ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਇਕ ਦਸਤਾਵੇਜ਼ ‘ਤੇ ਦਸਤਖ਼ਤ ਕਰ ਦਿੱਤੇ ਹਨ। ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫ਼ੈਸਲੇ ਦੀ ਦੁਨੀਆ ਭਰ ਵਿਚ ਆਲੋਚਨਾ ਕੀਤੀ ਗਈ ਸੀ। ਟਰੰਪ ਨੇ ਦਸਤਖ਼ਤ ਤੋਂ ਬਾਅਦ ਕਿਹਾ ਕਿ ਇਹ ਫੈਸਲਾ ਹੁਣ ਪਰਿਵਾਰਾਂ ਨੂੰ ਇਕ ਸਾਥ ਰੱਖਣ ਦੇ ਬਾਰੇ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਰਿਵਾਰਾਂ ਦੇ ਵਿਛੋੜੇ ਦਾ ਦ੍ਰਿਸ਼ ਚੰਗਾ ਨਹੀਂ ਲੱਗਦਾ। ਗੈਰ ਕਾਨੂੰਨੀ ਪਰਵਾਸ ਨੂੰ ਰੋਕਣ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ ਕਾਰਨ ਅਮਰੀਕਾ ਵਿਚ ਕਰੀਬ ਦੋ ਹਜ਼ਾਰ ਬੱਚੇ ਆਪਣੇ ਮਾਪਿਆਂ ਤੋਂ ਵਿੱਛੜ ਗਏ ਸਨ।
Home / ਹਫ਼ਤਾਵਾਰੀ ਫੇਰੀ / ਸਰਹੱਦ ‘ਤੇ ਪਰਿਵਾਰਾਂ ਦੇ ਵਿਛੜਣ ਉਤੇ ਰੋਕ ਲਗਾਉਣ ਵਾਲੇ ਦਸਤਾਵੇਜ਼ ‘ਤੇ ਟਰੰਪ ਨੇ ਕੀਤੇ ਦਸਤਖ਼ਤ
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …