Breaking News
Home / ਦੁਨੀਆ / 18 ਸਾਲਾ ਭਾਰਤੀ ਅਮਰੀਕੀ ਆਸੀਮ ਵਾਹੀਆ ਬਣਨਾ ਚਾਹੁੰਦਾ ਹੈ ਕੈਲੀਫੋਰਨੀਆ ਸਟੇਟ ਅਸੈਂਬਲੀ ਦਾ ਮੈਂਬਰ

18 ਸਾਲਾ ਭਾਰਤੀ ਅਮਰੀਕੀ ਆਸੀਮ ਵਾਹੀਆ ਬਣਨਾ ਚਾਹੁੰਦਾ ਹੈ ਕੈਲੀਫੋਰਨੀਆ ਸਟੇਟ ਅਸੈਂਬਲੀ ਦਾ ਮੈਂਬਰ

ਕੈਲੀਫੋਰਨੀਆ : 2018 ਦਾ ਨੈਸ਼ਨਲ ਕੋਕਾ ਕੋਲਾ ਵਿਦਵਾਨ (ਅਮਰੀਕਾ ਦੇ ਚੋਟੀ ਦੇ 150 ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਸਨਮਾਨ) 18 ਸਾਲਾ ਆਸੀਮ ਵਾਹੀਆ ਕੈਲੀਫੋਰਨੀਆ ਸਟੇਟ ਅਸੈਂਬਲੀ ਦਾ ਅਗਲਾ ਮੈਂਬਰ ਬਣਨਾ ਚਾਹੁੰਦਾ ਹੈ। ਭਾਰਤੀ ਅਮਰੀਕੀ ਆਸਿਮ ਦੀ ਨਿਗਾਹ ਹੁਣ ਸਟੇਟ ਅਸੈਂਬਲੀ ਮੈਂਬਰ ਬਣਕੇ ਨੌਜਵਾਨਾਂ ਲਈ ਮਿਸਾਲ ਕਾਇਮ ਕਰਨ ਦੀ ਹੈ। ਇਸ ਲਈ ਉਸ ਨੇ 7 ਜੂਨ ਨੂੰ ਹੋਈਆਂ ਮੁੱਢਲੀਆਂ ਚੋਣਾਂ ਵਿਚ ਆਪਣੀ ਅਜਮਾਇਸ਼ ਵੀ ਕਰ ਲਈ ਹੈ। ਜਿਸ ਵਿਚ ਉਸ ਨੂੰ ਮਹਿਜ਼ 7608 ਵੋਟਾਂ ਜਾਂ 15.7 ਫੀਸਦੀ ਵੋਟਾਂ ਮਿਲੀਆਂ ਪਰ ਫਿਰ ਵੀ ਉਹ ਡੈਮੋਕਰੈਟਿਕ ਆਗੂ ਟਿਮ ਗਰੇਸਨ ਤੋਂ ਦੂਜੇ ਨੰਬਰ ‘ਤੇ ਰਿਹਾ ਜਿਸ ਨੂੰ 40,899 ਭਾਵ 84.32 ਫੀਸਦੀ ਵੋਟਾਂ ਪਈਆਂ। ਇਸ ਤਰ੍ਹਾਂ ਉਹ ਆਮ ਚੋਣਾਂ ਲਈ ਇਕ ਕਦਮ ਅੱਗੇ ਵੱਧ ਗਿਆ ਹੈ ਜੋ ਵਕ ‘ਟਾਪ ਟੂ’ ਸਿਸਟਮ ਤਹਿਤ ਆਵੇਗੀ ਜਿਸਨੂੰ ਸਟੇਟ ਵਿਚ ਮਾਨਤਾ ਪ੍ਰਾਪਤ ਹੈ। ਨੌਜਵਾਨ ਉਮੀਦਵਾਰ ਆਸਿਮ ਨੇ ਆਪਣੀ ਸਾਰੀ ਜਿੁੰਦਗੀ ਇਸੇ ਜ਼ਿਲ੍ਹੇ ਵਿਚ ਬਿਤਾਈ ਅਤੇ ਇਸ ਸਮੇਂ ਦੌਰਾਨ ਉਹ ਜਨਤਕ ਸਕੂਲ ਵਿਚ ਪੜ੍ਹਾਈ ਕਰਦਾ ਰਿਹਾ ਪਰ ਹੁਣ ਉਹ ਸਮਝਦਾ ਹੈ ਕਿ ਉਹ ਇਕ ਨਵੀਂ ਆਵਾਜ਼ ਬਣ ਕੇ ਉਭਰੇਗਾ। ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਉਹ ਇਕ ਚਮਤਕਾਰੀ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਇਕ ਅੱਲੜ ਮੁੰਡਾ ਹੈ ਜੋ ਆਪਣੇ ਭਾਈਚਾਰੇ ਵਿਚ ਇਕ ਅਰਥਪੂਰਨ ਬਦਲਾਅ ਕਰਨ ਦੀ ਇੱਛਾ ਰੱਖਦਾ ਹੈ। ਦੱਸਣਯੋਗ ਹੈ ਕਿ ਆਸਿਮ ਨੇ ਕੌਨਕੋਰਡ ਹਾਈ ਸਕੂਲ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਵਜੋਂ ਅਤੇ ਲਾਭ ਰਹਿਤ ਲਿਟਲ ਗਰਲ ਬਿਗ ਡਰੀਮਸ ਸੰਗਠਨ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਹੈ। ਇਸ ਤੋਂ ਇਲਾਵਾ ਇਸ ਛੋਟੀ ਜਿਹੀ ਉਮਰ ਵਿਚ ਉਸ ਨੇ ਉਤਰੀ ਕੈਲੀਫੋਰਨੀਆ ਦੇ ਡਾਇਰੈਕਟਰ ਵਜੋਂ ਕੈਲੀਫੋਰਨੀਆ ਐਸੋਸੀਏਸ਼ਨ ਆਫ ਸਟ ਡੈਂਟ ਲੀਡਰਸ ਨਾਲ ਵੀ ਕੰਮ ਕੀਤਾ ਹੈ ਜਿਸ ਦੌਰਾਨ ਉਸ ਨੇ ਸਾਰੇ ਸੂਬੇ ਦਾ ਦੌਰਾ ਕੀਤਾ ਅਤੇ ਲੀਡਰਸ਼ਿਪ ਡਿਵਲਪਮੈਂਟ ਬਾਰੇ ਕਈ ਵਰਕਸ਼ਾਪ ਲਗਾਈ ਅਤੇ ਨੌਜਵਾਨਾਂ ਨਾਲ ਨੇੜਿਓ ਜੁੜਿਆ ਰਿਹਾ ਹੈ।

Check Also

ਆਸਿਫ ਅਲੀ ਜ਼ਰਦਾਰੀ ਨੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ ਲਿਆ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਰਦਾਰੀ ਨੂੰ ਵਧਾਈ ਦਿੱਤੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ …