ਐਮਟੀਸੀਆਰ ‘ਚ ਦਾਖ਼ਲ ਹੋਣ ਵਾਲਾ 35ਵਾਂ ਮੁਲਕ ਬਣਿਆ
ਨਵੀਂ ਦਿੱਲੀ : ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ (ਐਮਟੀਸੀਆਰ) ਵਿਚ 35ਵੇਂ ਮੈਂਬਰ ਵਜੋਂ ਸ਼ਾਮਲ ਹੋ ਗਿਆ ਹੈ। ਭਾਰਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਵੱਕਾਰੀ ਸੰਸਥਾ ਵਿਚ ਸ਼ਾਮਲ ਹੋਣ ਨਾਲ ਆਲਮੀ ਪੱਧਰ ‘ਤੇ ਉਹ ਅਪਸਾਰ ਨੇਮਾਂ ਦਾ ਪ੍ਰਚਾਰ ਕਰੇਗਾ।ઠਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਐਮਟੀਸੀਆਰ ਵਿਚ ਦਾਖ਼ਲੇ ਦੇ ਦਸਤਾਵੇਜ਼ਾਂ ‘ਤੇ ਇਥੇ ਦਸਤਖ਼ਤ ਕੀਤੇ। ਇਸ ਮੌਕੇ ਫਰਾਂਸ ਦੇ ਸਫ਼ੀਰ-ਨਾਮਜ਼ਦ ਅਲੈਗਜ਼ੈਂਡਰ ਜ਼ੀਗਲੇਰ, ਨੀਦਰਲੈਂਡਜ਼ ਦੇ ਸਫ਼ੀਰ ਅਲਫੋਂਸਸ ਸਟੋਲਿੰਗਾ ਅਤੇ ਲਕਜ਼ਮਬਰਗ ਦੇ ਇੰਚਾਰਜ ਲੌਰੀ ਹੁਬਰਟੀ ਵੀ ਹਾਜ਼ਰ ਸਨ।ઠਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ”ਭਾਰਤ ਸੋਮਵਾਰ ਸਵੇਰੇ ਐਮਟੀਸੀਆਰ ਵਿਚ ਸ਼ਾਮਲ ਹੋ ਗਿਆ ਹੈ। ਭਾਰਤ ਦੇ 35ਵੇਂ ਮੈਂਬਰ ਵਜੋਂ ਪ੍ਰਬੰਧ ਵਿਚ ਸ਼ਾਮਲ ਹੋਣ ਨਾਲ ਕੌਮਾਂਤਰੀ ਪੱਧਰ ‘ਤੇ ਅਪਸਾਰ ਦੇ ਉਦੇਸ਼ਾਂ ਵਿਚ ਦੁਵੱਲਾ ਸਹਿਯੋਗ ਲਾਹੇਵੰਦ ਹੋਏਗਾ।” ਬਿਆਨ ਵਿਚ ਭਾਰਤ ਨੇ ਮੈਂਬਰਸ਼ਿਪ ਲਈ ਹਮਾਇਤ ਦੇਣ ‘ਤੇ ਐਮਟੀਸੀਆਰ ਦੇ 34 ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਨੀਦਰਲੈਂਡਜ਼ ਦੇ ਸਫ਼ੀਰ ਪੀਟਰ ਡੀ ਕਲੈਰਕ ਅਤੇ ਲਕਜ਼ਮਬਰਗ ਦੇ ਰੌਬਰਟ ਸਟੀਨਮੈੱਟਜ਼ ਦਾ ਵੀ ਉਚੇਚੇ ਤੌਰ ‘ਤੇ ਸ਼ੁਕਰੀਆ ਅਦਾ ਕੀਤਾ ਗਿਆ ਹੈ।ઠਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੈਰਿਸ ਵਿਚ ਐਮਟੀਸੀਆਰ ਸਥਿਤ ਦਫ਼ਤਰ ਨੇ ਭਾਰਤ ਦੇ ਸੰਸਥਾ ‘ਚ ਦਾਖ਼ਲੇ ਦੀ ਜਾਣਕਾਰੀ ਨਵੀਂ ਦਿੱਲੀ ਵਿਚ ਫਰਾਂਸ, ਨੀਦਰਲੈਂਡਜ਼ ਅਤੇ ਲਕਜ਼ਮਬਰਗ ਦੇ ਸਫ਼ਾਰਤਖਾਨਿਆਂ ਰਾਹੀਂ ਦਿੱਤੀ।ઠਭਾਰਤ ਦਾ ਐਮਟੀਸੀਆਰ ਵਿਚ ਦਾਖ਼ਲਾ ਉਸ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਉਸ ਦੀ ਐਨਐਸਜੀ ਵਿਚ ਮੈਂਬਰਸ਼ਿਪ ‘ਚ ਚੀਨ ਅਤੇ ਕੁਝ ਹੋਰ ਮੁਲਕਾਂ ਨੇ ਅੜਿੱਕਾ ਪਾ ਦਿੱਤਾ ਸੀ। ਦਿਲਚਸਪ ਗੱਲ ਇਹ ਹੈ ਕਿ ਚੀਨ ਐਮਟੀਸੀਆਰ ਦਾ ਮੈਂਬਰ ਨਹੀਂ ਹੈ। ਅਮਰੀਕਾ ਨਾਲ ਸਿਵਲ ਪਰਮਾਣੂ ਸਮਝੌਤਾ ਹੋਣ ਕਰ ਕੇ ਭਾਰਤ ਐਨਐਸਜੀ, ਐਮਟੀਸੀਆਰ, ਆਸਟਰੇਲੀਆ ਗਰੁੱਪ ਤੇ ਵਾਜ਼ੇਨਾਰ ਅਰੇਂਜਮੈਂਟ ‘ਚ ਦਾਖ਼ਲ ਹੋਣ ਦੇ ਯਤਨ ਕਰ ਰਿਹਾ ਸੀ ਜਿਨ੍ਹਾਂ ਰਾਹੀਂ ਰਵਾਇਤੀ, ਪਰਮਾਣੂ, ਜੈਵਿਕ ਤੇ ਰਸਾਇਣਕ ਹਥਿਆਰਾਂ ਤੇ ਤਕਨਾਲੋਜੀਆਂ ਨੂੰ ਨਿਯਮਤ ਕੀਤਾ ਜਾਂਦਾ ਹੈ। ઠਐਮਟੀਸੀਆਰ ਦਾ ਮੈਂਬਰ ਬਣਨ ਤੋਂ ਬਾਅਦ ਹੁਣ ਭਾਰਤ ਉੱਚ ਪੱਧਰੀ ਮਿਜ਼ਾਈਲ ਤਕਨਾਲੋਜੀ ਖ਼ਰੀਦਣ ਦੇ ਯੋਗ ਹੋ ਜਾਏਗਾ ਅਤੇ ਰੂਸ ਨਾਲ ਸਾਂਝੇ ਪ੍ਰਾਜੈਕਟ ਉਤਸ਼ਾਹਤ ਕੀਤੇ ਜਾਣਗੇ। ਐਮਟੀਸੀਆਰ ਦਾ ਮੁੱਖ ਮੰਤਵ ਮਿਜ਼ਾਈਲਾਂ ਦੇ ਪਸਾਰ, ਮੁਕੰਮਲ ਰਾਕਟ ਪ੍ਰਣਾਲੀ, ਮਾਨਵ ਰਹਿਤ ਜਹਾਜ਼ (ਯੂਏਵੀ) ਤੇ 300 ਕਿਲੋਮੀਟਰ ਤੱਕ 500 ਕਿਲੋਗ੍ਰਾਮ ਬਾਰੂਦ ਲੈ ਕੇ ਜਾਣ ਦੀ ਸਮਰੱਥਾ ਵਾਲੀ ਪ੍ਰਣਾਲੀ ਆਦਿ ‘ਤੇ ਰੋਕ ਲਾਉਣਾ ਹੈ।
ਮੋਦੀ ਨੂੰ ਐਨਐਸਜੀ ‘ਚ ਦਾਖ਼ਲੇ ਦਾ ਭਰੋਸਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਜਤਾਈ ਹੈ ਕਿ ਭਾਰਤ ਐਨਐਸਜੀ ਦੀ ਮੈਂਬਰਸ਼ਿਪ ਹਾਸਲ ਕਰ ਲਏਗਾ ਅਤੇ ਇਸ ‘ਤੇ ਅਮਲ ਸਕਾਰਾਤਮਕ ਢੰਗ ਨਾਲ ਆਰੰਭ ਹੋ ਗਿਆ ਹੈ। ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਚੀਨ ਨਾਲ ਕਈ ਮੁਹਾਜ਼ਾਂ ‘ਤੇ ਦਿੱਕਤਾਂ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਰਾਹੀਂ ਇਨ੍ਹਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੇਂਦਰ ਵੱਲੋਂ ਕਸ਼ਮੀਰ ਦੀ ਸੁਰੱਖਿਆ ਦਾ ਜਾਇਜ਼ਾ
ਸੁਰੱਖਿਆ ਬਲਾਂ ਨੂੰ ਚੌਕਸੀ ਵਧਾਉਣ ਦੇ ਹੁਕਮ
ਨਵੀਂ ਦਿੱਲੀ : ਪੁਲਵਾਮਾ ਵਿੱਚ ਸੀਆਰਪੀਐਫ ਦੀ ਕਾਫ਼ਲੇ ਉਪਰ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਮੌਜੂਦਾ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਤੇ ਸੁਰੱਖਿਆ ਬਲਾਂ ਨੂੰ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਕਰੀਬ ਇਕ ਘੰਟੇ ਦੀ ਬੈਠਕ ਦੌਰਾਨ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੇ ਅੰਦਰੂਨੀ ਤੇ ਦੇਸ਼ ਦੇ ਬਾਕੀ ਹਿੱਸੇ ਦੇ ਸੁਰੱਖਿਆ ਹਾਲਾਤ ਅਤੇ ਸ਼ਾਂਤੀ ਯਕੀਨੀ ਬਣਾਉਣ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ, ਖ਼ੁਫ਼ੀਆ ਏਜੰਸੀਆਂ ਦੇ ਮੁੱਖੀ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਵਿੱਚ ਸਰਹੱਦ ਪਾਰ ਘੁਸਪੈਠ ਸਣੇ ਸੁਰੱਖਿਆ ਸਬੰਧੀ ਸੂਚਨਾਵਾਂ ਤੇ ਚੁੱਕੇ ਗਏ ਕਦਮਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਮਜ਼ਬੂਤ ਕਰਨ ਦੇ ਹੁਕਮ ਦਿੱਤੇ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …