ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਕਾਂ ਦੇ 9,400 ਕਰੋੜ ਰੁਪਏ ਦੇ ਦੇਣਦਾਰ ਤੇ ਦੇਸ਼ ਤੋਂ ਭੱਜ ਕੇ ਬਰਤਾਨੀਆ ਵਿਚ ਰਹਿ ਰਹੇ ਨਾਮਵਰ ਸ਼ਰਾਬ ਵਪਾਰੀ ਵਿਜੈ ਮਾਲਿਆ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰਕਰ ਲਿਆ ਗਿਆ ਹੈ। ਬੀਤੇ ਦਿਨ ਹੀ ਸੰਸਦ ਦੇ ਉਪਰਲੇ ਹਾਊਸ ਦੀ ਸਦਾਚਾਰਕ ਕਮੇਟੀ ਨੇ ਉਸ ਦੀ ਰਾਜ ਸਭਾ ਮੈਂਬਰੀ ਖ਼ਤਮ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੂੰ ਲਿਖੇ ਪੱਤਰ ਵਿਚ ਮਾਲਿਆ ਨੇ ਲਿਖਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਸ ਦੇ ਨਾਂ ਤੇ ਰੁਤਬੇ ‘ਤੇ ਚਿੱਕੜ ਸੁੱਟਿਆ ਜਾਵੇ। ਉਸ ਨੇ ਅੱਗੇ ਲਿਖਿਆ ਹੈ ਕਿ ਮੌਜੂਦਾ ਸਮੇਂ ਵਿਚ ਵਾਪਰੇ ਘਟਨਾਕ੍ਰਮਾਂ ਤੋਂ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਤੇ ਨਿਆਂ ਨਹੀਂ ਮਿਲੇਗਾ। ਉਸ ਨੇ ਆਪਣੇ ਰਾਜ ਸਭਾ ਦੇ 2 ਕਾਰਜਕਾਲਾਂ ਦੌਰਾਨ ਰਾਜਸਭਾ ਦੇ ਚੇਅਰਮੈਨ ਤੇ ਆਪਣੇ ਸਾਥੀ ਸੰਸਦ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …