ਟੀਵੀ ਚੈਨਲ ‘ਤੇ ਬਹਿਸ ਦੌਰਾਨ ਹੋਈ ਮਾਰ ਕੁਟਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਅਕਾਲੀਨੇਤਾਅਤੇ ਮੁੱਖ ਸੰਸਦੀ ਸਕੱਤਰ ਐਨ ਕੇ ਸ਼ਰਮਾਅਤੇ ਕਾਂਗਰਸਨੇਤਾ ਗੁਰਿੰਦਰ ਸਿੰਘ ਬਾਲੀਵਿਚਕਾਰ ਇਕ ਟੀਵੀਚੈਨਲ’ਤੇ ਬਹਿਸਇੰਨੀਜ਼ਿਆਦਾ ਤਿੱਖੀ ਹੋ ਗਈ ਕਿ ਨੌਬਤ ਮਾਰ ਕੁਟਾਈ ਤੱਕ ਪਹੁੰਚ ਗਈ। ਬਾਲੀ ਨੇ ਸ਼ਰਮਾ’ਤੇ ਭ੍ਰਿਸ਼ਟਾਚਾਰ ਦੇ ਦੋਸ਼ਲਗਾਏ। ਗੁੱਸੇ ਵਿਚ ਆਏ ਐਨ ਕੇ ਸ਼ਰਮਾ ਨੇ ਗੁਰਿੰਦਰ ਸਿੰਘ ਬਾਲੀ ਦੇ ਜ਼ੋਰਦਾਰ ਮੁੱਕਾ ਮਾਰ ਦਿੱਤਾ ਤਾਂ ਬਾਲੀ ਕੁਰਸੀ ਤੋਂ ਹੇਠਾਂ ਡਿੱਗ ਗਏ। ਇਸ ਤੋਂ ਬਾਅਦਇਨ੍ਹਾਂ ਨੇ ਇਕ-ਦੂਜੇ ਨੂੰ ਗਾਲਾਂ ਵੀ ਕੱਢੀਆਂ ਅਤੇ ਦੋਵੇਂ ਇਕ-ਦੂਜੇ ਦੇ ਕੁਰਸੀਆਂ ਮਾਰਨਲਈਤਿਆਰ ਹੋ ਗਏ। ਸਟੂਡੀਓਵਿਚਬੈਠੇ ਹੋਰਮਹਿਮਾਨਾਂ ਨੇ ਦੋਵਾਂ ਨੂੰ ਰੋਕਿਆਅਤੇ ਪ੍ਰੋਗਰਾਮ ਨੂੰ ਅੱਗੇ ਵਧਾਇਆ। ਕਾਂਗਰਸ ਦੁਆਰਾ ਲੈਂਡ ਗ੍ਰੈਬਿੰਗ ਦੇ ਮਾਮਲੇ ਦੀਦੋਸ਼ੀਆਸ਼ਾ ਕੁਮਾਰੀ ਨੂੰ ਪੰਜਾਬਦਾਇੰਚਾਰਜ ਲਗਾਉਣ ਨੂੰ ਲੈ ਕੇ ਇਕ ਟੀਵੀਚੈਨਲ ਨੇ ਡਿਬੇਟ ਰੱਖੀ ਸੀ। ਇਸ ਵਿਚ ਗੁਰਿੰਦਰ ਸਿੰਘ ਬਾਲੀ, ਐਨ ਕੇ ਸ਼ਰਮਾ, ਭਾਰਤੀਜਨਤਾਪਾਰਟੀਦੇ ਵਿਨੀਤਜੋਸ਼ੀ ਮੌਜੂਦ ਸਨ।ਬਾਲੀਅਤੇ ਸ਼ਰਮਾ ਨੇ ਇਕ ਦੂਸਰੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਦੋਵੇਂ ਗੁੱਸੇ ਵਿਚ ਆ ਗਏ ਅਤੇ ਹੱਥੋਪਾਈ ਲਈਤਿਆਰ ਹੋ ਗਏ। ਸ਼ਰਮਾ ਨੇ ਕੁਰਸੀ ਤੋਂ ਉਠ ਕੇ ਬਾਲੀ ਦੇ ਮੂੰਹ’ਤੇ ਜ਼ੋਰ ਨਾਲ ਮੁੱਕਾ ਮਾਰ ਦਿੱਤਾ। ਬਾਲੀ ਕੁਰਸੀ ਤੋਂ ਹੇਠਾਂ ਡਿੱਗ ਪਏ। ਉਠਣ ਤੋਂ ਬਾਅਦਬਾਲੀ ਨੇ ਐਨ ਕੇ ਸ਼ਰਮਾ ਦੇ ਲੱਤ ਮਾਰਨਦੀਕੋਸ਼ਿਸ਼ਕੀਤੀ। ਰੌਲਾ ਸੁਣ ਕੇ ਸਟੂਡੀਓ ਦੇ ਬਾਹਰਬੈਠੇ ਸਕਿਉਰਿਟੀ ਗਾਰਡਵੀਅੰਦਰ ਆ ਗਏ ਅਤੇ ਦੋਵੇਂ ਨੇਤਾਵਾਂ ਨੂੰ ਝਗੜਾਕਰਨ ਤੋਂ ਰੋਕਿਆ।
ਸ਼ਰਮਾਵਰਗੇ ਅਪਰਾਧੀਹੋਣਗੇ ਸਲਾਖਾਂ ਪਿੱਛੇ : ਅਮਰਿੰਦਰ : ਐਨ ਕੇ ਸ਼ਰਮਾ ਦੇ ਇਸ ਵਿਵਹਾਰ ਦੇ ਖਿਲਾਫਪੰਜਾਬ ਕਾਂਗਰਸ ਦੇ ਪ੍ਰਧਾਨਕੈਪਟਨਅਮਰਿੰਦਰ ਸਿੰਘ ਨੇ ਸਖਤਸ਼ਬਦਾਂ ਵਿਚਚਿਤਾਵਨੀ ਦਿੱਤੀ ਹੈ।ਕੈਪਟਨ ਨੇ ਕਿਹਾ ਕਿ ਅਕਾਲੀਸਰਕਾਰਦਾਸਮਾਂ ਸਿਰਫ ਛੇ ਮਹੀਨੇ ਹੋਰਰਹਿ ਗਿਆ ਹੈ। ਕਾਂਗਰਸ ਸੱਤਾ ਵਿਚ ਆਉਂਦਿਆਂ ਸਾਰਐਨ ਕੇ ਸ਼ਰਮਾਵਰਗੇ ਅਪਰਾਧੀਆਂ ਨੂੰ ਜੇਲ੍ਹ ਭੇਜੇਗੀ। ਉਹਨਾਂ ਸ਼ਰਮਾਖਿਲਾਫ ਕੇਸ ਦਰਜਕਰਨਦੀ ਮੰਗ ਵੀਕੀਤੀਹੈ।
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …