-1 C
Toronto
Thursday, December 25, 2025
spot_img
Homeਭਾਰਤਰਾਹੁਲ ਬਣਨਗੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ?

ਰਾਹੁਲ ਬਣਨਗੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ?

Rahul copy copyਪ੍ਰਸ਼ਾਂਤ ਕਿਸ਼ੋਰ ਦਾ ਸੁਝਾਅ : ਜੇ ਰਾਹੁਲ ਨਹੀਂ ਮੰਨਦੇ ਤਾਂ ਪ੍ਰਿਯੰਕਾ ਨੂੰ ਅੱਗੇ ਲਿਆਓ
ਨਵੀਂ ਦਿੱਲੀ/ਬਿਊਰੋ ਨਿਊਜ਼
ਕੀ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਵਿਚੋਂ ਕੋਈ ਇਕ ਯੂਪੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਵੇਗਾ? ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਨੂੰ ਕਈ ਸੁਝਾਅ ਦਿਤੇ ਹਨ ਜਿਨ੍ਹਾਂ ਵਿਚੋਂ ਇਕ ਅਹਿਮ ਸੁਝਾਅ ਇਹ ਵੀ ਹੈ। ਯੂਪੀ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਜੇ ਉਸ ਦੇ ਸੁਝਾਅ ‘ਤੇ ਅਮਲ ਹੁੰਦਾ ਹੈ ਤਾਂ ਯਕੀਨਨ ਕਾਂਗਰਸ ਦੇ ‘ਚੰਗੇ ਦਿਨ’ ਮੁੜ ਆਉਣਗੇ।ઠ ਦੂਜੇ ਪਾਸੇ, ਕਾਂਗਰਸੀਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਤਾਂ ਪ੍ਰਧਾਨ ਮੰਤਰੀ ਬਣਨ ਦੇ ਯੋਗ ਹਨ, ਮੁੱਖ ਮੰਤਰੀ ਨਹੀਂ। ਰਾਹੁਲ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੂੰ ਯੂਪੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਮੈਨੂੰ ਕੀ ਪਤਾ, ਤੁਸੀਂ ਆਪ ਹੀ ਖ਼ਬਰਾਂ ਚਲਾਉਂਦੇ ਹੋ, ਤੁਸੀਂ ਹੀ ਜਾਣੋ।’ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਯੂਪੀ ਚੋਣਾਂ ਵਿਚ ਰਾਹੁਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਸਬੰਧੀ ਕਾਂਗਰਸ ਪਾਰਟੀ ਅੰਦਰ ਵਿਚਾਰਾਂ ਹੋ ਰਹੀਆਂ ਹਨ। ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਰਾਜ ਵਿਚ ਕਾਂਗਰਸ ਦੀ ਹਾਲਤ ਸੁਧਾਰਨ ਲਈ ਰਾਹੁਲ ਜਾਂ ਉਸ ਦੀ ਭੈਣ ਪ੍ਰਿਯੰਕਾ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ। ਅਜਿਹੀਆਂ ਖ਼ਬਰਾਂ ਵੀ ਹਨ ਕਿ ਜੇ ਰਾਹੁਲ ਅਤੇ ਪ੍ਰਿਯੰਕਾ ਦੋਵੇਂ ਹੀ ਇਹ ਤਜਵੀਜ਼ ਖ਼ਾਰਜ ਕਰ ਦਿੰਦੇ ਹਨ ਤਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਇਸ ਕੰਮ ਲਈ ਚੁਣਿਆ ਜਾ ਸਕਦਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਯੋਜਨਾ ਮੁਤਾਬਕ ਰਾਹੁਲ ਗਾਂਧੀ ਨੂੰ ਯੂਪੀ ਵਿਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇ। ਜੇ ਉਹ ਨਾ ਮੰਨਣ ਤਾਂ ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਆਂਦਾ ਜਾਵੇ। ਜੇ ਇਹ ਦੋਵੇਂ ਨਾ ਮੰਨਣ ਤਾਂ ਸ਼ੀਲਾ ਦੀਕਸ਼ਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਯੋਜਨਾ ਹੈ ਕਿ ਯੂਪੀ ਕਾਂਗਰਸ, ਪ੍ਰਦੇਸ਼ ਪ੍ਰਧਾਨ, ਵਿਧਾਇਕ ਦਲ ਦੇ ਨੇਤਾ ਬਦਲੇ ਜਾਣਗੇ। ਇਸ ਦੇ ਨਾਲ ਹੀ ਕਾਂਗਰਸ ਦੇ ਰਾਜ ਇੰਚਾਰਜ ਵੀ ਬਦਲੇ ਜਾਣਗੇ ਅਤੇ ਰਾਜ ਦੇ ਵੱਡੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਉਤਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਪਾਰਟੀ ਲਈ ਰਣਨੀਤੀ ਬਣਾਈ ਸੀ।
ਮੰਨਿਆ ਜਾਂਦਾ ਹੈ ਕਿ ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਸ਼ਾਨਦਾਰ ਜਿੱਤ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਅਹਿਮ ਰੋਲ ਨਿਭਾਇਆ। ਪੰਜਾਬ ਵਿਚ ਵੀ ਕਾਂਗਰਸ ਪਾਰਟੀ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਰਣਨੀਤੀ ਬਣਾਉਣ ਲਈ ਨਿਯੁਕਤ ਕੀਤਾ ਹੋਇਆ ਹੈ।  ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੀ ਚੋਣ ਰਣਨੀਤੀ ਬਣਾਈ ਸੀ।

RELATED ARTICLES
POPULAR POSTS