-5 C
Toronto
Wednesday, December 3, 2025
spot_img
Homeਦੁਨੀਆਕੈਲੀਫੋਰਨੀਆ ਦੇ ਸ਼ਹਿਹ ਲੋਡਾਈ ਦੇ ਪਹਿਲੇ ਸਿੱਖ ਮੇਅਰ ਬਣੇ ਮਿੱਕੀ ਹੋਠੀ

ਕੈਲੀਫੋਰਨੀਆ ਦੇ ਸ਼ਹਿਹ ਲੋਡਾਈ ਦੇ ਪਹਿਲੇ ਸਿੱਖ ਮੇਅਰ ਬਣੇ ਮਿੱਕੀ ਹੋਠੀ

ਨਿਊਯਾਰਕ/ਬਿਊਰੋ ਨਿਊਜ਼ : ਮਿੱਕੀ ਹੋਠੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਲੋਡਾਈ ਸ਼ਹਿਰ ਦਾ ਮੇਅਰ ਚੁਣਿਆ ਗਿਆ ਹੈ। ਉਹ ਸ਼ਹਿਰ ਦੇ ਇਤਿਹਾਸ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਹੋਠੀ ਦੇ ਮਾਤਾ-ਪਿਤਾ ਪੰਜਾਬ ਤੋਂ ਹਨ। ਹੋਠੀ ਨੂੰ ਨਵੀਂ ਚੁਣੀ ਗਈ ਮਹਿਲਾ ਕੌਂਸਲਰ ਲਿਜ਼ਾ ਕਰੈਗ ਨੇ ਨਾਮਜ਼ਦ ਕੀਤਾ ਸੀ, ਜਿਨ੍ਹਾਂ ਨੇ ਨਵੰਬਰ ਵਿੱਚ ਮੇਅਰ ਮਾਰਕ ਚੈਂਡਲਰ ਦੀ ਸੀਟ ਤੋਂ ਚੋਣ ਜਿੱਤੀ ਸੀ ਅਤੇ ਉਨ੍ਹਾਂ ਨੂੰ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ ਸੀ। ਹੋਠੀ ਕੌਂਸਲ ਦੇ ਪੰਜਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਪਿਛਲੇ ਸਾਲ ਮੇਅਰ ਚੈਂਡਲਰ ਅਧੀਨ ਡਿਪਟੀ ਮੇਅਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਚੈਂਡਲਰ ਨੇ ਪਿਛਲੀ ਗਰਮੀਆਂ ਵਿੱਚ ਐਲਾਨ ਕੀਤਾ ਸੀ ਕਿ ਉਹ ਮੁੜ ਤੋਂ ਚੋਣ ਨਹੀਂ ਲੜਨਗੇ। ਹੋਠੀ ਨੇ ਟਵੀਟ ਕੀਤਾ, ”ਲੋਡਾਈ ਸ਼ਹਿਰ ਦੇ 117ਵੇਂ ਮੇਅਰ ਦੇ ਰੂਪ ਵਿੱਚ ਸਹੁੰ ਚੁੱਕ ਕੇ ਮਾਣ ਮਹਿਸੂਸ ਕਰ ਰਿਹਾ ਹਾਂ।”
ਕੈਲਗਰੀ ਵਿੱਚ ਜਲੰਧਰ ਦੇ ਨੌਜਵਾਨ ਦੀ ਮੌਤ
ਕੈਲਗਰੀ : ਕੈਲਗਰੀ ਸ਼ਹਿਰ ‘ਚੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਲਾਸ਼ ਕਾਰ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਜੋਸ਼ਨ (22) ਵਾਸੀ ਸਿੱਧੂਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਸਕਰਨ ਸਿੰਘ ਪਿਛਲੇ ਦਿਨਾਂ ਤੋਂ ਲਾਪਤਾ ਸੀ। ਕੈਨੇਡਾ ਪੁਲਿਸ ਨੇ ਜਸਕਰਨ ਸਿੰਘ ਵੱਲੋਂ ਕੀਤੇ ਆਖ਼ਰੀ ਫੋਨ ਤੋਂ ਉਸ ਦੀ ਲੋਕੇਸ਼ਨ ਦਾ ਪਤਾ ਲਾਇਆ ਜਿਸ ਤੋਂ ਬਾਅਦ ਉਸ ਦੀ ਕਾਰ ਇੱਕ ਪਾਰਕਿੰਗ ਵਿੱਚ ਖੜ੍ਹੀ ਮਿਲੀ, ਜਿਸ ਵਿਚ ਉਸ ਦੀ ਲਾਸ਼ ਵੀ ਸੀ। ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਸੀ ਤੇ ਉਹ ਪੀਆਰ ਹੋ ਗਿਆ ਸੀ। ਹੁਣ ਉਹ ਆਪਣਾ ਹੀ ਕਾਰੋਬਾਰ ਕਰਦਾ ਸੀ।

RELATED ARTICLES
POPULAR POSTS