Breaking News
Home / ਪੰਜਾਬ / ਪੰਜਾਬ ਵਿਚ ਨਿੱਤ ਦਿਨ ਹੁੰਦੇ ਨੇ ਦੋ ਕਤਲ ਅਤੇ ਦੋ ਕਾਤਲਾਨਾ ਹਮਲੇ

ਪੰਜਾਬ ਵਿਚ ਨਿੱਤ ਦਿਨ ਹੁੰਦੇ ਨੇ ਦੋ ਕਤਲ ਅਤੇ ਦੋ ਕਾਤਲਾਨਾ ਹਮਲੇ

logo-2-1-300x105-3-300x105ਥਾਂ-ਥਾਂ ਗੈਂਗਵਾਰ, ਔਰਤਾਂ ਦੀ ਸੁਰੱਖਿਆ ਨੂੰ ਸਮਰਪਿਤ ਵਰ੍ਹੇ ਦੌਰਾਨ ਹੀ ਹੋ ਰਿਹਾ ਮਹਿਲਾਵਾਂ ਦਾ ਘਾਣ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਥਾਂ-ਥਾਂ ਗੈਂਗਵਾਰਾਂ ਦਾ ਦੌਰ ਚੱਲ ਰਿਹਾ ਹੈ। ਭਾਵੇਂ ਜਸਵਿੰਦਰ ਸਿੰਘ ਰੌਕੀ ਦੇ ਕਤਲ ਤੋਂ ਬਾਅਦ ਜੇਲ੍ਹਾਂ ਵਿੱਚ ਬੰਦ ਅਤੇ ਬਾਹਰ ਗੈਂਗਸਟਰ ਵੱਲੋਂ ਸ਼ਰੇਆਮ ਖੂਨੀ ਖੇਡ ਖੇਡਣ ਦੇ ਦਾਅਵੇ ਕਰਨ ਕਾਰਨ ਇਹ ਮਾਮਲਾ ਹੁਣ ਭਖਿਆ ਹੈ ਪਰ ਪੁਲਿਸ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਥਾਂ-ਥਾਂ ਛੋਟੇ-ਮੋਟੇ ਗੈਂਗਵਾਰਾਂ ਦੀਆਂ ਝਲਕਾਂ ਨਜ਼ਰ ਪੈ ਰਹੀਆਂ ਹਨ। ਪੰਜਾਬ ਪੁਲਿਸ ਹੈੱਡਕੁਆਰਟਰ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਰੋਜ਼ਾਨਾ ਦੋ ਕਤਲ ਅਤੇ ਹਰੇਕ ਦੋ ਦਿਨਾਂ ਦੌਰਾਨ ਪੰਜ ਕਾਤਲਾਨਾ ਹਮਲੇ ਹੋ ਰਹੇ ਹਨ। ਇਸ ਤੋਂ ਇਲਾਵਾ ਹਰੇਕ ਦੋ ਦਿਨਾਂ ਬਾਅਦ ਨੌਂ ਵਿਅਕਤੀਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਬਾਅਦ ਵਿੱਚ ਫਿਰੌਤੀਆਂ ਅਤੇ ਕਤਲ ਦਾ ਰੂਪ ਧਾਰਦੀਆਂ ਹਨ। ਇਸੇ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਸਾਲ 2016 ਦੇ ਵਰ੍ਹੇ ਨੂੰ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਪ੍ਰਤੀ ਸਮਰਪਿਤ ਕਰਨ ਦੇ ਕੀਤੇ ਐਲਾਨ ਦੇ ਬਾਵਜੂਦ ਨਾਮਧਾਰੀ ਸੰਸਥਾ ਦੀ ਮਾਤਾ ਚੰਦ ਕੌਰ ਦਾ ਸ਼ਰੇਆਮ ਕਤਲ ਹੋਣਾ ਅਤੇ ਨਿਰੰਤਰ ਮਹਿਲਾਵਾਂ ਨਾਲ ઠਬਲਾਤਕਾਰ, ਛੇੜਛਾੜ ਆਦਿ ਕਰਨ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਪੁਲਿਸ ਨੇ ਪਿਛਲੇ ਵਰ੍ਹੇ ਜਗਦੀਪ ਸਿੰਘ ਉਰਫ਼ ਜੱਗੂ ਦੀ ਅਗਵਾਈ ਵਾਲੇ ਇੱਕ ਖਤਰਨਾਕ ਗਰੋਹ ਸਮੇਤ 65 ਅਪਰਾਧੀ ਗਰੋਹਾਂ ਨੂੰ ਬੇਨਕਾਬ ਕੀਤਾ ਸੀ। ਉਨ੍ਹਾਂ ਕੋਲੋਂ 414 ਪਿਸਤੌਲਾਂ, 87 ਰਿਵਾਲਵਰ, 57 ਰਾਈਫਲਾਂ, 30 ਬੰਦੂਕਾਂ, 26 ਮੈਗਜ਼ੀਨ, 9 ਬੰਬ, ਦੋ ਡੈਟੋਨੇਟਰ, ਤਿੰਨ ਹੱਥ ਗੋਲੇ ਬਰਾਮਦ ਕੀਤੇ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਜਿਹੇ ਗਰੋਹਾਂ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਪਿਛਲੇ ਵਰ੍ਹੇ ਰਾਜ ਵਿੱਚ 693 ਕਤਲ ਹੋਏ ਹਨ, ਜਿਸ ਅਨੁਸਾਰ ਰੋਜ਼ਾਨਾ ਔਸਤਨ ਦੋ ਵਿਅਕਤੀਆਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਉਂਜ ਸਾਲ 2014 ਵਿੱਚ 767 ਕਤਲ ਹੋਏ ਸਨ। ਰਾਜ ਵਿੱਚ ਪਿਛਲੇ ਵਰ੍ਹੇ 871 ਵਿਅਕਤੀਆਂ ‘ਤੇ ਕਾਤਲਾਨਾ ਹਮਲੇ ਹੋਏ ਹਨ ਅਤੇ ਇੱਕ ਅੰਦਾਜ਼ੇ ਅਨੁਸਾਰ ਹਰੇਕ ਦੋ ਦਿਨਾਂ ਵਿੱਚ ਪੰਜ ਵਿਅਕਤੀਆਂ ਉਪਰ ਕਾਤਲਾਨਾ ਹਮਲੇ ਹੋ ਰਹੇ ਹਨ।ਇਸੇ ਤਰ੍ਹਾਂ ਪੰਜਾਬ ਵਿੱਚ ਬਲਾਤਕਾਰਾਂ ਦੇ ਮਾਮਲੇ ਵੱਡੇ ਪੱਧਰ ‘ਤੇ ਵੱਧ ਰਹੇ ਹਨ। ਪੁਲਿਸ ਦੇ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ 860 ਮਹਿਲਾਵਾਂ ਨਾਲ ਬਲਾਤਕਾਰ ਹੋਏ ਹਨ, ਜਿਸ ਅਨੁਸਾਰ ਹਰੇਕ ਦੋ ਦਿਨਾਂ ਵਿੱਚ ਪੰਜ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਦੱਸਣਯੋਗ ਹੈ ਕਿ ਸਾਲ 2014 ਵਿੱਚ ਇਸ ਤੋਂ ਵੱਧ 981 ਬਲਾਤਕਾਰਾਂ ਦੇ ਮਾਮਲੇ ਸਾਹਮਣੇ ਆਏ ਸਨ। ਰਾਜ ਵਿੱਚ ਅਗਵਾ ਕਰਨ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪਿਛਲੇ ਵਰ੍ਹੇ 1678 ਅਗਵਾ ਕਰਨ ਦੇ ਮਾਮਲੇ ਥਾਣਿਆਂ ਵਿੱਚ ਪੁੱਜੇ ਸਨ, ਜਿਸ ਅਨੁਸਾਰ ਹਰੇਕ ਦੋ ਦਿਨਾਂ ਅਗਵਾ ਕਰਨ ਨੌਂ ਘਟਨਾਵਾਂ ਵਾਪਰ ਰਹੀਆਂ ਹਨ। ਸਾਲ 2014 ਵਿੱਚ ਅਗਵਾ ਕਰਨ ਦੀਆਂ 1550 ਵਾਰਦਾਤਾਂ ਹੋਈਆਂ ਸਨ। ਪੰਜਾਬ ਵਿੱਚ ਸਟਰੀਟ ਕਰਾਈਮ ਨੇ ਵੀ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਖੋਹਾਂ ਦੀਆਂ 1246 ਵਾਰਦਾਤਾਂ ਹੋਈਆਂ ਸਨ ਅਤੇ ਇਸ ਤਰ੍ਹਾਂ ਹਰੇਕ ਦੋ ਦਿਨਾਂ ਵਿੱਚ ਸੱਤ ਵਿਅਕਤੀ ਝਪਟਮਾਰਾਂ ਦੇ ਸ਼ਿਕਾਰ ਬਣਦੇ ਹਨ। ਸਾਲ 2014 ਵਿਚ ਖੋਹਾਂ ਦੀਆਂ 1354 ਘਟਨਾਵਾਂ ਵਾਪਰੀਆਂ ਸਨ। ਪੰਜਾਬ ਵਿਚ ਚੋਰੀਆਂ ਅਤੇ ਸੰਨ੍ਹਾਂ ਲਾਉਣ ਦੀਆਂ ਘਟਨਾਵਾਂ ਵੀ ਨਿਰੰਤਰ ਵੱਧ ਰਹੀਆਂ ਹਨ। ਅੰਕੜਿਆਂ ਅਨੁਸਾਰ ਪੰਜਾਬ ਦੇ ਥਾਣਿਆਂ ਵਿੱਚ ਰੋਜ਼ਾਨਾ 11 ਚੋਰੀਆਂ ਦੀਆਂ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …