2.4 C
Toronto
Tuesday, February 17, 2026
spot_img
Homeਦੁਨੀਆਪਹਿਲੀ ਵਾਰ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਧੀ ਨੂੰ ਮਾਨਤਾ

ਪਹਿਲੀ ਵਾਰ ਭਾਰਤੀ ਹਿੰਦੂ ਪਿਤਾ ਤੇ ਮੁਸਲਿਮ ਮਾਂ ਦੀ ਧੀ ਨੂੰ ਮਾਨਤਾ

ਯੂ.ਏ.ਈ. ਨੇ ਬੇਟੀ ਦਾ ਜਨਮ ਸਰਟੀਫਿਕੇਟ ਦੇਣ ਲਈ ਬਦਲੇ ਨਿਯਮ
ਦੁਬਈ/ਬਿਊਰੋ ਨਿਊਜ਼
ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਇਕ ਹਿੰਦੂ ਪਿਤਾ ਅਤੇ ਮੁਸਲਿਮ ਮਾਂ, ਜੋ ਕਿ ਦੋਵੇਂ ਭਾਰਤੀ ਹਨ, ਦੀ 9 ਮਹੀਨੇ ਦੀ ਬੇਟੀ ਨੂੰ ਨਿਯਮ ਬਦਲ ਕੇ ਜਨਮ ਸਰਟੀਫਿਕੇਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯੂਏਈ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ। ਨਿਯਮਾਂ ਦੇ ਮੁਤਾਬਕ ਯੂਏਈ ਵਿਚ ਮੁਸਲਿਮ ਪੁਰਸ਼ ਗੈਰ-ਮੁਸਲਿਮ ਮਹਿਲਾ ਨਾਲ ਵਿਆਹ ਕਰਵਾ ਸਕਦਾ ਹੈ, ਪਰ ਮੁਸਲਿਮ ਮਹਿਲਾ ਨੂੰ ਗੈਰ-ਮੁਸਲਿਮ ਪੁਰਸ਼ ਨਾਲ ਵਿਆਹ ਕਰਵਾਉਣ ਦੀ ਆਗਿਆ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼ਾਰਜਾਹ ਦੇ ਰਹਿਣ ਵਾਲੇ ਕਿਰਨ ਬਾਬੂ ਤੇ ਸਨਮ ਸਾਬੂ ਸਿੱਦੀਕੀ ਨੇ 2016 ਵਿੱਚ ਕੇਰਲ ਵਿਚ ਵਿਆਹ ਕਰਵਾ ਲਿਆ ਸੀ। ਕਿਰਨ ਬਾਬੂ ਨੇ ਦੱਸਿਆ ਕਿ ਜੂਡੀਸ਼ੀਅਲ ਡਿਪਾਰਟਮੈਂਟ ਨੇ ਮੇਰੇ ਕੇਸ ਨੂੰ ਵਿਵਾਦ ਦੀ ਤਰ੍ਹਾਂ ਲਿਆ। ਮੈਂ ਜਨਮ ਸਰਟੀਫਿਕੇਟ ਸਬੰਧੀ ਸਥਾਨਕ ਮੰਤਰਾਲੇ ਨੂੰ ਵੀ ਇਕ ਪੱਤਰ ਲਿਖਿਆ ਸੀ। ਹੁਣ 14 ਅਪ੍ਰੈਲ ਨੂੰ ਕਿਰਨ ਬਾਬੂ ਨੂੰ ਆਪਣੀ ਬੇਟੀ ਦਾ ਜਨਮ ਸਰਟੀਫਿਕੇਟ ਮਿਲ ਗਿਆ ਹੈ। ਬਾਬੂ ਨੇ ਦੱਸਿਆ ਕਿ ਇਸ ਕੰਮ ਵਿਚ ਭਾਰਤੀ ਦੂਤਾਵਾਸ ਨੇ ਵੀ ਉਨ੍ਹਾਂ ਦੀ ਮੱਦਦ ਕੀਤੀ ਹੈ।

RELATED ARTICLES
POPULAR POSTS