10.6 C
Toronto
Saturday, October 18, 2025
spot_img
Homeਦੁਨੀਆਹਾਫਿਜ਼ ਸਈਦ ਦੇ ਦੋ ਰਿਸ਼ਤੇਦਾਰਾਂ ਨੂੰ 15-15 ਸਾਲਦੀਕੈਦ

ਹਾਫਿਜ਼ ਸਈਦ ਦੇ ਦੋ ਰਿਸ਼ਤੇਦਾਰਾਂ ਨੂੰ 15-15 ਸਾਲਦੀਕੈਦ

ਅੱਤਵਾਦ ਨੂੰ ਫੰਡਿੰਗ ਦਾਮਾਮਲਾ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨਦੀ ਇੱਕ ਅੱਤਵਾਦ ਰੋਕੂਅਦਾਲਤ ਨੇ ਮੁੰਬਈ ਹਮਲੇ ਦੇ ਸਾਜਿਸ਼ਕਰਤਾਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ (ਜੇਯੂਡੀ) ਦੇ ਮੁਖੀ ਹਾਫਿਜ਼ ਸਈਦ ਦੇ ਦੋ ਨੇੜਲੇ ਸਹਿਯੋਗੀਆਂ ਨੂੰ ਅੱਤਵਾਦ ਨੂੰ ਫੰਡਿੰਗ ਦੇ ਮਾਮਲੇ ‘ਚ 15-15 ਸਾਲਕੈਦਦੀ ਸਜ਼ਾ ਸੁਣਾਈ ਹੈ। ਜੇਯੂਡੀ ਦੇ ਤਰਜਮਾਨਯਾਹੀਆ ਮੁਜਾਹਿਦ ਨੂੰ ਵੀ ਸਜ਼ਾ ਸੁਣਾਈ ਗਈ ਹੈ। ਲਾਹੌਰ ਦੀ ਅੱਤਵਾਦੀ ਰੋਕੂਅਦਾਲਤ (ਏਟੀਸੀ) ਨੇ ਸਈਦ ਦੇ ਰਿਸ਼ਤੇਦਾਰ ਅਬਦੁੱਲ ਰਹਿਮਾਨ ਮੱਕੀ ਨੂੰ ਵੀ ਛੇ ਮਹੀਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੱਜ ਅਰਸ਼ਦਹੁਸੈਨ ਭੁੱਟਾ ਨੇ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀਵਿਭਾਗ (ਸੀਟੀਡੀ) ਵੱਲੋਂ ਦਰਜ ਕੇਸ ‘ਚ ਯਾਹੀਆ ਮੁਜਾਹਿਦ ਅਤੇ ਜਫ਼ਰਇਕਬਾਲ ਨੂੰ ਸਾਢੇ ਪੰਦਰਾਂ-ਪੰਦਰਾਂ ਸਾਲ (15 ਸਾਲ 6 ਮਹੀਨੇ) ਅਤੇ ਪ੍ਰੋਫੈਸਰ ਅਬਦੁਲ ਰਹਿਮਾਨ ਮੱਕੀ ਨੂੰ 6 ਮਹੀਨੇ ਕੈਦਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਅਦਾਲਤ ਨੇ ਅੱਤਵਾਦ ਨੂੰ ਫੰਡਿੰਗ ਦੇ ਤਿੰਨ ਮਾਮਲਿਆਂ ‘ਚ ਮੁਜਾਹਿਦ ਨੂੰ 47 ਸਾਲਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸੇ ਤਰ੍ਹਾਂ ਤਿੰਨ ਮਾਮਲਿਆਂ ‘ਚ ਇਕਬਾਲ ਨੂੰ 26 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਮੁਜਾਹਿਦ ਅਤੇ ਇਕਬਾਲਦੋਵਾਂ ਨੂੰ ਲੱਗਪਗ 15 ਸਾਲਜੇਲ੍ਹ ‘ਚ ਰਹਿਣਾਪਵੇਗਾ, ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪਿਛਲੇ ਹਫ਼ਤੇ ਜ਼ਕੀ-ਉਰ-ਰਹਿਮਾਨਲਖਵੀ ਨੂੰ ਅੱਤਵਾਦ ਫੰਡਿੰਗ ਦੇ ਮਾਮਲੇ ‘ਚ 5 ਸਾਲਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

RELATED ARTICLES
POPULAR POSTS