ਕਿਹਾ, 1962 ਅਤੇ ਹੁਣ ਦੇ ਹਾਲਾਤ ਵਿਚ ਬਹੁਤ ਅੰਤਰ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਨੇ ਭਾਰਤੀ ਸੈਨਾ ਨੂੰ ਜੋ ਨਸੀਹਤ ਦਿੱਤੀ ਸੀ, ਉਸ ‘ਤੇ ਰੱਖਿਆ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ। ਅਰੁਣ ਜੇਤਲੀ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਸਾਲ 1962 ਦੇ ਹਾਲਾਤ ਅਤੇ ਹੁਣ ਦੇ ਹਾਲਾਤ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਸਿੱਕਮ ਵਿਚ ਸੜਕ ਨਿਰਮਾਣ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੀ ਖਿੱਚੋਤਾਣ ਵਿਚਕਾਰ ਅਰੁਣ ਜੇਤਲੀ ਨੇ ਚੀਨ ਨੂੰ ਕਰਾਰਾ ਜਵਾਬ ਦਿੱਤਾ ਹੈ। ਜੇਤਲੀ ਦਾ ਬਿਆਨ ਉਸ ਸਮੇਂ ਆਇਆ ਹੈ ਜਦ ਚੀਨ ਨੇ ਭਾਰਤੀ ਸੈਨਾ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਨਸੀਹਤ ਦਿੱਤੀ ਸੀ। ਚੀਨੀ ਸੈਨਾ ਦੁਆਰਾ ਭਾਰਤੀ ਬੰਕਰਾਂ ਨੂੰ ਤਬਾਹ ਕਰਨ ਅਤੇ ਹੋਈ ਹੱਥੋਪਾਈ ਤੋਂ ਬਾਅਦ ਭਾਰਤੀ ਫੌਜ ਮੁਖੀ ਬਿਪਨ ਰਾਵਤ ਨੇ ਸਿੱਕਮ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …