ਵਿਜੀਟਰ ਬੁੱਕ ਵਿਚ ਲਿਖਿਆ ਇਹ ਸ਼ਾਂਤੀ ਦੀ ਜਗ੍ਹਾ
ਲੰਘੇ ਕੱਲ੍ਹ ਦੇਖਿਆ ਸੀ ਤਾਜ ਮਹਿਲ
ਅਹਿਮਦਾਬਾਦ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਭਾਰਤ ਫੇਰੀ ਦੌਰਾਨ ਅੱਜ ਅਹਿਮਦਾਬਾਦ ਪਹੁੰਚੇ ਹਨ। ਟਰੂਡੋ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਾਬਰਮਤੀ ਆਸ਼ਰਮ ਵੀ ਗਏ। ਉਥੇ ਉਨ੍ਹਾਂ ਚਰਖਾ ਵੀ ਚਲਾਇਆ। ਆਸ਼ਰਮ ਵਿਚ ਪੂਰਾ ਟਰੂਡੋ ਪਰਿਵਾਰ ਭਾਰਤੀ ਪਹਿਰਾਵੇ ਵਿਚ ਨਜ਼ਰ ਆਇਆ। ਇਸ ਤੋਂ ਬਾਅਦ ਟਰੂਡੋ ਅਕਸ਼ਰਥਾਮ ਮੰਦਰ ਵੀ ਗਏ। ਟਰੂਡੋ ਨੇ ਸਾਬਰਮਤੀ ਆਸ਼ਰਮ ਦੀ ਵਿਜੀਟਰ ਬੁੱਕ ਵਿਚ ਲਿਖਿਆ ਕਿ ਇਹ ਬਹੁਤ ਸੁੰਦਰ ਅਤੇ ਸ਼ਾਂਤਮਈ ਸਥਾਨ ਹੈ।
ਚੇਤੇ ਰਹੇ ਕਿ ਲੰਘੇ ਕੱਲ੍ਹ ਐਤਵਾਰ ਨੂੰ ਟਰੂਡੋ ਪਰਿਵਾਰ ਆਗਰਾ ਵਿਖੇ ਤਾਜ ਮਹੱਲ ਦੇਖਣ ਵੀ ਗਿਆ ਸੀ ਅਤੇ ਉਹ ਆਪਣੀ ਇਸ ਫੇਰੀ ਦੌਰਾਨ ਮੁੰਬਈ ਵੀ ਜਾਣਗੇ। 23 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਟਰੂਡੋ ਦੀ ਮੁਲਾਕਾਤ ਹੋਣੀ ਹੈ, ਜਿਹੜੀ ਦੋਵਾਂ ਦੇਸ਼ਾਂ ਲਈ ਅਹਿਮ ਮੰਨੀ ਜਾ ਰਹੀ ਹੈ। ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਭਾਰਤ ਫੇਰੀ ‘ਤੇ ਆਏ ਹੋਏ ਹਨ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …