ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਿਡੇਨ ਦੇ ਪ੍ਰਸ਼ਾਸਨ ਨੇ ਪੁਲਾੜ ਏਜੰਸੀ ਨਾਸਾ ਵਿਚ ਭਾਰਤੀ ਮੂਲ ਦੀ ਅਮਰੀਕੀ ਭਾਵਿਆ ਲਾਲ ਨੂੰ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਹੈ। ਨਾਸਾ ਅਨੁਸਾਰ ਭਾਵਿਆ ਲਾਲ ਕੋਲ ਇੰਜੀਨੀਅਰਿੰਗ ਅਤੇ ਪੁਲਾੜ ਤਕਨਾਲੋਜੀ ਦਾ ਵਿਆਪਕ ਤਜਰਬਾ ਹੈ। ਉਨ੍ਹਾਂ ਨੇ ਸਾਲ 2005 ਤੋਂ ਲੈ ਕੇ 2020 ਤੱਕ ਇੰਸਟੀਚਿਊਟ ਆਫ ਡਿਫੈਂਸ ਫਾਰ ਐਨਾਲਿਸਿਸ (ਆਈ.ਡੀ.ਏ.) ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਇੰਸਟੀਚਿਊਟ (ਐਸ. ਟੀ. ਪੀ. ਆਈ.) ਵਿਚ ਇਕ ਰਿਸਰਚ ਸਟਾਫ ਦੇ ਰੂਪ ‘ਚ ਕੰਮ ਕੀਤਾ ਹੈ। ਐਸ.ਟੀ.ਪੀ.ਆਈ. ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਸੀ-ਐਸ.ਟੀ.ਪੀ.ਐਸ., ਐਲ. ਐਲ. ਸੀ. ਦੇ ਮੁਖੀ ਦੇ ਰੂਪ ਵਿਚ ਵੀ ਕੰਮ ਕਰ ਚੁੱਕੀ ਹੈ।ਉਨ੍ਹਾਂ ਵਾਈਟ ਹਾਊਸ ਦੇ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਐਂਡ ਨੈਸ਼ਨਲ ਸਪੇਸ ਕਾਊਂਸਿਲ ਦੇ ਨਾਲ ਹੀ ਅਮਰੀਕਾ ਦੇ ਪੁਲਾੜ ਨਾਲ ਜੁੜੇ ਕੰਮਾਂ, ਜਿਸ ਵਿਚ ਨਾਸਾ ਵੀ ਸ਼ਾਮਿਲ ਹੈ, ਰੱਖਿਆ ਵਿਭਾਗ ਅਤੇ ਇੰਟੈਲੀਜੈਂਸ ਕਮਿਊਨਿਟੀ ਦੀ ਅਗਵਾਈ ਵੀ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …