ਮੀਡੀਆ ਨੂੰ ਇਸ ਸਬੰਧੀ ਖਬਰ ਨਾ ਚਲਾਉਣ ਦੇ ਦਿੱਤੇ ਗਏ ਹੁਕਮ
ਰਾਵਲਪਿੰਡੀ/ਬਿਊਰੋ ਨਿਊਜ਼
ਰਾਵਲਪਿੰਡੀ ‘ਚ ਫੌਜ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਲੰਘੇ ਕੱਲ੍ਹ ਹੋਏ ਧਮਾਕੇ ਵਿਚ 10 ਵਿਅਕਤੀ ਜ਼ਖ਼ਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਕਿ ਜ਼ਖ਼ਮੀਆਂ ਵਿਚ ਜੈਸ਼-ਏ-ਮੁਹੰਮਦ ਦਾ ਸਰਗਣਾ ਮਸੂਦ ਅਜ਼ਹਰ ਵੀ ਸ਼ਾਮਲ ਹੈ।
ਅਜ਼ਹਰ ਨੂੰ ਇਸੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਸੀ। ਪਾਕਿ ਸਰਕਾਰ ਅਤੇ ਫੌਜ ਨੇ ਇਸ ਬਾਰੇ ਹੁਣ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ। ਪਾਕਿਸਤਾਨ ਦੇ ਸਮਾਜਿਕ ਕਾਰਕੁੰਨ ਅਹਿਸਾਨ ਉਲ੍ਹਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਘਟਨਾ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਅਹਿਸਾਨ ਨੇ ਲਿਖਿਆ ਕਿ ਪਾਕਿਸਤਾਨੀ ਫੌਜ ਦੇ ਰਾਵਲਪਿੰਡੀ ਸਥਿਤ ਹਸਪਤਾਲ ਵਿਚ ਵੱਡਾ ਧਮਾਕਾ ਹੋਇਆ, ਜਿਸ ਵਿਚ 10 ਵਿਅਕਤੀ ਜ਼ਖ਼ਮੀ ਹੋਏ। ਜੈਸ਼ ਦਾ ਸਰਗਣਾ ਮਸੂਦ ਵੀ ਇਸੇ ਹਸਪਤਾਲ ਵਿਚ ਦਾਖਲ ਸੀ। ਮੀਡੀਆ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਬਾਰੇ ਕੋਈ ਖਬਰ ਨਾ ਚਲਾਈ ਜਾਵੇ।

