Breaking News
Home / ਭਾਰਤ / ਮਨਪ੍ਰੀਤ ਤੇ ਨੀਰਜ ਚੋਪੜਾ ਸਣੇ 12 ਖਿਡਾਰੀਆਂ ਨੂੰ ਖੇਲ ਰਤਨ

ਮਨਪ੍ਰੀਤ ਤੇ ਨੀਰਜ ਚੋਪੜਾ ਸਣੇ 12 ਖਿਡਾਰੀਆਂ ਨੂੰ ਖੇਲ ਰਤਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 35 ਖਿਡਾਰੀ ਅਰਜੁਨ ਪੁਰਸਕਾਰ ਤੇ 10 ਕੋਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਟੋਕੀਓ ਉਲੰਪਿਕਸ ‘ਚ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਤੇ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਸਮੇਤ 12 ਖਿਡਾਰੀਆਂ ਨੂੰ ਸਰਵਉੱਚ ਖੇਡ ਸਨਮਾਨ ‘ਮੇਜਰ ਧਿਆਨ ਚੰਦ ਖੇਲ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਇਸੇ ਤਰ੍ਹਾਂ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਤੇ 10 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਵਾਰ ਦੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦਿੱਤੀ ਗਈ।
ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਮਨਪ੍ਰੀਤ ਸਿੰਘ (ਹਾਕੀ), ਨੀਰਜ ਚੋਪੜਾ (ਅਥਲੈਟਿਕਸ), ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ), ਪੀਆਰ ਸ੍ਰੀਜੇਸ਼ (ਹਾਕੀ), ਅਵਨੀ ਲੇਖਾਰਾ (ਪੈਰਾ ਨਿਸ਼ਾਨੇਬਾਜ਼ੀ), ਸੁਮਿਤ ਅੰਟਿਲ (ਪੈਰਾ ਅਥਲੈਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਾਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਨਿਸ਼ਾਨੇਬਾਜ਼ੀ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁਟਬਾਲ) ਨੂੰ ਦਿੱਤਾ ਗਿਆ।
ਇਸੇ ਤਰ੍ਹਾਂ ਅਰਪਿੰਦਰ ਸਿੰਘ (ਅਥਲੈਟਿਕਸ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਸ਼ਿਖਰ ਧਵਨ (ਕ੍ਰਿਕਟ), ਭਵਾਨੀ ਦੇਵੀ (ਤਲਵਾਰਬਾਜ਼ੀ), ਮੋਨਿਕਾ (ਹਾਕੀ), ਵੰਦਨਾ ਕਟਾਰੀਆ (ਹਾਕੀ), ਸੰਦੀਪ ਨਰਵਾਲ (ਕਬੱਡੀ), ਦੀਪਕ ਪੂਨੀਆ (ਕੁਸ਼ਤੀ), ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਸੁਰਿੰਦਰ ਕੁਮਾਰ, ਬਿਰੇਂਦਰ ਲਾਕੜਾ, ਸੁਮਿਤ, ਗੁਰਜੰਟ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਸਿਮਰਨਜੀਤ ਸਿੰਘ (ਸਾਰੇ ਹਾਕੀ) ਸਮੇਤ 35 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …