16 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਵਿਸਾਖੀ ਨਗਰ ਕੀਰਤਨ 'ਚ ਆਇਆ ਸੰਗਤਾਂ ਦਾ ਸੈਲਾਬ

ਵਿਸਾਖੀ ਨਗਰ ਕੀਰਤਨ ‘ਚ ਆਇਆ ਸੰਗਤਾਂ ਦਾ ਸੈਲਾਬ

ਸਰਕਾਰੀ ਅੰਕੜਿਆਂ ਮੁਤਾਬਕ ਨਗਰ ਕੀਰਤਨ ‘ਚ ਸਾਢੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਹੋਏ ਸ਼ਾਮਲ
ਸਰੀ/ਬਿਊਰੋ ਨਿਊਜ਼ : ਸਰੀ ਵਿਚ ਵਿਸਾਖੀ ਨੂੰ ਸਮਰਪਿਤ 26ਵਾਂ ਨਗਰ ਕੀਰਤਨ ਸਜਾਇਆ ਗਿਆ।
ਸਰਕਾਰੀ ਅੰਕੜਿਆਂ ਅਨੁਸਾਰ ਨਗਰ ਕੀਰਤਨ ਵਿਚ ਸਾਢੇ ਪੰਜ ਲੱਖ ਤੋਂ ਵੱਧ ਵਿਅਕਤੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਹੁਗਿਣਤੀ ਸਿੱਖਾਂ ਤੋਂ ਇਲਾਵਾ ਹੋਰ ਭਾਈਚਾਰਿਆਂ ਦੇ ਲੋਕ ਵੀ ਸਨ।
ਬਹੁਤ ਸੁੰਦਰ ਤੇ ਮਨਮੋਹਕ ਢੰਗ ਨਾਲ ਸਜਾਏ ਗਏ ਵਾਹਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 11 ਕੁ ਵਜੇ ਸਰੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਆਪਣੇ ਨਿਰਧਾਰਤ ਰੂਟ ‘ਤੇ ਚਲਦੇ ਹੋਏ ਕਈ ਘੰਟਿਆਂ ਬਾਅਦ ਉੱਥੇ ਹੀ ਜਾ ਕੇ ਸੰਪੰਨ ਹੋਇਆ। ਰਵਾਇਤੀ ਸ਼ੁਰੂਆਤ ਮੌਕੇ ਫੌਜੀ ਦਸਤੇ ਨੇ ਸਲਾਮੀ ਦਿੰਦੇ ਹੋਏ ਬੈਂਡ ਦੀਆਂ ਸਵਾਗਤੀ ਧੁਨਾਂ ਨਾਲ ਸ਼ਾਮਲ ਸੰਗਤ ਦਾ ਮਨ ਮੋਹਿਆ।
ਨਗਰ ਕੀਰਤਨ ਦੇ ਸਾਰੇ ਰਸਤਿਆਂ ਨੂੰ ਆਮ ਆਵਾਜਾਈ ਲਈ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਨਗਰ ਕੀਰਤਨ ਦੇ ਰਸਤੇ ਵਿਚ ਸੰਗਤਾਂ ਵੱਲੋਂ ਸ਼ਰਧਾਲੂਆਂ ਵਲੋਂ ਖਾਣ ਪੀਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਸਵਾਦਲੇ ਲੰਗਰ ਵਰਤਾਏ ਗਏ।
ਸਾਰਾ ਸ਼ਹਿਰ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਮਹਿਸੂਸ ਹੁੰਦਾ ਰਿਹਾ। ਬਹੁਤੇ ਲੋਕਾਂ ਨੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾਈਆਂ ਅਤੇ ਬੀਬੀਆਂ ਨੇ ਉਸੇ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ਼ ਜੰਗ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਪੈਦਾ ਹੋਈ ਖਟਾਸ ਅਤੇ ਸਰਹੱਦੀ ਸਖ਼ਤੀ ਦੇ ਬਾਵਜੂਦ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਲੋਕ ਨਗਰ ਕੀਰਤਨ ਵਿਚ ਸ਼ਾਮਲ ਹੋਏ।

 

RELATED ARTICLES
POPULAR POSTS