ਵਾਸ਼ਿੰਗਟਨ : ਜਿਹੜੇ ਭਾਰਤੀਆਂ ਕੋਲ ਐਡਵਾਂਸਡ ਡਿਗਰੀਆਂ ਹਨ, ਉਨ੍ਹਾਂ ਨੂੰ ਅਮਰੀਕਾ ਵਿਚ ਗ੍ਰੀਨ ਕਾਰਡ ਲਈ 150 ਸਾਲ ਤੋਂ ਵਧ ਸਮੇਂ ਲਈ ਉਡੀਕ ਕਰਨੀ ਪੈ ਸਕਦੀ ਹੈ। ਵਾਸ਼ਿੰਗਟਨ ਆਧਾਰਿਤ ਕੈਟੋ ਇੰਸਟੀਚਿਊਟ ਨੇ ਗ੍ਰੀਨ ਕਾਰਡ ਦੀ ਉਡੀਕ ਵਕਫ਼ੇ ਬਾਰੇ ਨਵੀਆਂ ਗਿਣਤੀਆਂ-ਮਿਣਤੀਆਂ ਕੀਤੀਆਂ ਹਨ। ਇਹ ਗਿਣਤੀ-ਮਿਣਤੀ 2017 ਵਿਚ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਗਿਣਤੀ ‘ਤੇ ਆਧਾਰਿਤ ਹੈ। ਮੌਜੂਦਾ ਸਾਲ ਵਿਚ 20 ਅਪਰੈਲ ਤਕ 632219 ਭਾਰਤੀ ਪਰਵਾਸੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਤੇ ਛੋਟੇ ਬੱਚੇ ਗ੍ਰੀਨ ਕਾਰਡ ਦੀ ਉਡੀਕ ਵਿਚ ਸਨ। ਰੁਜ਼ਗਾਰ ਆਧਾਰਿਤ ਈਬੀ-1 ਪਰਵਾਸੀਆਂ ਨੂੰ ਸਭ ਤੋਂ ਘੱਟ ਸਮੇਂ ਸਿਰਫ਼ ਛੇ ਸਾਲਾਂ ਲਈ ਗ੍ਰੀਨ ਕਾਰਡ ਦੀ ਉਡੀਕ ਕਰਨੀ ਪੈਂਦੀ ਹੈ। ਈਬੀ-1 ਵਰਗ ਵਿਚ 34824 ਭਾਰਤੀ ਅਰਜ਼ੀਕਾਰ ਹਨ। ਈਬੀ-2 ਵਰਕਰਾਂ ਦਾ ਸਭ ਤੋਂ ਜ਼ਿਆਦਾ ਬੈਕਲਾਗ ਹੈ ਅਤੇ ਕੈਟੇ ਇੰਸਟੀਚਿਊਟ ਮੁਤਾਬਕ ਵੀਜ਼ੇ ਜਾਰੀ ਕਰਨ ਦੀ ਮੌਜੂਦਾ ਦਰ ਨੂੰ ਦੇਖਦਿਆਂ ਉਨ੍ਹਾਂ ਨੂੰ ਗ੍ਰੀਨ ਕਾਰਡ ਲਈ 151 ਸਾਲਾਂ ਦੀ ਉਡੀਕ ਕਰਨੀ ਪੈ ਸਕਦੀ ਹੈ।
ਇੰਸਟੀਚਿਊਟ ਮੁਤਾਬਕ ਜੇਕਰ ਕਾਨੂੰਨ ਨਾ ਬਦਲਿਆ ਤਾਂ ਉਸ ਸਮੇਂ ਤਕ ਪਰਵਾਸੀਆਂ ਦੀ ਮੌਤ ਹੋ ਚੁੱਕੀ ਹੋਵੇਗੀ ਜਾਂ ਉਹ ਮੁਲਕ ਛੱਡ ਜਾਣਗੇ। ਈਬੀ-2 ਵਰਗ ਵਿਚ 216684 ਭਾਰਤੀ ਅਰਜ਼ੀਕਾਰ ਹਨ ਅਤੇ ਉਨ੍ਹਾਂ ਦੇ ਜੀਵਨ ਸਾਥੀ ਤੇ ਬੱਚਿਆਂ ਨੂੰ ਜੇਕਰ ਜੋੜ ਲਿਆ ਜਾਵੇ ਤਾਂ ਇਹ ਗਿਣਤੀ 433368 ਹੋ ਜਾਂਦੀ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …