Breaking News
Home / ਦੁਨੀਆ / ਸਮੁੰਦਰੀ ਕੰਢਿਆਂ ‘ਤੇ ਵਧ ਰਹੇ ਨੇ ਤੈਰਨ ਵਾਲੇ ਪੱਥਰ, ਜੋ ਅਸਲ ‘ਚ ਨੇ ਪਲਾਸਟਿਕ ਦੇ ਕੰਕਰ, ਸੰਸਾਰ ਨੂੰ ਦੇ ਰਹੇ ਨੇ ਨਵੀਂ ਚੁਣੌਤੀ

ਸਮੁੰਦਰੀ ਕੰਢਿਆਂ ‘ਤੇ ਵਧ ਰਹੇ ਨੇ ਤੈਰਨ ਵਾਲੇ ਪੱਥਰ, ਜੋ ਅਸਲ ‘ਚ ਨੇ ਪਲਾਸਟਿਕ ਦੇ ਕੰਕਰ, ਸੰਸਾਰ ਨੂੰ ਦੇ ਰਹੇ ਨੇ ਨਵੀਂ ਚੁਣੌਤੀ

ਸਾਡੀ ਭੋਜਨ ਪ੍ਰਣਾਲੀ ‘ਚ ਸ਼ਾਮਲ ਹੋਏ ਤਾਂ ਇਨਸਾਨੀ ਵਜੂਦ ਪੈ ਜਾਏਗਾ ਖਤਰੇ ‘ਚ
ਵਾਸ਼ਿੰਗਟਨ : ਸੰਸਾਰ ਦੇ ਸਾਰੇ ਸਮੁੰਦਰੀ ਕੰਢਿਆਂ ‘ਤੇ ਪਲਾਸਟਿਕ ਦੇ ਕੰਕਰਾਂ ਦਾ ਜਮ੍ਹਾਂ ਹੋਣਾ ਲਗਾਤਾਰ ਵਧਦਾ ਜਾ ਰਿਹਾ ਹੈ। ਇਕੱਲੇ ਹਵਾਈ ਦੇ ਸਮੁੰਦਰੀ ਤਟ ਦੀ 21 ਸਾਈਟ ‘ਤੇ ਇਹ ਕੰਕਰ ਮਿਲੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਕੰਕਰ ਟੁੱਟ ਗਏ ਤਾਂ ਸਾਡੀ ਫੂਡ ਚੇਨ ‘ਚ ਸ਼ਾਮਲ ਹੋ ਜਾਣਗੇ। ਅਜਿਹੇ ‘ਚ ਇਹ ਵਾਤਾਵਰਣ ਅਤੇ ਸਮੁੰਦਰੀ ਜੀਵਾਂ ਦੇ ਨਾਲ ਇਨਸਾਨਾਂ ਦੇ ਲਈ ਵੀ ਘਾਤਕ ਸਾਬਤ ਹੋਣਗੇ। ਵਿਗਿਆਨੀਆਂ ਨੇ ਇਸ ਨੂੰ ਸੰਸਾਰ ਦੇ ਸਾਹਮਣੇ ਆਈ ਇਕ ਨਵੀਂ ਚੁਣੌਤੀ ਦੱਸਦੇ ਹੋਏ ਇਸ ਦੇ ਜਲਦੀ ਤੋਂ ਜਲਦੀ ਹੱਲ ‘ਤੇ ਜ਼ੋਰ ਦਿੱਤਾ ਹੈ।
ਦਾ ਕਾਰਨਿਸ਼ ਪਲਾਸਟਿਕ ਪਲਿਊਸ਼ਨ ਕੋਲੀਸ਼ਨ (ਸੀਪੀਪੀਸੀ) ਦਾ ਕਹਿਣਾ ਹੈ ਕਿ ਕਾਰਨਵਾਲ, ਡਿਵਾਨ, ਪੇਮਬਰੋਕਸ਼ਾਇਰ, ਆਰਕਰਨੀ, ਸਪੇਨ, ਪੁਰਤਗਾਲ ਅਤੇ ਹਵਾਈ ਦੇ ਤਟਾਂ ‘ਤੇ ਇਹ ਪਲਾਸਟਿਕ ਕੰਕਰ ਭਰੇ ਪਏ ਹਨ। ਲਹਿਰਾਂ ਦੇ ਵਾਰ-ਵਾਰ ਟਕਰਾਉਣ ਨਾਲ ਇਹ ਕੰਕਰ ਬਹੁਤ ਸਖਤ ਹੋ ਗਏ ਹਨ। ਇਹ ਸਮੁੰਦਰੀ ਰੇਤ ਅਤੇ ਸ਼ੈਵਾਲ ਨਾਲ ਜੁੜੇ ਹਨ। ਸੀਪੀਪੀਸੀ ਦੇ ਡੇਲਿਆ ਵੇਬ ਨੇ ਕਿਹਾ ਕਿ ਇਨ੍ਹਾਂ ਕੰਕਰਾਂ ਦੇ ਛੋਟੇ ਹਿੱਸਿਆਂ ‘ਚ ਟੁੱਟਣ ਦਾ ਖਤਰਾ ਹੈ। ਅਜਿਹਾ ਹੋਣ ‘ਤੇ ਪਲਾਸਟਿਕ ਦੇ ਕੰਕਰ ਸਾਡੀ ਫੂਡ ਚੇਨ ‘ਚ ਸ਼ਾਮਲ ਹੋ ਜਾਣਗੇ। ਇਸ ਦਾ ਸਾਡੀ ਸਿਹਤ ‘ਤੇ ਖਤਰਨਾਕ ਅਸਰ ਹੋਵੇਗਾ। ਇਸ ਨੂੰ ਦੇਖਦੇ ਹੋਏ ਸੰਸਾਰ ਭਰ ਦੇ ਸਮੁੰਦਰੀ ਤਟਾਂ ਤੋਂ ਇਨ੍ਹਾਂ ਕੰਕਰਾਂ ਨੂੰ ਉਸੇ ਪ੍ਰਕਾਰ ਹਟਾਇਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਪਲਾਸਟਿਕ ਨੂੰ ਹਟਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਬਾਰੇ ‘ਚ ਜਾਗਰੂਕ ਹੋਣਾ ਹੋਵੇਗਾ। ਪਾਣੀ ‘ਚ ਤੈਰਨ ਦੀ ਵਜ੍ਹਾ ਨਾਲ ਇਨ੍ਹਾਂ ਪਲਾਸਟਿਕ ਦੇ ਕੰਕਰਾਂ ਦੀ ਪਹਿਚਾਣ ਕਰਨਾ ਬਹੁਤ ਹੀ ਸੌਖਾ ਹੈ, ਖਾਸ ਕਰਕੇ ਸਮੁੰਦਰੀ ਯਾਤਰਾ ‘ਤੇ ਜਾਣ ਵਾਲੇ ਯਾਤਰੀ ਅਜਿਹੇ ਸਥਾਨਾਂ ਦਾ ਖੁਲਾਸਾ ਕਰਨ ‘ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਪਹਿਲੀ ਵਾਰ 2006 ‘ਚ ਖੋਜਿਆ ਗਿਆ ਸੀ
ਪਲਾਸਟਿਕ ਦੇ ਇਨ੍ਹਾਂ ਕੰਕਰਾਂ ਨੂੰ ਤਕਨੀਕੀ ਤੌਰ ‘ਤੇ ਪਲਸਿਟਗਗੇਲਿਮਰੇਟ ਕਿਹਾ ਜਾਂਦਾ ਹੇ। ਸਮੁੰਦਰੀ ਕੈਪਟਨ ਚਾਰਲਸ ਮੋਰੇ ਨੇ ਸਭ ਤੋਂ ਪਹਿਲਾਂ 2006 ‘ਚ ਇਨ੍ਹਾਂ ਕੰਕਰਾਂ ਨੂੰ ਖੋਜਿਆ ਸੀ। ਇਹ ਕੰਰ ਹਵਾਈ ਦੇ ਪ੍ਰਦੂਸ਼ਤ ਤਟ ‘ਤੇ ਕੈਮਿਲੋ ‘ਤੇ ਮਿਲੇ ਸਨ। ਭੂਵਿਗਿਆਨੀਆਂ ਡਾ. ਪੈਟ੍ਰਿਸਿਆ ਕੋਰਕੋਰਨ ਨੇ ਹੁਣ ਹਵਾਈ ਦੀ 21 ਸਾਈਟਾਂ ਨਾਲ ਇਨ੍ਹਾਂ ਕੰਕਰਾਂ ਦੇ 205 ਸੈਂਪਲ ਲਈ। ਇਨ੍ਹਾਂ ਅਕਾਰ ਆੜੂ ਦੇ ਬੀਜ ਤੋਂ ਲੈ ਕੇ ਪਿਜਾ ਜਿੰਨਾ ਹੈ।
