ਸੀਬੀਆਈ ਨੇ ਅਦਾਲਤ ‘ਚ ਕਿਹਾ, ਆਰੋਪੀ ਵਿਦਿਆਰਥੀ ਨੇ ਗੁਨਾਹ ਕਬੂਲਿਆ
ਗੁਰੂਗਰਾਮ/ਬਿਊਰੋ ਨਿਊਜ਼
ਰਿਆਨ ਇੰਟਰਨੈਸ਼ਨਲ ਸਕੂਲ ਦੇ ਪ੍ਰਦੁਮਣ ਠਾਕੁਰ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਗਏ 11ਵੀਂ ਦੇ ਵਿਦਿਆਰਥੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਹ ਗੱਲ ਸੀਬੀਆਈ ਨੇ ਅਦਾਲਤ ਵਿਚ ਕਹੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਆਰੋਪੀ ਵਿਦਿਆਰਥੀ ਨੇ ਆਪਣੇ ਪਿਤਾ ਦੇ ਸਾਹਮਣੇ ਗੁਨਾਹ ਕਬੂਲ ਕੀਤਾ ਹੈ। ਚੇਤੇ ਰਹੇ ਕਿ ਦੋ ਮਹੀਨੇ ਪਹਿਲਾਂ 8 ਸਤੰਬਰ ਨੂੰ ਪ੍ਰਦੁਮਣ ਠਾਕੁਰ ਦਾ ਸਕੂਲ ਵਿਚ ਕਤਲ ਹੋ ਗਿਆ ਸੀ। ਅੱਜ ਸੀਬੀਆਈ ਦੀ ਟੀਮ ਆਰੋਪੀ ਨੂੰ ਲੈ ਕੇ ਘਟਨਾ ਸਥਾਨ ‘ਤੇ ਪਹੁੰਚੀ ਸੀ। ਇਸ ਤੋਂ ਪਹਿਲਾਂ ਸੀਬੀਆਈ ਨੇ ਦੱਸਿਆ ਕਿ ਪ੍ਰੀਖਿਆ ਅਤੇ ਮਾਪੇ-ਅਧਿਆਪਕ ਮੀਟਿੰਗ ਟਾਲਣ ਲਈ 11ਵੀਂ ਦੇ ਵਿਦਿਆਰਥੀ ਨੇ ਇਹ ਕਤਲ ਕੀਤਾ ਸੀ। ਜਦਕਿ ਹਰਿਆਣਾ ਪੁਲਿਸ ਨੇ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਨੂੰ ਕਤਲ ਕੇਸ ਵਿਚ ਆਰੋਪੀ ਬਣਾਇਆ ਸੀ।
Check Also
ਰਾਹੁਲ ਗਾਂਧੀ ਨੇ ਸੰਸਦ ’ਚ ਨਾ ਬੋਲਣ ਦੇਣ ਦਾ ਲਗਾਇਆ ਗੰਭੀਰ ਆਰੋਪ
ਕਿਹਾ : ਵਿਰੋਧੀ ਧਿਰ ਦੇ ਸਵਾਲਾਂ ਦਾ ਵੀ ਨਹੀਂ ਦਿੱਤਾ ਜਾਂਦਾ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ …