-5.2 C
Toronto
Friday, December 26, 2025
spot_img
Homeਦੁਨੀਆਨਸੀਰੁਲ ਮੁਲ਼ਕ ਹੋਣਗੇ ਪਾਕਿਸਤਾਨ ਦੇ ਨਿਗ਼ਰਾਨ ਪ੍ਰਧਾਨ ਮੰਤਰੀ

ਨਸੀਰੁਲ ਮੁਲ਼ਕ ਹੋਣਗੇ ਪਾਕਿਸਤਾਨ ਦੇ ਨਿਗ਼ਰਾਨ ਪ੍ਰਧਾਨ ਮੰਤਰੀ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਚੀਫ ਜਸਟਿਸ ਨਸੀਰੁਲ ਮੁਲ਼ਕ ਨੂੰ ਦੋ ਮਹੀਨਿਆਂ ਲਈ ਦੇਸ਼ ਦਾ ਕਾਇਮ-ਮੁਕਾਮ ਪ੍ਰਧਾਨ ਮੰਤਰੀ ਮਨੋਨੀਤ ਕੀਤਾ ਗਿਆ ਹੈ ਜਿਸ ਨਾਲ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਐਨ ਤੇ ਵਿਰੋਧੀ ਪਾਰਟੀਆਂ ਦਰਮਿਆਨ ਛਿੜੀ ਕਸ਼ਮਕਸ਼ ਖਤਮ ਹੋ ਗਈ ਹੈ। ਜਸਟਿਸ ਨਸੀਰੁਲ ਮੁਲ਼ਕ ਨੂੰ ਕਾਇਮ-ਮੁਕਾਮ ਪ੍ਰਧਾਨ ਮੰਤਰੀ ਮਨੋਨੀਤ ਕਰਨ ਦਾ ਐਲਾਨ ਵਿਰੋਧੀ ਧਿਰ ਦੇ ਆਗੂ ਖ਼ੁਰਸ਼ੀਦ ਸ਼ਾਹ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਜਿਸ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਤੇ ਕੌਮੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਵੀ ਮੌਜੂਦ ਸਨ। ਆਮ ਚੋਣਾਂ ਵਿੱਚ ਮੁੱਖ ਮੁਕਾਬਲਾ ਪੀਐਮਐਲ-ਐਨ ਅਤੇ ਇਮਰਾਨ ਖ਼ਾਨ ਦੀ ਤਹਿਰੀਕੇ-ਇਨਸਾਫ਼ ਪਾਰਟੀ ਵਿਚਕਾਰ ਹੋਣ ਦੇ ਆਸਾਰ ਹਨ। 67 ਸਾਲਾ ਜਸਟਿਸ ਮੁਲ਼ਕ ਦੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲਣ ਦੇ ਆਸਾਰ ਹਨ। ਮੌਜੂਦਾ ਸਰਕਾਰ ਦੀ ਮਿਆਦ 31 ਮਈ ਨੂੰ ਖਤਮ ਹੋ ਰਹੀ ਹੈ ਤੇ ਕਾਇਮ-ਮੁਕਾਮ ਸਰਕਾਰ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਤੱਕ ਸ਼ਾਸਨ ਚਲਾਵੇਗੀ।

RELATED ARTICLES
POPULAR POSTS