ਭਵਿੱਖ ਦੇ ਖਣਿਜ ਪਦਾਰਥ…
ਯੂਨੀਵਰਸਿਟੀ ਆਫ਼ ਲਿਸੇਸਟਰ ਦੇ ਜਿਯੋਲਾਜਿਸਟ ਡਿਪਾਰਟਮੈਂਟ ਦੇ ਮਾਹਿਰ ਜੇਨ ਲੈਲਾਈਸੀਵਿਕਜ ਦਾ ਕਹਿਣਾ ਹੈ ਕਿ ਪਲਾਸਟਿਕ ਅਤੇ ਪਲਾਸਿਟਲੋਮਿਰੇਟ ਨੂੰ ਭਵਿੱਖ ਦੇ ਖਣਿਜ ਪਦਾਰਥ ਕਿਹਾ ਜਾ ਸਕਦਾ ਹੈ। ਇਸ ਦੇ ਲਈ ਇਨ੍ਹਾਂ ਨੂੰ ਕੰਟਰੋਲ ਰਣਨੀਤੀ ਦੇ ਤਹਿਤ ਦੱਬਿਆ ਜਾਣਾ ਚਾਹੀਦਾ ਹੈ। ਮੈਨੂੰ ਨਹੀਂ ਲਗਦਾ ਕਿ ਲੱਖਾਂ ਸਾਲਾਂ ਦੱਬੇ ਰਹਿਣ ਤੋਂ ਬਾਅਦ ਇਹ ਕੰਕਰ ਕਿਉਂ ਕੁਝ ਨਹੀਂ ਬਣ ਸਕਦੇ।
ਕਾਮਾਗਾਟਾਮਾਰੂ ਘਟਨਾ ਦੀ 104ਵੀਂ ਬਰਸੀ ਮਨਾਈ ਗਈ
ਬਰੈਂਪਟਨ : ਕਾਮਾਗਾਟਾਮਾਰੂ ਇੱਕ ਸਿੱਖ ਬਿਜਨਸਮੈਨ ਦਾ ਚਾਰਟਰ ਸਟੀਮਸ਼ਿੱਪ ਸੀ ਜੋ 1914 ਵਿੱਚ ਵੈਨਕੂਵਰ ਵਿਖੇ ਪੱਤਣ ਉੱਤੇ ਲੱਗਿਆ। ਇਸ ਜਹਾਜ਼ ਵਿੱਚ 376 ਯਾਤਰੀ ਸਨ ਜੋ ਸਿੱਖ, ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਅਨੁਯਾਈ ਸਨ। ਇਹ ਯਾਤਰੀ ਕੈਨੇਡਾ ਵਿੱਚ ਇੱਕ ਚੰਗੇ ਜੀਵਨ ਦੀ ਆਸ ਵਿੱਚ ਆਏ ਸਨ ਪ੍ਰੰਤੂ ਉਸ ਵੇਲੇ ਦੇ ਫੈਡਰਲ ਨੇਮਾਂ, ਜਿਹਨਾਂ ਨੂੰ ਅੱਜ ਦੇ ਜਮਾਨੇ ਵਿੱਚ ਅਨਿਆਪੂਰਣ ਮੰਨਿਆ ਜਾਂਦਾ ਹੈ, ਨੇ ਇਹਨਾਂ ਯਾਤਰੀਆਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕਿਆ। ਬਹੁ-ਗਿਣਤੀ ਯਾਤਰੀ ਜਿਹਨਾਂ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ, ਬਾਅਦ ਵਿੱਚ ਉਹ ਮਾਰੇ ਗਏ ਜਾਂ ਜੇਲ੍ਹਾਂ ਵਿੱਚ ਸੁੱਟੇ ਗਏ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਕੈਨੇਡਾ ਉਸ ਸਮੇਂ ਤੋਂ ਬਾਅਦ ਬਹੁਤ ਅੱਗੇ ਆ ਚੁੱਕਾ ਹੈ; ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦੋ ਸਾਲ ਪਹਿਲਾਂ ਹਾਊਸ ਆਫ ਕਾਮਨਜ਼ ਵਿੱਚ ਮੁਆਫੀ ਮੰਗਣ ਸਮੇਤ ਜਿਸ ਨਾਲ ਇਹ ਗੱਲ ਕਬੂਲੀ ਗਈ ਕਿ ਉਸ ਜਹਾਜ਼ ਨੂੰ ਪੱਖਪਾਤੀ ਪਾਲਸੀਆਂ ਕਾਰਣ ਵਾਪਸ ਭੇਜਿਆ ਗਿਆ ਸੀ। ”ਜਿਹਨਾਂ ਯਾਤਰੀਆਂ ਨੂੰ ਕੈਨੇਡਾ ਦਾਖਲੇ ਦੀ ਮਨਾਹੀ ਕੀਤੀ ਗਈ ਉਹਨਾਂ ਨਾਲ ਉਸ ਵੇਲੇ ਦੀਆਂ ਪੱਖਪਾਤੀ ਪਾਲਸੀਆਂ ਕਾਰਣ ਧੱਕਾ ਹੋਇਆ। ਸਾਡੀ ਸਰਕਾਰ ਵਿਸ਼ਵ ਭਰ ਵਿੱਚੋਂ ਆਏ ਲੋਕਾਂ ਦਾ ਖੁੱਲੀਆਂ ਬਾਹਵਾਂ ਨਾਲ ਸੁਆਗਤ ਕਰਨ ਦੇ ਵਿਚਾਰ ਉੱਤੇ ਪਹਿਰਾ ਦੇਣ ਲਈ ਦ੍ਰਿੜ ਹੈ। ਮੈਨੂੰ ਇਸ ਸਰਕਾਰ ਦਾ ਹਿੱਸਾ ਹੋਣ ਉੱਤੇ ਮਾਣ ਹੈ ਜੋ ਸਿਰਫ਼ ਬੀਤੇ ਵਿੱਚ ਹੋਈਆਂ ਗਲਤੀਆਂ ਤੋਂ ਸਿੱਖਣ ਦਾ ਹੀ ਵਚਨ ਨਹੀਂ ਕਰਦੀ ਸਗੋਂ ਦੁਰਭਾਗੀ ਘਟਨਾ ਕਾਰਣ ਪ੍ਰਭਾਵਿਤ ਹੋਏ ਲੋਕਾਂ ਤੋਂ ਮੁਆਫੀ ਮੰਗਣ ਦੀ ਅਹਿਮੀਅਤ ਨੂੰ ਵੀ ਸਮਝਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੋ ਸਾਲ ਪਹਿਲਾਂ ਹਾਊਸ ਆਫ ਕਾਮਨਜ਼ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਮੰਗੀ ਗਈ ਮੁਆਫੀ ਸਾਡੀ ਸਰਕਾਰ ਦੀ ਕੈਨੇਡਾ ਵਿੱਚ ਵਿਭਿੰਨਤਾ ਦੇ ਪਸਾਰ ਪ੍ਰਤੀ ਵਚਨਬੱਧਤਾ ਦੀ ਗਵਾਹੀ ਭਰਦੀ ਹੈ, ਜਿਸ ਦੌਰਾਨ ਅਸੀਂ ਵਿਸ਼ਵ ਭਰ ਤੋਂ ਲੋਕਾਂ ਨੂੰ ਆਉਂਦੇ ਅਤੇ ਸਾਡੇ ਸਮਾਜ ਵਿੱਚ ਯੋਗਦਾਨ ਪਾਉਂਦੇ ਵੇਖਿਆ ਹੈ।”
ਕਾਮਾਗਾਟਾਮਾਰੂ ਇੱਕ ਕੋਲੇ ਨਾਲ ਚੱਲਣ ਵਾਲਾ ਟਰਾਂਸਪੋਰਟ ਸਟੀਮਸ਼ਿੱਪ ਸੀ ਜਿਸਨੂੰ ਹਾਂਗਕਾਂਗ ਦੇ ਬਿਜਸਨਮੈਨ ਗੁਰਦਿੱਤ ਸਿੰਘ ਵੱਲੋਂ ਯਾਤਰੀ ਜਹਾਜ਼ ਵਿੱਚ ਤਬਦੀਲ ਕੀਤਾ ਗਿਆ ਸੀ। ਇਹ ਹਾਂਗਕਾਂਗ ਤੋਂ ਅਪਰੈਲ 1914 ਵਿੱਚ ਚੱਲ ਕੇ 376 ਲੋਕਾਂ ਨਾਲ ਇੱਕ ਮਹੀਨੇ ਬਾਅਦ ਵੈਨਕੂਵਰ ਹਾਰਬਰ ਵਿੱਖੇ ਪੁੁੱਜਿਆ ਜਿਹਨਾਂ ਵਿੱਚੋਂ ਜਿਆਦਾਤਰ ਸਿੱਖ ਸਨ,। ਉਸ ਵੇਲੇ ਲਾਗੂ ਕੰਟੀਨਿਊਸ ਪੈਸੇਜ ਰੈਗੁਲੇਸ਼ਨ ਕਾਰਣ ਅਧਿਕਾਰੀਆਂ ਵੱਲੋਂ ਇਸਨੁੰ ਵੈਨਕੂਵਰ ਪੱਤਣ ਉੱਤੇ ਲੱਗਣ ਦੀ ਮਨਾਹੀ ਕੀਤੀ ਗਈ। 1908 ਵਿੱਚ ਕੈਨੇਡੀਅਨ ਸਰਕਾਰ ਵੱਲੋਂ ਲਾਗੂ ਰੈਗੁਲੇਸ਼ਨ ਬਿਆਨ ਕਰਦੀ ਸੀ ਕਿ ਪਰਵਾਸੀਆਂ ਦਾ ”ਆਪਣੇ ਜਨਮ ਜਾਂ ਸਿਟੀਜ਼ਨਸ਼ਿੱਪ ਵਾਲੇ ਮੁਲਕ ਤੋਂ ਲਗਾਤਾਰ ਕੀਤੀ ਯਾਤਰਾ” ਅਤੇ ”ਆਪਣੇ ਜਨਮ ਜਾਂ ਸਿਟੀਜ਼ਨਸ਼ਿੱਪ ਵਾਲਾ ਮੁਲਕ ਛੱਡਣ ਤੋਂ ਪਹਿਲਾਂ ਖਰੀਦੀਆਂ” ਟਿਕਟਾਂ ਵਰਤ ਕੇ ਆਉਣਾ ਲਾਜ਼ਮੀ ਸੀ। ਅੰਤ ਨੂੰ, ਵੈਨਕੂਵਰ ਤੋਂ ਬਾਹਰਵਾਰ ਦੇ ਪਾਣੀਆਂ ਵਿੱਚ ਦੋ ਮਹੀਨੇ ਖੜੇ ਰਹਿਣ ਤੋਂ ਬਾਅਦ ਜਹਾਜ਼ ਨੂੰ ਕੈਨੇਡੀਅਨ ਫੌਜ ਵੱਲੋਂ ਵਾਪਸ ਭੇਜ ਦਿੱਤਾ ਗਿਆ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …