14.1 C
Toronto
Wednesday, October 14, 2026
spot_img
Homeਹਫ਼ਤਾਵਾਰੀ ਫੇਰੀਦੋ ਬੰਦੀ ਸਿੰਘਾਂ ਨੂੰ ਮਿਲੀ ਪੈਰੋਲ

ਦੋ ਬੰਦੀ ਸਿੰਘਾਂ ਨੂੰ ਮਿਲੀ ਪੈਰੋਲ

ਦੋ ਬੰਦੀ ਸਿੰਘਾਂ ਨੂੰ ਮਿਲੀ ਪੈਰੋਲਚੰਡੀਗੜ੍ਹ/ਬਿਊਰੋ ਨਿਊਜ਼ : ਦੋ ਬੰਦੀ ਸਿੰਘਾਂ ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਖੈੜਾ ਨੂੰ ਪੈਰੋਲ ਮਿਲ ਗਈ ਹੈ। ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਨਜ਼ਰਬੰਦ ਗੁਰਮੀਤ ਸਿੰਘ ਨੂੰ 28 ਦਿਨਾਂ ਦੀ ਪੈਰੋਲ ਮਿਲੀ ਹੈ।
ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਗੁਰਮੀਤ ਸਿੰਘ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ਵਿਖੇ ਨਤਮਸਤਕ ਵੀ ਹੋਏ। ਇਸੇ ਦੌਰਾਨ ਬੰਦੀ ਸਿੰਘਾਂ ਦੀ ਸੂਚੀ ਵਿਚ ਸ਼ਾਮਲ ਗੁਰਦੀਪ ਸਿੰਘ ਖੈੜਾ ਨੂੰ ਵੀ ਅੰਮ੍ਰਿਤਸਰ ਜੇਲ੍ਹ ਤੋਂ 7 ਹਫਤਿਆਂ ਵਾਸਤੇ ਪੈਰੋਲ ਛੁੱਟੀ ਮਿਲੀ ਹੈ। ਦਿੱਲੀ ‘ਚ ਸਜ਼ਾ ਪੂਰੀ ਹੋਣ ਮਗਰੋਂ ਕਰਨਾਟਕ ਸਰਕਾਰ ਨੇ ਗੁਰਦੀਪ ਸਿੰਘ ਨੂੰ ਆਪਣੇ ਸੂਬੇ ‘ਚ ਤਬਦੀਲ ਕਰ ਲਿਆ ਸੀ। 2015 ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਮੁਹਾਲੀ ਵਿਖੇ ਇੱਕ ਪੱਕਾ ਮੋਰਚਾ ਵੀ ਲਾਇਆ ਗਿਆ ਹੈ।

 

RELATED ARTICLES
POPULAR POSTS