Breaking News
Home / ਦੁਨੀਆ / ਦਿਨੇਸ਼ ਭਾਟੀਆ ਵਲੋਂ ਆਪਣੀ ਵਿਦਾਇਗੀ ‘ਤੇ ਮੀਡੀਆ ਨਾਲ ਡਿਨਰ ਪਾਰਟੀ ਦਾ ਆਯੋਜਨ

ਦਿਨੇਸ਼ ਭਾਟੀਆ ਵਲੋਂ ਆਪਣੀ ਵਿਦਾਇਗੀ ‘ਤੇ ਮੀਡੀਆ ਨਾਲ ਡਿਨਰ ਪਾਰਟੀ ਦਾ ਆਯੋਜਨ

ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਨੇੜੇ ਮਿਸੀਸਾਗਾ ਸ਼ਹਿਰ ਵਿੱਚ ਸਥਿਤ ਹੋਟਲ ਹੌਲੀਡੇਸ ਇੰਨ ਵਿੱਚ ਭਾਰਤ ਦੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਮੀਡੀਆ ਨਾਲ ਆਪਣੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਦਿਨੇਸ਼ ਭਾਟੀਆ ਦਾ ਕਾਰਜਕਾਲ ਟੋਰਾਂਟੋ ਵਿੱਚ ਸੰਪੰਨ ਹੋ ਚੁੱਕਾ ਹੈ ਅਤੇ ਉਹਨਾਂ ਦਾ ਤਬਾਦਲਾ ਹੁਣ ਅਰਜਨਟੀਨਾ ਹੋ ਚੁੱਕਾ ਹੈ। ਕੈਨੇਡਾ ਵਿੱਚ ਦਿਨੇਸ਼ ਭਾਟੀਆ ਨੇ 2016 ਵਿੱਚ ਭਾਰਤ ਦੇ ਕੌਂਸਲ ਜਨਰਲ ਦੇ ਤੌਰ ‘ਤੇ ਅਹੁਦਾ ਸੰਭਾਲਿਆ ਸੀ। ਤਿੰਨ ਸਾਲਾਂ ਦੇ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਕੈਨਡਾ ਦੇ ਵਸਦੇ ਭਾਰਤੀਆਂ ਅਤੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਾਫ਼ੀ ਸਾਰੇ ਸ਼ਲਾਘਾਯੋਗ ਕੰਮ ਕੀਤੇ। ਹਰ ਸ਼ੁਕਰਵਾਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਓਪਨ ਹਾਊਸ ਮੀਟਿੰਗ ਦਾ ਪ੍ਰਬੰਧ ਕਰਦੇ। ‘ਪਰਵਾਸੀ’ ਮੀਡੀਆ ਨਾਲ ਗੱਲਬਾਤ ਕਰਦਿਆਂ ਦਿਨੇਸ਼ ਭਾਟੀਆ ਨੇ ਕਿਹਾ ਕਿ ਕੈਨੇਡਾ ਵਿਚ ਉਹਨਾਂ ਦਾ ਅਨੁਭਵ ਬਹੁਤ ਵਧੀਆ ਰਿਹਾ, ਟੋਰਾਂਟੋ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਇੰਡੋ-ਕੈਨੇਡੀਅਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਪੁਲ ਦਾ ਕੰਮ ਕਰਦੇ ਹਨ। ਕੈਨੇਡਾ ਵਿੱਚ ਭਾਰਤ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ। ਮੈਂ ਆਪਣੇ ਸਮੇਂ ਦੌਰਾਨ ਪੂਰੀ ਕੋਸ਼ਿਸ ਕੀਤੀ ਕਿ ਕੈਨੇਡਾ ਵਿੱਚ ਭਾਰਤੀਆਂ ਦੀ ਹਰ ਪੱਖੋਂ ਮੈ ਮੱਦਦ ਕਰ ਸਕਾ, ਚਾਹੇ ਉਹ ਟਰੱਕ ਡਰਾਈਵਰਾਂ ਦੀ ਵੀਜ਼ਾ ਪ੍ਰੋਬਲਮ ਹੋਵੇ ਜਾਂ ਸਟੂਡੈਂਟਸ ਨਾਲ ਜੁੜਿਆ ਕੋਈ ਮਾਮਲਾ ਹੋਵੇ।
ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਦੁਬਾਰਾ ਕਰਦਿਆਂ ਕਿਹਾ ਕਿ ਇਸ ਸਮੇਂ ਕੈਨੇਡਾ ਵਿਚ ਕਰੀਬ 1,72,000 ਅੰਤਰਰਾਸ਼ਟਰੀ ਸਟੂਡੈਂਟਸ ਹਨ ਅਤੇ ਜੋ ਕਿ ਕੈਨਡਾ ਦੀ ਆਰਥਿਕਤਾ ਵਿੱਚ 10 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ ਜੋ ਕਾਫੀ ਅਹਿਮ ਹੈ ਅਤੇ ਸਟੂਡੈਂਟਸ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦੀ ਮਜ਼ਬੂਤ ਕੜੀ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਮੀਡੀਆ ਦਾ ਵੀ ਦਿਲੋਂ ਧੰਨਵਾਦ ਕੀਤਾ। ਇਸ ਵਿਦਾਇਗੀ ਪਾਰਟੀ ਵਿੱਚ ਕੌਂਸਲ ਜਨਰਲ ਦਿਨੇਸ਼ ਭਾਟੀਆ ਦੇ ਸਹਾਇਕ ਅਤੇ ઠਮੀਡੀਆ ਹਾਊਸਾਂ ਦੇ ਆਗੂ ਵੀ ਹਾਜ਼ਰੀਨ ਸਨ ਜਿਹਨਾਂ ਨੇ ਦਿਨੇਸ਼ ਭਾਟੀਆ ਦੀ ਕੈਨੇਡਾ ਵਿੱਚ ਕੀਤੇ ਕੰਮਾਂ ਦੀ ਤਾਰੀਫ਼ ਕੀਤੀ। ਇਸ ਮੌਕੇ ਕੌਂਸਲ ਜਨਰਲ ਦਿਨੇਸ਼ ਭਾਟੀਆ ਦੀ ਪਤਨੀ ਸੀਮਾ ਭਾਟੀਆ ਵੀ ਹਾਜ਼ਰ ਰਹੇ।

Check Also

ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ

  ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …