ਨਵੇਂ ਬਣਾਏ ਸਿਆਸੀ ਸਲਾਹਕਾਰ ਅਜੇ ਤੱਕ ਨਹੀਂ ਬੈਠਦੇ ਦਫਤਰ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦਾ ਕਾਰਜਕਾਲ ਹਾਲੇ ਵੀ ਸ਼ੁਰੂ ਨਹੀਂ ਹੋਇਆ। ਇਨ੍ਹਾਂ ਰਾਜਨੀਤਕ ਸਲਾਹਕਾਰਾਂ ਦੀ ਦਫਤਰ ਉਡੀਕ ਕਰ ਰਹੇ ਹਨ। ਲੰਘੇ ਸਤੰਬਰ ਮਹੀਨੇ ਛੇ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਬਣਾਏ ਗਏ ਸਨ ਅਤੇ ਇਨ੍ਹਾਂ ਨੂੰ ਕੈਬਨਿਟ ਰੈਂਕ ਨਾਲ ਨਿਵਾਜਿਆ ਗਿਆ ਸੀ। ਰਾਜਨੀਤਕ ਸਲਾਹਕਾਰਾਂ ਨੂੰ ਸਕੱਤਰੇਤ ਵਿੱਚ ਦਫ਼ਤਰ ਤਾਂ ਦੇ ਦਿੱਤੇ ਗਏ ਪਰ ਅਜੇ ਤੱਕ ਉਹ ਦਫਤਰ ਸੰਭਾਲਣ ਨਹੀਂ ਪਹੁੰਚੇ। ਖਾਲੀ ਦਫਤਰ ਰਾਜਨੀਤਕ ਸਲਾਹਕਾਰਾਂ ਨੂੰ ਉਡੀਕ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰਾਜਨੀਤਕ ਸਲਾਹਾਂ ਦੀ ਉਡੀਕ ਹੈ। ਸਿਆਸੀ ਸਲਾਹਕਾਰਾਂ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਕੁਲਜੀਤ ਸਿੰਘ ਨਾਗਰਾ, ਤਰਸੇਮ ਸਿੰਘ ਡੀਸੀ ਤੇ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਵਿੱਚ ਜਦੋਂ ਮੀਡੀਆ ਦੀ ਟੀਮ ਗਈ ਤਾਂ ਉੱਥੇ ਨਾ ਹੀ ਕੋਈ ਸਲਾਹਕਾਰ ਮਿਲਿਆ ਤੇ ਨਾ ਹੀ ਉਨ੍ਹਾਂ ਦਾ ਕੋਈ ਸਟਾਫ। ਧਿਆਨ ਰਹੇ ਕਿ ਇਨ੍ਹਾਂ ਸਲਾਹਕਾਰਾਂ ‘ਤੇ ਵੱਡੀ ਜ਼ਿੰਮੇਵਾਰੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੇੜਿਓਂ ਅਫਸਰਸ਼ਾਹੀ ਦਾ ਘੇਰਾ ਤੋੜਨਗੇ ਤਾਂ ਕਿ ਮੁੱਖ ਮੰਤਰੀ ਤੱਕ ਲੋਕਾਂ ਦੀਆਂ ਸਮੱਸਿਆਵਾਂ ਸਿੱਧੀਆਂ ਪਹੁੰਚ ਸਕਣ ਪਰ ਇਨ੍ਹਾਂ ਸਲਾਹਕਾਰਾਂ ਨੇ ਦਫ਼ਤਰਾਂ ਵਿੱਚ ਬੈਠਣਾ ਹੀ ਸ਼ੁਰੂ ਨਹੀਂ ਕੀਤਾ ਸਲਾਹਾਂ ਦੇਣਾ ਹਾਲੇ ਦੂਰ ਦੀ ਗੱਲ਼ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …