0.2 C
Toronto
Wednesday, December 3, 2025
spot_img
Homeਦੁਨੀਆਪਾਕਿ 'ਤੇ ਵਿੰਨ੍ਹਿਆ ਨਿਸ਼ਾਨਾ

ਪਾਕਿ ‘ਤੇ ਵਿੰਨ੍ਹਿਆ ਨਿਸ਼ਾਨਾ

ਭਾਰਤ ਨੂੰ ਆਪਣੀ ਸੁਰੱਖਿਆ ਨਾਲ ਸਮਝੌਤਾ ਪ੍ਰਵਾਨ ਨਹੀਂ : ਮੋਦੀ
ਚਿੰਗਦਾਓ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਇਕ ਵਾਰ ਮੁੜ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਹੈ ਕਿ ਭਾਰਤ ਆਪਣੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ। ਐਤਵਾਰ ਇੱਥੇ ਐਸਸੀਓ ਦੇ 18ਵੇਂ ਸਿਖਰ ਸੰਮੇਲਨ ਵਿਚ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਮੌਜੂਦਗੀ ਵਿਚ ਬੋਲਦਿਆਂ ਮੋਦੀ ਨੇ ਇਕ ਵਾਰ ਮੁੜ ਅੱਤਵਾਦ ਦਾ ਮੁੱਦਾ ਉਠਾਇਆ। ਮੋਦੀ ਨੇ ਕਿਹਾ ਕਿ ਖੇਤਰ ਵਿਚ ਟਰਾਂਸਪੋਰਟ ਗਲਿਆਰਿਆਂ ਨਾਲ ਸੰਪਰਕ ਸਥਾਪਿਤ ਕਰਨਾ ਚਾਹੀਦਾ ਹੈ। ਸੰਪਰਕ ਦਾ ਮਤਲਬ ਸਿਰਫ ਭੂਗੋਲਿਕ ਤੌਰ ‘ਤੇ ਜੁੜਨਾ ਨਹੀਂ ਸਗੋਂ ਇਹ ਲੋਕਾਂ ਦਾ ਲੋਕਾਂ ਨਾਲ ਜੁੜਨਾ ਹੋਣਾ ਚਾਹੀਦਾ ਹੈ। ਚੀਨ ਦੀ ‘ਇਕ ਖੇਤਰ ਇਕ ਸੜਕ’ ਯੋਜਨਾ ਸਬੰਧੀ ਸਿੱਧੇ ਤੌਰ ‘ਤੇ ਦਖਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਜਿਹੀ ਹਰ ਯੋਜਨਾ ਦਾ ਸਵਾਗਤ ਕਰਦਾ ਹੈ, ਜੋ ਮਜ਼ਬੂਤ ਤੇ ਪਾਰਦਰਸ਼ੀ ਹੋਵੇ। ਇਸ ਦੇ ਨਾਲ ਹੀ ਉਹ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਮਾਣ ਵੀ ਕਰਦੀ ਹੋਵੇ। ਮੋਦੀ ਨੈ ਕਿਹਾ ਕਿ ਅਸੀਂ ਇਕ ਵਾਰ ਮੁੜ ਉਸ ਪੜਾਅ ‘ਤੇ ਪਹੁੰਚ ਗਏ ਹਾਂ, ਜਿੱਥੋਂ ਭੌਤਿਕ ਤੇ ਡਿਜ਼ੀਟਲ ਸੰਪਰਕ ਭੂਗੋਲ ਦੀ ਪਰਿਭਾਸ਼ਾ ਨੂੰ ਬਦਲ ਰਿਹਾ ਹੈ। ਸਾਡੇ ਗੁਆਂਢੀਆਂ ਤੇ ਐਸਸੀਓ ਖੇਤਰ ਵਿਚ ਸੰਪਰਕ ਸਾਡੀ ਪਹਿਲ ਹੈ।
ਮੋਦੀ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਮਿਲਾਇਆ ਹੱਥ : ਦੁਵੱਲੇ ਰਿਸ਼ਤਿਆਂ ‘ਚ ਤਲਖੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਹੱਥ ਮਿਲਾਏ ਤੇ ਸੰਖੇਪ ਗੱਲਬਾਤ ਕੀਤੀ। ਦੋਵੇਂ ਆਗੂ ਸੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਵਿਚ ਸ਼ਿਰਕਤ ਕਰਨ ਪਹੁੰਚੇ ਸਨ।

RELATED ARTICLES
POPULAR POSTS