Breaking News
Home / ਹਫ਼ਤਾਵਾਰੀ ਫੇਰੀ / ਕਿਸਾਨ ਅੰਦੋਲਨ ‘ਤੇ ਪਾਕਿਸਤਾਨੀ ਪੰਜਾਬ ‘ਚ ਵੀ ਲਿਖੇ ਜਾ ਰਹੇ ਹਨ ਗੀਤ

ਕਿਸਾਨ ਅੰਦੋਲਨ ‘ਤੇ ਪਾਕਿਸਤਾਨੀ ਪੰਜਾਬ ‘ਚ ਵੀ ਲਿਖੇ ਜਾ ਰਹੇ ਹਨ ਗੀਤ

ਬਾਰਡਰ ਨਾ ਹੁੰਦਾ ਤਾਂ ਅਸੀਂ ਵੀ ਆ ਜਾਂਦੇ
ਪਾਕਿਸਤਾਨੀ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ
ਪਾਕਿਸਤਾਨੀ ਕਲਾਕਾਰਾਂ ਨੇ ਕਿਹਾ ਕਿ ਸਾਡੀ ਜ਼ੁਬਾਨ ਅਤੇ ਵਿਰਾਸਤ ਵੀ ਇਕ
ਕਪੂਰਥਲਾ : ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ‘ਚ ਪਾਕਿਸਤਾਨ ਦੇ ਪੰਜਾਬ ਦੇ ਕਿਸਾਨ ਵੀ ਆ ਗਏ ਹਨ। ਅੰਦੋਲਨ ਅਤੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਜੋੜ ਕੇ ਉਥੇ ਗੀਤ ਲਿਖੇ ਜਾ ਰਹੇ ਹਨ। ਜੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਹਿੱਟ ਹੋ ਰਹੇ ਹਨ। 1947 ‘ਚ ਹੋਏ ਦੇਸ਼ ਦੇ ਬਟਵਾਰੇ ਤੋਂ ਬਾਅਦ ਭਾਰਤ ਵਾਲੇ ਹਿੱਸੇ ਨੂੰ ਚੜਦਾ ਪੰਜਾਬ ਅਤੇ ਪਾਕਿਸਤਾਨ ਵਾਲੇ ਪੰਜਾਬ ਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਹੈ। ਇਨ੍ਹਾਂ ਗੀਤਾਂ ‘ਚ ਬਟਵਾਰੇ ਦਾ ਵੀ ਦਰਦ ਝਲਕਦਾ ਹੈ। ਪੜੋ ਪੰਜਾਬੀ ਗੀਤਾਂ ਦਾ ਤਰਜਮਾਂ : ਲਿਖਿਆ੩… ਦੁਨੀਆ ਕਹਿ ਰਹੀ ਹੈ ਕਿ ਸੁੱਤੇ ਸ਼ੇਰ ਨੂੰ ਜਗਾ ਦਿੱਤਾ ਹੈ
ਵਿਕਾਰ ਭਿੰਡਰ : ਪਾਕਿਸਤਾਨੀ ਗਾਇਕ ਵਿਕਾਰ ਭਿੰਡਰ ਦਾ ਗੀਤ ‘ਦਿੱਲੀ ਮੋਰਚਾ’ ਕਿਸਾਨੀ ਦਰਦ ‘ਤੇ ਕੇਂਦਰਤ ਹੈ। ਗੀਤ ਦਾ ਅਰਥ ਹੈ, ‘ਪੰਜਾਬ ਦੇ ਕਿਸਾਨਾਂ ਨੇ ਦਿੱਲੀ ‘ਚ ਡੇਰੇ ਲਗਾ ਦਿੱਤੇ ਹਨ। ਕਿਸਾਨ ਬੇਕਾਰ ਨਹੀਂ ਰਹਿੰਦਾ। ਧਰਨੇ ‘ਤੇ ਬੈਠੇ ਪੰਜਾਬੀਆਂ ਨੇ ਸੜਕਾਂ ਦੇ ਡਿਵਾਇਰਾਂ ‘ਤੇ ਫਸਲਾਂ ਬੀਜ ਦਿੱਤੀਆਂ ਹਨ। ਇਹ ਪੰਜਾਬ ਦੀ ਉਹ ਕੌਮ ਹੈ ਜੋ ਨਾ ਕਿਸੇ ਨਾਲ ਧੱਕਾ ਕਰਦੀ ਹੈ ਅਤੇ ਨਾ ਹੀ ਆਪਣੇ ਨਾਲ ਧੱਕਾ ਸਹਿਨ ਕਰਦੀ ਹੈ। ਇਹ ਕੌਮ ਤਾਂ ਸੱਪ ਦੇ ਫਣ ‘ਤੇ ਪੈਰ ਰੱਖ ਕੇ ਖੇਤਾਂ ਵਿਚ ਕੰਮ ਕਰਦੇ ਹਨ।
ਸ਼ਹਿਜਾਦ ਸਿੱਧੂ : ਇਕ ਹੋਰ ਗਾਇਕ ਸ਼ਹਿਜਾਦ ਸਿੱਧੂ ਦੇ ਗੀਤ ‘ਪੰਜਾਬ’ ਦੇ ਗੀਤਾਂ ‘ਚ ਬਟਵਾਰੇ ਅਤੇ ਕਿਸਾਨੀ ਦਾ ਦਰਦ ਹੈ। ਗੀਤ ਹੈ, ‘1947 ਦਾ ਬਟਵਾਰਾ ਪੰਜਾਬੀਆਂ ਦੀਆਂ ਹੱਡੀਆਂ ਦਾ ਦਰਦ ਬਣ ਚੁੱਕਿਆ ਹੈ। ਸਾਨੂੰ ਬਟਵਾਰੇ ਦੀ ਜੋ ਗੱਲ ਦੱਸੀ ਗਈ ਹੈ ਉਹ ਹਸਰਤ ਬਣ ਕੇ ਨਿਕਲ ਰਹੀ ਹੈ। ਅਜੇ ਤਾਂ ਪਹਿਲਾਂ ਵਾਲਾ ਦਰਦ ਹੀ ਨਹੀਂ ਗਿਆ ਅਤੇ ਕਿਸਾਨੀ ਵਾਲੇ ਮੁੱਦੇ ਨੇ ਹੁਣ ਨਵਾਂ ਦਰਦ ਦੇ ਦਿੱਤਾ ਹੈ। ਚੜ੍ਹਦਾ ਪੰਜਾਬ ਲਹਿੰਦੇ ਪੰਜਾਬ ਨੂੰ ਅਵਾਜ਼ ਦੇ ਰਿਹਾ ਹੈ। ਦੁਨੀਆ ਕਹਿ ਰਹੀ ਹੈ ਕਿ ਸੁੱਤੇ ਸ਼ੇਰ ਨੂੰ ਜਗਾ ਦਿੱਤਾ ਹੈ।
ਲਿਜਾਜ ਘੁੱਗ : ਪਾਕਿਸਤਾਨੀ ਗਾਇਕ ਲਿਜਾਜ ਘੁੱਗ ਦਾ ਗੀਤ ‘ਖੂਨ ਖੰਨਾ ਦਾ ਵੀ ਉਹੀ, ਖੂਨ ਲਹੌਰ ਦਾ ਵੀ ਉਹੀ, ਲਾਇਲਪੁਰ ਦਾ ਖੂਨ ਲੁਧਿਆਣਾ ‘ਚ ਹੈ। ਸਾਡੀ ਜ਼ੁਬਾਨ ਅਤੇ ਵਿਰਾਸਤ ਵੀ ਇਕ ਹੈ।’ ਇਸ ਲਈ ਬਜ਼ੁਰਗ ਕਹਿੰਦੇ ਹਨ ਕਿ ਸਾਂਝਾ ਪੰਜਾਬ ਆਪਣੇ ਆਪ ‘ਚ ਅਲੱਗ ਹੈ। ਇਹ ਸਾਰੀ ਖੇਡ ਸਿਆਸੀ ਹੈ.. . ਅਤੇ ਅਸੀਂ ਇਸ ਸਿਆਸੀ ਖੇਡ ਦੇ ਖਿਡੌਣੇ ਹਾਂ। ਸਾਡੇ ਖੂਨ ‘ਚ ਤਾਂ ਬਸ ਪੰਜਾਬ ਹੈ, ਚੜਦਾ ਅਤੇ ਲਹਿੰਦਾ ਇਸੇ ਪੰਜਾਬ ਦੇ ਦੋ ਹਿੱਸੇ ਹਨ ਅਤੇ ਇਸ ‘ਚ ਕੋਈ ਫਰਕ ਨਹੀਂ ਹੈ।
ਏ ਆਰ ਵਾਟੋ : ਇਕ ਹੋਰ ਗਾਇਕ ਏ ਆਰ ਵਾਟੋ ਦੇ ਗੀਤ ਦਾ ਅਰਥ ਹੈ ‘ਖੇਤਾਂ ‘ਚ ਹਲ਼ ਚਲਾਉਣ ਵਾਲੇ ਬੈਲਾਂ ਦੇ ਨਾਲ ਜੋ ਲੜਕਾ ਜਵਾਨ ਹੋਇਆ ਹੈ ਉਸ ਨੂੰ ਸਮੇਂ ਦੀਆਂ ਸਰਕਾਰਾਂ ਅੱਤਵਾਦੀ ਕਹਿ ਰਹੀਆਂ ਹਨ। ਮੌਜੂਦਾ ਸਰਕਾਰਾਂ ਦੀ ਇਹ ਸੋਚ ਹੈ ਕਿ ਕਿਸਾਨ ਆਪਣੇ ਹੀ ਖੇਤਾਂ ‘ਚ ਗੁਲਾਮ ਹੋ ਜਾਣ। ਭਾਰਤ ਦੀ ਨਰਿੰਦਰ ਮੋਦੀ ਨੇ ਜਿਹੜੇ ਖੇਤੀ ਕਾਨੂੰਨ ਬਣਾਏ ਹਨ ਉਹ ਕਿਸਾਨਾਂ ਨੂੰ ਗੁਲਾਮ ਬਣਾਉਣ ਨਕਾਰਾ ਬਣਾਉਣ ਲਈ ਬਣਾਏ ਹਨ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਚ ਧਰਨੇ ਲਗਾਏ ਹੋਏ ਹਨ। ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਕਿਹਾ ਹੈ ਕਿ ਇਸ ਸੰਘਰਸ਼ ਵਿਚ ਆਪਣੇ ਆਪ ਨੂੰ ਇਕੱਲੇ ਨਾ ਸਮਝਣ। ਅਸੀਂ ਵੀ ਉਨ੍ਹਾਂ ਦੇ ਨਾਲ ਹੀ ਹਾਂ। ਜੇਕਰ ਸਰਹੱਦਾਂ ਨਾ ਹੁੰਦੀਆਂ ਤਾਂ ਅਸੀਂ ਵੀ ਇਨ੍ਹਾਂ ਧਰਨਿਆਂ ਵਿਚ ਜ਼ਰੂਰ ਸ਼ਾਮਲ ਹੁੰਦੇ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …