨੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤਾ ਟੈਕਸ ਸਰਟੀਫਿਕੇਟ ਵੀ ਦਿਖਾਇਆ ਜਿਸ ਵਿਚ ਉਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਸੰਘਰਸ਼ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਗਾਇਕ-ਅਦਾਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਮਦਦ ਦੇਣ ਤੋਂ ਬਾਅਦ ਉਨ੍ਹਾਂ ਖਿਲਾਫ ਜਾਂਚ ਆਰੰਭੀ ਗਈ ਹੈ। ਅਦਾਕਾਰ ਨੇ ਕਿਹਾ ਕਿ ਰਿਪੋਰਟ ਵਿਚ ਉਸ ਦੀ ਫਾਊਂਡੇਸ਼ਨ ਦਾ ਕਿਸੇ ਸਿਆਸੀ ਆਗੂ ਨਾਲ ਲੈਣ-ਦੇਣ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹਨ ਤੇ ਅਜਿਹਾ ਕਰਦੇ ਰਹਿਣਗੇ। ਦਿਲਜੀਤ ਨੇ ਪੰਜਾਬੀ ਵਿਚ ਲਿਖਿਆ ਕਿ ਉਸ ਨੇ ਹਮੇਸ਼ਾ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ, ਕੁਝ ਵੀ ਭੜਕਾਊ ਨਹੀਂ ਕਿਹਾ। ਦਿਲਜੀਤ ਨੇ ਇਸ ਤੋਂ ਪਹਿਲਾਂ ਟਵੀਟ ਕਰ ਕੇ 2019-20 ਵਿੱਤੀ ਵਰ੍ਹੇ ਲਈ ਆਪਣੀ ਟੈਕਸ ਰਿਟਰਨ ਭਰਨ ਤੋਂ ਬਾਅਦ ਮੰਤਰਾਲੇ ਵੱਲੋਂ ਮਿਲਿਆ ‘ਪਲੈਟੀਨਮ ਸਰਟੀਫਿਕੇਟ’ ਪੋਸਟ ਕੀਤਾ। ਸਰਟੀਫਿਕੇਟ ਵਿਚ ਕਿਹਾ ਗਿਆ ਹੈ ਕਿ 36 ਸਾਲਾ ਅਦਾਕਾਰ ਟੈਕਸ ਭਰ ਕੇ ਦੇਸ਼ ਦੇ ਨਿਰਮਾਣ ਵਿਚ ਅਹਿਮ ਯੋਗਦਾਨ ਦੇ ਰਿਹਾ ਹੈ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …